ਫੇਸਵਾਸ਼ ਦੀ ਵਰਤੋਂ ਦੌਰਾਨ ਨਾ ਕਰੋ ਇਹ ਗਲਤੀਆਂ

01/22/2020 5:01:47 PM

ਮੁੰਬਈ(ਬਿਊਰੋ)— ਸਕਿਨ ਨੂੰ ਸਾਫ ਅਤੇ ਚਮਕਦਾਰ ਬਣਾਈ ਰੱਖਣ ਲਈ ਹਰ ਕੋਈ ਫੇਸਵਾਸ਼ ਦੀ ਵਰਤੋਂ ਕਰਦਾ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਜ਼ਿਆਦਾਤਰ ਲੋਕ ਚਿਹਰਾ ਧੋਣ ਸਮੇਂ ਕੁਝ ਗਲਤੀਆਂ ਕਰਦੇ ਹਨ। ਜਿਸ ਨਾਲ ਚਿਹਰਾ ਸਾਫ ਹੋਣ ਦੀ ਥਾਂ ਬੇਜਾਨ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਫੇਸਵਾਸ਼ ਦੀ ਵਰਤੋਂ ਕਰਦੇ ਸਮੇਂ ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ।

1. ਚਿਹਰੇ ਨੂੰ ਧੋਣ ਵਾਲਾ ਪਾਣੀ ਨਾ ਜ਼ਿਆਦਾ ਗਰਮ ਹੋਣਾ ਚਾਹੀਦਾ ਹੈ ਅਤੇ ਨਾ ਹੀ ਬਹੁਤ ਠੰਡਾ। ਇਹ ਦੋਵੇਂ ਸਿਥਤੀਆਂ 'ਚ ਚਿਹਰੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਕੋਸੇ ਪਾਣੀ ਨਾਲ ਚਿਹਰਾ ਸਾਫ ਕਰਨਾ ਚਾਹੀਦਾ ਹੈ।

2. ਜੇ ਤੁਸੀਂ ਚਿਹਰਾ ਸਾਫ ਕਰਨ ਲਈ ਸਕਰਬਰ ਦੀ ਵਰਤੋਂ ਕਰਦੇ ਹੋ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਕੋਮਲ ਹੱਥਾਂ ਨਾਲ ਸਕਰਬਿੰਗ ਕਰੋ ਨਹੀਂ ਤਾਂ ਚਿਹਰੇ 'ਚੇ ਰਗੜ ਦੇ ਨਿਸ਼ਾਨ ਬਣ ਸਕਦੇ ਹਨ।

3. ਜੇ ਤੁਸੀਂ ਆਪਣਾ ਮੇਕਅੱਪ ਉਤਾਰਨਾ ਹੈ ਤਾਂ ਚਿਹਰਾ ਧੋਣ ਦੀ ਥਾਂ ਪਹਿਲਾਂ ਉਸ ਨੂੰ ਕੋਟਨ ਨਾਲ ਸਾਫ ਕਰੋ। ਬਾਅਦ 'ਚ ਪਾਣੀ ਨਾਲ ਧੋਵੋ। ਮੇਕਅੱਪ ਨੂੰ ਸਿੱਧਾ ਪਾਣੀ ਨਾਲ ਧੋਣ 'ਤੇ ਮੇਕਅੱਪ ਦੇ ਕਣ ਸਕਿਨ ਦੇ ਮੁਸਾਮਾਂ 'ਚ ਚਲੇ ਜਾਂਦੇ ਹਨ, ਜਿਸ ਨਾਲ ਮੁਸਾਮ ਬੰਦ ਹੋ ਜਾਂਦੇ ਹਨ।

4. ਜੇ ਤੁਸੀਂ ਚਿਹਰਾ ਧੋਣ ਜਾ ਰਹੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਸਾਫ ਕਰੋ। ਗੰਦੇ ਹੱਥਾਂ ਨਾਲ ਚਿਹਰਾ ਧੋਣ ਦਾ ਕੋਈ ਫਾਇਦਾ ਨਹੀ ਹੈ।

5. ਦਿਨ 'ਚ ਦੋ ਵਾਰੀ ਹੀ ਫੇਸਵਾਸ਼ ਦੀ ਵਰਤੋਂ ਕਰੋ, ਚਿਹਰੇ ਨੂੰ ਬਾਰ-ਬਾਰ ਧੋਣ ਨਾਲ ਚਿਹਰੇ ਦਾ ਨਿਖਾਰ ਘੱਟ ਜਾਂਦਾ ਹੈ।

6. ਚਿਹਰਾ ਧੋਣ ਪਿੱਛੋਂ ਇਸ ਨੂੰ ਹਲਕੇ ਹੱਥਾਂ ਨਾਲ ਪੂੰਝਣਾ ਚਾਹੀਦਾ ਹੈ। ਚਿਹਰੇ ਨੂੰ ਰਗੜ ਕੇ ਪੂੰਝਣਾ ਬਿਲਕੁਲ ਠੀਕ ਤਰੀਕਾ ਨਹੀਂ ਹੈ।

7. ਚਿਹਰੇ ਨੂੰ ਸਾਬਣ ਨਾਲ ਨਹੀਂ ਧੋਣਾ ਚਾਹੀਦਾ। ਜੇਕਰ ਤੁਹਾਡਾ ਫੇਸਵਾਸ਼ ਖਤਮ ਹੋ ਗਿਆ ਹੈ ਤਾਂ ਤੁਸੀਂ ਵੇਸਣ ਨੂੰ ਫੇਸਵਾਸ਼ ਵਜੋਂ ਵਰਤ ਸਕਦੇ ਹੋ।


manju bala

Content Editor

Related News