Beauty Tips: ਸਾਵਧਾਨ! ਇਨ੍ਹਾਂ ਕਾਰਨਾਂ ਕਰਕੇ ਤੁਹਾਡੇ ਚਿਹਰੇ ’ਤੇ ਪੈ ਸਕਦੇ ਹਨ ‘ਦਾਗ-ਧੱਬੇ ਅਤੇ ਛਾਈਆਂ’

11/22/2021 1:05:37 PM

ਜਲੰਧਰ (ਬਿਊਰੋ) - ਚਿਹਰੇ ’ਤੇ ਪੈਣ ਵਾਲੇ ਦਾਗ-ਧੱਬਿਆਂ ਅਤੇ ਛਾਈਆਂ ਦੀ ਸਮੱਸਿਆ ਦਾ ਸਾਹਮਣਾ ਕਿਸੇ ਨੂੰ ਵੀ ਕਰਨਾ ਪੈ ਸਕਦਾ ਹੈ। ਔਰਤਾਂ ਦੀ ਚਮੜੀ ਬਹੁਤ ਜ਼ਿਆਦਾ ਸੈਂਸਟਿਵ ਹੁੰਦੀ ਹੈ। ਇਸੇ ਕਰਕੇ ਉਨ੍ਹਾਂ ਦੇ ਚਿਹਰੇ 'ਤੇ ਛਾਈਆਂ ਜਲਦੀ ਪੈ ਜਾਂਦੀਆਂ ਹਨ, ਜਿਸ ਨਾਲ ਉਨ੍ਹਾਂ ਦੀ ਖ਼ੂਬਸੂਰਤੀ 'ਤੇ ਦਾਗ ਲੱਗ ਜਾਂਦਾ ਹੈ। ਆਪਣੇ ਚਿਹਰੇ ਨੂੰ ਬੇਦਾਗ ਬਣਾਉਣ ਲਈ ਉਹ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਨ ਲੱਗਦੀ ਹਨ। ਇਸ ਨਾਲ ਚਿਹਰਾ ਸਾਫ਼ ਹੋਣ ਦੀ ਬਜਾਏ ਹੋਰ ਜ਼ਿਆਦਾ ਖ਼ਰਾਬ ਹੋਣ ਲੱਗਦਾ ਹੈ। ਉਂਝ ਵੀ ਕਿਸੇ ਵੀ ਚੀਜ਼ ਦਾ ਇਲਾਜ ਉਦੋਂ ਤਕ ਹੀ ਲੱਭਿਆ ਜਾ ਸਕਦਾ ਹੈ, ਜਦੋਂ ਉਸ ਦੇ ਹੋਣ ਦਾ ਕਾਰਨ ਪਤਾ ਚਲੇ। ਜੇ ਤੁਸੀਂ ਵੀ ਇਸ ਗੱਲ ਤੋਂ ਪ੍ਰੇਸ਼ਾਨ ਹੋ ਤਾਂ ਚਿਹਰੇ 'ਤੇ ਛਾਈਆਂ ਕਿਉਂ ਪੈ ਰਹੀ ਹੈ ਤਾਂ ਅੱਜ ਅਸੀਂ ਇਨ੍ਹਾਂ ਦੇ ਹੋਣ ਵਾਲੇ ਕਾਰਨ ਦੱਸਣ ਜਾ ਰਹੇ ਹਾਂ....

1. ਮੁਹਾਸੇ
ਚਿਹਰੇ 'ਤੇ ਛਾਈਆਂ ਪੈਣ ਦਾ ਇਕ ਕਾਰਨ ਮੁਹਾਸੇ ਵੀ ਹਨ। ਮੁਹਾਸੇ ਕਿਸੇ ਵੀ ਚਮੜੀ 'ਤੇ ਨਿਕਲ ਆਉਂਦੇ ਹਨ। ਜੇ ਤੁਹਾਡੀ ਚਮੜੀ ਤੇਲ ਵਾਲੀ ਹੈ ਤਾਂ ਵਾਲਾਂ ਨੂੰ ਇਹ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ। ਮੁਹਾਸੇ ਨਿਕਲਣ ਨਾਲ ਚਿਹਰੇ 'ਤੇ ਉਨ੍ਹਾਂ ਦੇ ਨਿਸ਼ਾਨ ਪੈ ਜਾਂਦੇ ਹਨ। ਇਹ ਨਿਸ਼ਾਨ ਛਾਈਆਂ ਦਾ ਰੂਪ ਧਾਰ ਲੈਂਦੇ ਹਨ। ਇਸ ਨਾਲ ਚਿਹਰਾ ਗੰਦਾ ਦਿਖਾਈ ਦੇਣ ਲੱਗਦਾ ਹੈ।

2. ਸੂਰਜ ਦੀਆਂ ਕਿਰਨਾਂ ਦੇ ਕਾਰਨ
ਜਿਨ੍ਹਾਂ ਲੋਕਾਂ ਦੀ ਚਮੜੀ ਧੂਪ 'ਚ ਜ਼ਿਆਦਾ ਰਹਿੰਦੀ ਹੈ, ਉਨ੍ਹਾਂ ਦੇ ਚਿਹਰੇ 'ਤੇ ਬ੍ਰਾਊਨ ਰੰਗ ਦੇ ਧੱਬੇ ਤਿਲ ਦੇ ਰੂਪ 'ਚ ਪੈਣੇ ਸ਼ੁਰੂ ਹੋ ਜਾਂਦੇ ਹਨ। ਕਈ ਵਾਰ ਇਹ ਕਾਲਾਪਨ ਵਾਂਗ ਵੀ ਦਿਖਾਈ ਦੇਣੇ ਸ਼ੁਰੂ ਕਰ ਦਿੰਦੇ ਹਨ।

3. ਪੋਸ਼ਕ ਤੱਤਾਂ ਦੀ ਘਾਟ
ਸਰੀਰ 'ਚ ਜਦੋਂ ਵੀ ਤੁਹਾਡੀ ਪੋਸ਼ਕ ਤੱਤਾਂ ਦੀ ਘਾਟ ਹੁੰਦੀ ਹੈ ਤਾਂ ਉਨ੍ਹਾਂ ਦਾ ਅਸਰ ਚਿਹਰੇ 'ਤੇ ਦਿਖਾਈ ਦੇਣ ਲੱਗਦਾ ਹੈ। ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਸਰੀਰ 'ਚ ਆਹਾਰ ਨਹੀਂ ਮਿਲ ਪਾ ਰਿਹਾ। ਜੇ ਤੁਸੀਂ ਵੀ ਚਿਹਰੇ ਨੂੰ ਬੇਦਾਗ ਬਣਾਉਣਾ ਚਾਹੁੰਦੇ ਹੋ ਤਾਂ ਸਰੀਰ 'ਚ ਕਿਸੇ ਵੀ ਚੀਜ਼ ਦੀ ਘਾਟ ਨਾ ਹੋਣ ਦਿਓ।

4. ਗਰਭ ਅਵਸਥਾ
ਕੁਝ ਲੋਕਾਂ ਨੂੰ ਗਰਭ ਅਵਸਥਾ ਦੌਰਾਨ ਵੀ ਚਿਹਰੇ 'ਤੇ ਛਾਈਆਂ ਪੈਂਦੀਆਂ ਹਨ। ਅਜਿਹਾ ਇਸ ਅਵਸਥਾ 'ਚ ਤਣਾਅ, ਹਾਰਮੋਨਸ, ਹਾਰਮੋਨਲ ਬਦਲਾਅ ਅਤੇ ਖੂਨ ਦੀ ਘਾਟ ਕਾਰਨ ਹੁੰਦਾ ਹੈ। ਇਨ੍ਹਾਂ ਕਾਰਨ ਨਾਲ ਚਮੜੀ ਨੂੰ ਭਰਪੂਰ ਪੋਸ਼ਣ ਨਹੀਂ ਮਿਲ ਪਾਉਂਦਾ ਅਤੇ ਛਾਈਆਂ ਉਭਰਣ ਲੱਗਦੀਆਂ ਹਨ।

5. ਗਰਭ ਨਿਰੋਧਕ ਦਵਾਈ
ਕਈ ਵਾਰ ਗਰਭ ਨਿਰੋਧਕ ਦਵਾਈ ਲੈਣ ਨਾਲ ਚਿਹਰੇ ਦੀ ਚਮੜੀ ਕਮਜ਼ੋਰ ਹੋਣ ਲੱਗਦੀ ਹੈ। ਇਸ ਨਾਲ ਵੀ ਛਾਈਆਂ ਪੈ ਜਾਂਦੀਆਂ ਹਨ। ਸਰੀਰ ਨੂੰ ਸਿਹਤਮੰਦ ਅਤੇ ਚਿਹਰੇ ਨੂੰ ਖ਼ੂਬਸੂਰਤ ਰੱਖਣ ਲਈ ਗਰਭ ਨਿਰੋਧਕ ਦਵਾਈਆਂ ਦੀ ਵਰਤੋਂ ਘੱਟ ਕਰੋ।


rajwinder kaur

Content Editor

Related News