ਕਸਰਤ ਸਰੀਰਕ ਤੇ ਦਿਮਾਗੀ ਵਿਕਾਸ ਲਈ ਬੇਹੱਦ ਜ਼ਰੂਰੀ : ਅਧਿਐਨ

07/11/2019 3:48:16 PM

ਵਾਸ਼ਿੰਗਟਨ— ਨਿਯਮਿਤ ਕਸਰਤ ਮੋਟੇ ਲੋਕਾਂ ਦੀ ਸਰੀਰਕ ਹੀ ਨਹੀਂ ਬਲਕਿ ਦਿਮਾਗੀ ਸਿਹਤ ਲਈ ਵੀ ਜ਼ਰੂਰੀ ਹੈ। ਤਾਜਾ ਸ਼ੋਧ ਮੁਤਾਬਕ ਮੇਟਾਬਾਲਿਜ਼ਮ, ਮੂਡ ਅਤੇ ਸਾਧਾਰਣ ਸਿਹਤ ਦੇ ਇਲਾਵਾ ਕਸਰਤ ਕਰਨ ਨਾਲ ਦਿਮਾਗ ਦੀ ਗਤੀਵਿਧੀਆਂ 'ਚ ਵੀ ਸੁਧਾਰ ਹੁੰਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਮੋਟੇ ਲੋਕਾਂ 'ਚ ਸਰੀਰ ਦੇ ਨਾਲ-ਨਾਲ ਦਿਮਾਗ 'ਚ ਵੀ ਇੰਸੁਲਿਨ ਵਿਰੋਧੀ ਪੈਦਾ ਹੋਣ ਦਾ ਖਤਰਾ ਰਹਿੰਦਾ ਹੈ। 
ਰਿਪੋਰਟ 'ਚ 22 ਮੋਟੇ ਅਤੇ ਬੈਠੇ ਰਹਿਣ ਵਾਲਿਆਂ ਨੂੰ ਸ਼ਾਮਲ ਕੀਤਾ ਗਿਆ ਸੀ। ਸ਼ੁਰੂਆਤ 'ਚ ਇਨ੍ਹਾਂ ਦੇ ਦਿਮਾਗ ਦੀ ਸਕੈਨਿੰਗ ਕੀਤੀ ਗਈ। ਫਿਰ ਅੱਠ ਹਫਤਿਆਂ ਦੀ ਕਸਰਤ ਦੇ ਬਾਅਦ ਮੁੜ ਦਿਮਾਗ ਦੀ ਸਕੈਨਿੰਗ ਕੀਤੀ ਗਈ। ਇਸ ਦੇ ਨਾਲ ਹੀ ਦਿਮਾਗ ਦੀ ਇੰਸੁਲਿਨ ਸੈਂਸਟਿਵਿਟੀ ਵੀ ਜਾਂਚੀ ਗਈ। ਵਿਗਿਆਨੀਆਂ ਨੇ ਕਿਹਾ ਕਿ ਕਸਰਤ ਨਾਲ ਇਨ੍ਹਾਂ ਹਿੱਸਾ ਲੈਣ ਵਾਲਿਆਂ ਦੇ ਭਾਰ 'ਤੇ ਹਲਕਾ ਪ੍ਰਭਾਵ ਪਿਆ ਸੀ ਪਰ ਦਿਮਾਗ ਦੀਆਂ ਗਤੀਵਿਧੀਆਂ 'ਚ ਕਾਫੀ ਬਦਲਾਅ ਦੇਖਣ ਨੂੰ ਮਿਲਿਆ। 

ਸਿਰਫ 8 ਹਫਤਿਆਂ ਦੀ ਕਸਰਤ ਨਾਲ ਹੀ ਦਿਮਾਗ ਦੇ ਉਨ੍ਹਾਂ ਹਿੱਸਿਆਂ 'ਚ ਖੂਨ ਦਾ ਪ੍ਰਵਾਹ ਵਧ ਗਿਆ, ਜੋ ਕਈ ਗਤੀਵਿਧੀਆਂ ਦੇ ਕੰਟਰੋਲ 'ਚ ਭੂਮਿਕਾ ਨਿਭਾਉਂਦੇ ਹਨ। ਸਮੇਂ ਤੋਂ ਪਹਿਲਾਂ ਜੰਮੇ ਬੱਚਿਆਂ ਦਾ ਹੌਲੀ ਵਿਕਾਸ ਹਮੇਸ਼ਾ ਤੋਂ ਚਿੰਤਾ ਦਾ ਵਿਸ਼ਾ ਰਿਹਾ ਹੈ। ਕਈ ਅਧਿਐਨਾਂ 'ਚ ਇਹ ਸਾਹਮਣੇ ਆਇਆ ਹੈ ਕਿ ਅਜਿਹੇ ਬੱਚਿਆਂ ਦੇ ਦਿਮਾਗੀ ਵਿਕਾਸ 'ਤੇ ਗਲਤ ਪ੍ਰਭਾਵ ਪੈਂਦਾ ਹੈ। ਹੁਣ ਵਿਗਿਆਨੀਆਂ ਨੂੰ ਪੇਟ ਦੇ ਬੈਕਟੀਰੀਆ 'ਚ ਇਸ ਦੇ ਵਿਕਾਸ ਦੀ ਉਮੀਦ ਦਿਖਾਈ ਦਿੱਤੀ। ਇਕ ਤਾਜ਼ਾ ਸੋਧ ਦੇ ਮੁਤਾਬਕ,'ਅਜਿਹੇ ਬੱਚਿਆਂ ਦੇ ਪੇਟ 'ਚ ਚੰਗੇ ਬੈਕਟੀਰੀਆ ਦਾ ਵਿਕਾਸ ਸਹੀ ਤਰ੍ਹਾਂ ਨਾਲ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਇਸ ਸ਼ੋਧ ਨਾਲ ਇਸ ਤਰ੍ਹਾਂ ਦੇ ਬੱਚਿਆਂ ਨੂੰ ਸਹੀ ਇਲਾਜ ਦਿੱਤਾ ਜਾ ਸਕਦਾ ਹੈ।


Related News