ਰੋਜ਼ ਪਾਣੀ ''ਚ ਇਕ ਚਮਚ ਖਸਖਸ ਭਿਓਂ ਕੇ ਖਾਣ ਨਾਲ ਹੁੰਦੇ ਹਨ ਚਮਤਕਾਰੀ ਫਾਇਦੇ

05/19/2017 5:54:43 PM

ਨਵੀਂ ਦਿੱਲੀ— ਗਰਮੀ ''ਚ ਖਸਖਸ ਨੂੰ ਪਾਣੀ ''ਚ ਭਿਓਂ ਕੇ ਖਾਣ ਨਾਲ ਇਸ ਦਾ ਹੀਟਿੰਗ ਪ੍ਰਭਾਵ ਘੱਟ ਜਾਂਦਾ ਹੈ। ਇਸ ''ਚ ਕਈ ਪੋਸ਼ਕ ਤੱਤ ਹੁੰਦੇ ਹਨ ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਡਾਕਟਰ ਭਾਨੂ ਸ਼ਰਮਾ ਮੁਤਾਬਕ ਰੋਜ਼ ਇਕ ਚਮਚ ਪਾਣੀ ''ਚ ਭਿੱਜੀ ਹੋਈ ਖਸਖਸ ਖਾਣੀ ਚਾਹੀਦੀ ਹੈ। ਅੱਜ ਅਸੀਂ ਤੁਹਾਨੂੰ ਰੋਜ਼ ਖਸਖਸ ਖਾਣ ਨਾਲ ਹੁਦੇ ਫਾਇਦਿਆਂ ਬਾਰੇ ਦੱਸ ਰਹੇ ਹਾਂ।
1. ਦਿਲ ਸੰਬੰਧੀ ਰੋਗ
ਖਸਖਸ ''ਚ ਕੋਲੇਸਟਰੌਲ ਬਿਲਕੁਲ ਨਹੀਂ ਹੁੰਦਾ। ਇਸ ਲਈ ਇਹ ਦਿਲ ਸੰਬੰਧੀ ਸਮੱਸਿਆਵਾਂ ਤੋਂ ਬਚਾਉਂਦਾ ਹੈ।
2. ਅਨੀਮੀਆ
ਖਸਖਸ ''ਚ ਆਇਰਨ ਹੁੰਦਾ ਹੈ। ਜਿਸ ਕਰ ਕੇ ਇਹ ਅਨੀਮੀਆ ਤੋਂ ਬਚਾਉਂਦਾ ਹੈ।
3. ਦਿਮਾਗ ਦੀ ਤਾਕਤ
ਖਸਖਸ ''ਚ ਵਿਟਾਮਿਨ ਬੀ-6 ਹੁੰਦਾ ਹੈ। ਜਿਸ ਨਾਲ ਦਿਮਾਗ ਦੀ ਤਾਕਤ ਵੱਧਦੀ ਹੈ।
4. ਮਜ਼ਬੂਤ ਦੰਦ
ਖਸਖਸ ''ਚ ਫਾਸਫੋਰਸ ਹੁੰਦਾ ਹੈ। ਜਿਸ ਨਾਲ ਦੰਦ ਮਜ਼ਬੂਤ ਹੁੰਦੇ ਹਨ। ਇਹ ਮਸੂੜਿਆਂ ਦੀ ਸਮੱਸਿਆ ਤੋਂ ਬਚਾਉਂਦਾ ਹੈ।
5. ਬੀ. ਪੀ.
ਖਸਖਸ ''ਚ ਪੋਟਾਸ਼ੀਅਮ ਦੀ ਮਾਤਰਾ ਵੱਧ ਹੁੰਦੀ ਹੈ। ਜਿਸ ਨਾਲ ਬੀ. ਪੀ. ਕੰਟਰੋਲ ''ਚ ਰਹਿੰਦਾ ਹੈ।
6. ਪਾਚਨ ਪ੍ਰਣਾਲੀ
ਖਸਖਸ ''ਚ ਫਾਈਬਰਸ ਹੁੰਦੇ ਹਨ। ਇਸ ਲਈ ਖਸਖਸ ਖਾਣ ਨਾਲ ਕਬਜ਼ ਦੂਰ ਹੁੰਦੀ ਹੈ ਅਤੇ ਪਾਚਨ ਪ੍ਰਣਾਲੀ ਠੀਕ ਰਹਿੰਦੀ ਹੈ।
7. ਜੋੜਾਂ ਦਾ ਦਰਦ
ਖਸਖਸ ''ਚ ਅਲਕੇਲਾਈਡਸ ਹੁੰਦੇ ਹਨ। ਜੋ ਜੋੜਾਂ ਦੇ ਦਰਦ ਤੋਂ ਬਚਾਉਂਦੇ ਹਨ।
8. ਝੁਰੜੀਆਂ ਤੋਂ ਬਚਾਅ
ਖਸਖਸ ''ਚ ਐਂਟੀ ਆਕਸੀਡੈਂਟਸ ਹੁੰਦੇ ਹਨ। ਜਿਸ ਨਾਲ ਸਕਿਨ ਦੀ ਚਮਕ ਵੱਧਦੀ ਹੈ ਅਤੇ ਝੁਰੜੀਆਂ ਦੂਰ ਹੁੰਦੀਆਂ ਹਨ।
9. ਪਥਰੀ ਤੋਂ ਬਚਾਅ
ਖਸਖਸ ''ਚ ਆਕਜੇਲੇਟਸ ਹੁੰਦੇ ਹਨ। ਇਹ ਸਰੀਰ ''ਚ ਕੈਲਸ਼ੀਅਮ ਦੇ ਸੋਖਣ ਨੂੰਰੋਕਦੀ ਹੈ ਅਤੇ ਪੱਥਰੀ ਤੋਂ ਬਚਾਉਂਦੀ ਹੈ।
10. ਸਰਦੀ-ਖੰਘ

ਇਸ ''ਚ ਓਪੀਅਮ ਅਲਕੇਲਾਈਡਸ ਹੁੰਦੇ ਹਨ। ਜੋ ਸਰਦੀ-ਖੰਘ ਤੋਂ ਬਚਾਉਂਦੇ ਹਨ।