ਵਿਆਹ ਤੋਂ ਪਹਿਲਾਂ ਹਰ ਲੜਕੀ ਨੂੰ ਲੜਕੇ ਤੋਂ ਜ਼ਰੂਰ ਪੁੱਛਣੇ ਚਾਹੀਦੇ ਹਨ ਇਹ ਸਵਾਲ

09/15/2017 4:42:28 PM

ਨਵੀਂ ਦਿੱਲੀ— ਭਾਰਤੀ ਪਰੰਪਰਾਂ ਵਿਚ ਵਿਆਹ ਦਾ ਬਹੁਤ ਮਹੱਤਵ ਹੈ। ਵਿਆਹ ਦੇ ਬਾਅਦ ਲੜਕਾ-ਲੜਕੀ ਦੋਵੇ ਹੀ ਜ਼ਿੰਦਗੀ ਵਿਚ ਬਹੁਤ ਬਦਲਾਅ ਆਉਂਦੇ ਹਨ ਅਤੇ ਸਭ ਤੋਂ ਜ਼ਿਆਦਾ ਅਸਰ ਲੜਕੀ ਦੀ ਜ਼ਿੰਦਗੀ 'ਤੇ ਪੈਂਦਾ ਹੈ ਕਿਉਂਕਿ ਉਸ ਨੂੰ ਆਪਣਾ ਘਰ ਛੱਡ ਕੱ ਦੂਜੇ ਘਰ ਜਾਣਾ ਪੈਂਦਾ ਹੈ। ਉਸਦੀ ਜ਼ਿੰਦਗੀ ਨਵੇਂ ਸਿਰੇ ਨਾਲ ਸ਼ੁਰੂ ਹੁੰਦੀ ਹੈ। ਅਜਿਹੇ ਵਿਚ ਵਿਆਹ ਤੋਂ ਪਹਿਲਾਂ ਹੀ ਲੜਕੀ ਨੂੰ ਆਪਣੇ ਸੋਹਰੇ ਘਰ ਅਤੇ ਪਤੀ ਦੇ ਬਾਰੇ ਵਿਚ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਲਈ ਹਰ ਲੜਕੀ ਨੂੰ ਵਿਆਹ ਤੋਂ ਪਹਿਲਾਂ ਆਪਣੇ ਹੋਣ ਵਾਲੇ ਪਤੀ ਤੋਂ ਕੁਝ ਸਵਾਲ ਪੁੱਛਣੇ ਚਾਹੀਦੇ ਹਨ ਜਿਸ ਨਾਲ ਅੱਗੇ ਜਾ ਕੇ ਕੋਈ ਸਮੱਸਿਆ ਨਾ ਹੋਵੇ। ਆਓ ਜਾਣਦੇ ਹਾਂ ਵਿਆਹ ਤੋਂ ਪਹਿਲਾਂ ਹਰ ਲੜਕੀ ਨੂੰ ਕਿਹੜੇ ਸਵਾਲ ਕਰਨਾ ਚਾਹੀਦੇ ਹਨ। 
1. ਪਸੰਦ ਦੇ ਬਾਰੇ ਵਿਚ ਪੁੱਛੋ
ਵਿਆਹ ਤੋਂ ਪਹਿਲਾਂ ਇਕ ਲੜਕੀ ਨੂੰ ਲੜਕੇ ਤੋਂ ਇਹ ਸਵਾਲ ਜ਼ਰੂਰ ਪੁੱਛਣਾ ਚਾਹੀਦਾ ਹੈ ਕਿ ਕੀ ਉਹ ਤੁਹਾਨੂੰ ਪਸੰਦ ਕਰਦਾ ਹੈ ਕਿਉਂਕਿ ਕਈ ਵਾਰ ਲੜਕੇ ਘਰਵਾਲਿਆਂ ਦੇ ਦਬਾਅ ਵਿਚ ਆ ਕੇ ਵਿਆਹ ਲਈ ਹਾਂ ਕਰ ਦਿੰਦੇ ਹਨ। ਅਜਿਹੇ ਵਿਚ ਇਸ ਸਵਾਲ ਨਾਲ ਲੜਕੇ ਦੇ ਦਿਲ ਦੀ ਗੱਲ ਪਤਾ ਚਲ ਜਾਵੇਗੀ। 
2. ਵਿਆਹ ਦੇ ਬਾਅਦ ਨੋਕਰੀ
ਕੁਝ ਘਰਾਂ ਵਿਚ ਤਾਂ ਵਿਆਹ ਦੇ ਬਾਅਦ ਵੀ ਨੂੰਹ ਦੇ ਨੋਕਰੀ ਕਰਨ 'ਤੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਹੁੰਦੀ ਪਰ ਕੁਝ ਸੋਹਰੇ ਵਾਲੇ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਨੂੰਹ ਸਿਰਫ ਘਰ ਦੇ ਕੰਮ ਕਰਦੀ ਹੀ ਚੰਗੀ ਲੱਗਦੀ ਹੈ। ਅਜਿਹੇ ਵਿਚ ਜੇ ਤੁਸੀਂ ਨੌਕਰੀ ਕਰਦੀ ਹੋ ਤਾਂ ਵਿਆਹ ਤੋਂ ਬਾਅਦ ਲੜਕੇ ਤੋਂ ਨੋਕਰੀ ਕਰਨ ਦੇ ਬਾਰੇ ਵਿਚ ਪੁੱਛ ਲਓ। 
3. ਫਿਊਚਰ ਪਲੈਨਿੰਗ
ਵਿਆਹ ਤੋਂ ਪਹਿਲਾਂ ਲੜਕੇ ਉਸ ਦੇ ਫਿਊਚਰ ਪਲੈਨ ਦੇ ਬਾਰੇ ਵਿਚ ਪੁੱਛੋ ਕਿ ਉਹ ਅੱਗੇ ਜਾ ਕੇ ਕੀ ਕਰਨਾ ਚਾਹੀਦਾ ਹੈ। ਇਹ ਨਹੀਂ ਉਸ ਤੋਂ ਫੈਮਿਲੀ ਪੈਲਨਿੰਗ ਦੇ ਬਾਰੇ ਵਿਚ ਗੱਲ ਕਰੋ ਕਿਉਂਕਿ ਕਈ ਮਰਦ ਵਿਆਹ ਦੇ ਤੁਰੰਤ ਬਾਅਦ ਬੱਚਾ ਨਹੀਂ ਚਾਹੁੰਦੇ।
4. ਪਰਿਵਾਰ ਦੇ ਬਾਰੇ ਵਿਚ
ਲੜਕੇ ਤੋਂ ਉਸ ਦੇ ਪਰਿਵਾਰ ਦੇ ਨਾਲ ਸੰਬੰਧਾ ਦੇ ਬਾਰੇ ਵਿਚ ਪੁੱਛ ਲਓ ਜੇ ਲੜਕੇ ਦੇ ਆਪਣਾ ਪਰਿਵਾਰ ਵਾਲਿਆਂ ਨਾਲ ਮਨਮੁਟਾਅ ਹੈ ਤਾਂ ਵਿਆਹ ਦੇ ਬਾਅਦ ਕਾਫੀ ਪ੍ਰੇਸਾਨੀ ਝੇਲਣੀ ਪੈ ਸਕਦੀ ਹੈ। 
5. ਸਮਝੋਤਾ
ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਕਈ ਵਾਰ ਸਮਝੋਤਾ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਅਜਿਹੇ ਵਿਚ ਲੜਕੇ ਇਹ ਸਵਾਲ ਵੀ ਜ਼ਰੂਰ ਕਰੋ ਕਿ ਕੀ ਉਹ ਜ਼ਰੂਰਤ ਪੈਣ 'ਤੇ ਸਮਝੋਤਾ ਕਰ ਸਕਦਾ ਹੈ।