ਘਰ ''ਚ ਬਣਿਆ ਫੇਸ ਆਇਲ ਜੋ ਚਿਹਰਾ ਬਣਾਏਗਾ ਬੇਦਾਗ

11/16/2019 10:48:57 AM

ਜਲੰਧਰ—ਵਧਦੇ ਪ੍ਰਦੂਸ਼ਣ ਅਤੇ ਤਣਾਅ ਭਰੀ ਜ਼ਿੰਦਗੀ ਦਾ ਅਸਰ ਲੋਕਾਂ ਦੇ ਚਿਹਰੇ ਤੋਂ ਬਿਆਨ ਹੁੰਦਾ ਹੈ। ਜੀ ਹਾਂ, ਚਿਹਰੇ 'ਤੇ ਦਾਗ ਧੱਬੇ ਅਤੇ ਝਾਈਆਂ ਲਾਈਫ 'ਚ ਵੱਧਦੇ ਤਣਾਅ ਦਾ ਹੀ ਕਾਰਨ ਹੈ। ਜਿਸ ਤੋਂ ਬਚਣ ਲਈ ਲੋਕ ਪਤਾ ਨੀ ਕੀ-ਕੀ ਉਪਾਅ ਅਪਣਾਉਂਦੇ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹਾ ਹੋਮਮੇਡ ਫੇਸ ਆਇਲ ਬਣਾਉਣਾ ਸਿਖਾਵਾਂਗੇ ਜਿਸ ਦੀ ਮਦਦ ਨਾਲ ਤੁਸੀਂ ਚਿਹਰੇ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਪਿੱਛਾ ਛੁਡਾ ਪਾਓਗੇ। ਆਓ ਜਾਣਦੇ ਹਾਂ ਇਸ ਆਇਲ ਨੂੰ ਬਣਾਉਣ ਅਤੇ ਅਪਲਾਈ ਕਰਨ ਦਾ ਤਰੀਕਾ...
ਤੇਲ ਬਣਾਉਣ ਲਈ ਸਮੱਗਰੀ...
ਆਰਗਨ ਦਾ ਤੇਲ

PunjabKesari
ਨਿੰਮ ਦੇ ਬੀਜ ਦਾ ਤੇਲ
ਵਿਟਾਮਿਨ ਈ ਆਇਲ-10 ਬੂੰਦਾਂ
ਲੈਵੇਂਡਰ ਆਇਲ-5 ਬੂੰਦਾਂ
ਲੋਬਾਨ ਤੇਲ-5 ਬੂੰਦਾਂ
ਤੇਲ ਬਣਾਉਣ ਦਾ ਤਰੀਕਾ
—ਇਕ ਕੱਚ ਦੀ ਸ਼ੀਸ਼ੀ ਲਓ, ਜਿਸ 'ਤੇ ਡਰਾਪਰ ਲੱਗਾ ਹੋਵੇ।
—ਉਸ ਦੇ ਬਾਅਦ ਸਾਰੇ ਤੇਲ ਸ਼ੀਸ਼ੀ 'ਚ ਪਾ ਕੇ ਢੱਕਣ ਲਗਾਉਣ ਦੇ ਬਾਅਦ ਚੰਗੀ ਤਰ੍ਹਾਂ ਸ਼ੇਕ ਕਰੋ।
—ਇਸ ਤੇਲ ਦੀ ਵਰਤੋਂ ਦਿਨ 'ਚ ਦੋ ਵਾਰ ਕਰੋ।
—ਸਵੇਰੇ ਉੱਠਣ ਦੇ ਬਾਅਦ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਹਲਕੇ ਹੱਥਾਂ ਨਾਲ ਤੇਲ ਦੇ ਨਾਲ ਚਿਹਰੇ ਦੀ ਮਾਲਿਸ਼ ਕਰੋ।
—ਚਿਹਰੇ ਨੂੰ ਰੁਖੇਪਣ ਤੋਂ ਬਚਾਉਣ ਲਈ ਚਿਹਰੇ ਨੂੰ ਮਾਇਸਚੁਰਾਈਜ਼ ਕਰਨਾ ਨਾ ਭੁੱਲੋ।
—ਆਇਲ ਬਣਾਉਣ ਦੇ ਬਾਅਦ ਉਸ ਨੂੰ ਠੰਡੀ, ਡਰਾਈ ਅਤੇ ਕਿਸੇ ਡੂੰਘੀ ਰੋਸ਼ਨੀ ਵਾਲੀ ਥਾਂ 'ਤੇ ਰੱਖੋ ਤਾਂ ਜੋ ਇਸ ਦੇ ਪੋਸ਼ਕ ਤੱਤ ਕਾਇਮ ਰਹਿਣ।
ਲੋਬਾਨ ਦਾ ਤੇਲ
ਲੋਬਾਨ ਦਾ ਤੇਲ ਚਿਹਰੇ ਦੇ ਦਾਗ-ਧੱਬੇ ਅਤੇ ਝਾਈਆਂ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਜਿਸ ਨਾਲ ਤੁਹਾਡਾ ਚਿਹਰਾ ਇਕ ਦਮ ਕਲੀਨ ਐਂਡ ਕਲੀਨਰ ਨਜ਼ਰ ਆਉਂਦਾ ਹੈ।

PunjabKesari
ਲੈਵੇਂਡਰ ਤੇਲ
ਲੈਵੇਂਡਰ ਦਾ ਤੇਲ ਵਾਲਾਂ 'ਚ ਨੈਚੁਰਲ ਸ਼ਾਈਨ ਅਤੇ ਮਜ਼ਬੂਤੀ ਲਿਆਉਣ 'ਚ ਮਦਦ ਕਰਦਾ ਹੈ। ਨਾਲ ਹੀ ਇਸ ਤੇਲ ਨੂੰ ਲਗਾਉਣ ਨਾਲ ਵਾਲਾਂ ਤੋਂ ਵੱਖਰੀ ਖੂਬਸੂਰਤ ਖੁਸ਼ਬੂ ਆਉਂਦੀ ਹੈ।

PunjabKesari
ਆਰਗਨ ਆਇਲ
ਚਿਹਰੇ 'ਤੇ ਮੌਜੂਦ ਵਾਧੂ ਆਇਲ ਭਾਵ ਸੀਬਨ ਫੇਸ-ਐਕਨੇ ਦੀ ਵਜ੍ਹਾ ਬਣਦਾ ਹੈ। ਆਰਗਨ ਆਇਲ ਇਸ ਤੇਲ ਨੂੰ ਸੋਕਣ ਦਾ ਕੰਮ ਕਰਦਾ ਹੈ। ਜਿਸ ਵਜ੍ਹਾ ਨਾਲ ਤੁਹਾਡੇ ਫੇਸ ਤੋਂ ਕਿੱਲ ਘੱਟ ਹੁੰਦੇ ਹਨ। ਨਾਲ ਹੀ ਜੋ ਪਿੰਪਲਸ ਹੁੰਦੇ ਹਨ ਉਨ੍ਹਾਂ ਤੋਂ ਵੀ ਛੁੱਟਕਾਰਾ ਮਿਲਦਾ ਹੈ।
ਤਾਂ ਇਸ ਤਰ੍ਹਾਂ ਤੁਸੀਂ ਘੱਟ 'ਚ ਹੀ ਨੈਚੁਰਲ ਫੇਸ ਆਇਲ ਦੇ ਨਾਲ ਚਿਹਰੇ ਨਾਲ ਜੁੜੀਆਂ ਤਮਾਮ ਪ੍ਰੇਸ਼ਾਨੀਆਂ ਦਾ ਹੱਲ ਲੱਭ ਸਕਦੇ ਹੋ।


Aarti dhillon

Content Editor

Related News