ਸਿੱਖਿਆ ਦਾ ਆਨੰਦ : ਉਤਰ ਕੋਰੋਨਾ ਕਾਲ ਤੇ ਰੋਜ਼ਗਾਰ

05/06/2020 3:57:00 PM

ਡਾ. ਸੁਰਿੰਦਰ ਕੁਮਾਰ ਜਿੰਦਲ
98761 35823

ਕੋਰੋਨਾ ਨਾਲ ਨਿਪਟਣ ਤੋਂ ਬਾਅਦ ਜਦੋਂ ਜ਼ਿੰਦਗੀ ਸ਼ੁਰੂ ਹੋਵੇਗੀਸ ਉਦੋਂ ਬਹੁਤ ਸਾਰੀਆਂ ਪ੍ਰਾਥਮਿਕਤਾਵਾਂ ਬਦਲ ਚੁੱਕੀਆਂ ਹੋਣੀਆਂ। ਇੰਜੀਨੀਅਰਿੰਗ ਖੇਤਰ ਦੇ ਵਿਦਿਆਰਥੀਆਂ ਨੂੰ ਨਵੇਂ ਖੇਤਰਾਂ ਵਿਚ ਨੌਕਰੀਆਂ ਲੱਭਣ ਲਈ ਯਤਨਸ਼ੀਲ ਹੋਣਾ ਪੈਣਾ, ਕਿਉਂਕਿ ਬਹੁਤੀਆਂ ਕੰਪਨੀਆਂ ਘਾਟੇ 'ਚ ਜਾਣ ਉਪਰੰਤ ਨਵੀਆਂ ਨੌਕਰੀਆਂ ਦੇਣ ਤੋਂ ਪਹਿਲਾਂ ਹੀ ਹੱਥ ਖਿੱਚ ਰਹੀਆਂ ਨੇ। ਉਹ ਪਹਿਲਾਂ ਹੋਈਆਂ ਕੈਂਪਸ ਪਲੇਸਮੈਂਟਾਂ ਵੀ ਕੈਂਸਲ ਕਰ ਰਹੀਆਂ ਹਨ।

ਸਿਹਤ ਖੇਤਰ ਨੂੰ ਪਹਿਲਾਂ ਨਾਲੋਂ ਵੱਧ ਮਹੱਤਤਾ ਮਿਲਣੀ ਪੱਕੀ ਹੈ। ਨਵੇਂ ਕੋਰਸ ਸ਼ੁਰੂ ਹੋ ਸਕਦੇ ਹਨ, ਪਹਿਲਾਂ ਚੱਲ ਰਹੇ ਕੋਰਸਾਂ 'ਚ ਸੀਟਾਂ ਦੀ ਗਿਣਤੀ ਵਧ ਸਕਦੀ ਹੈ। ਦਵਾਈਆਂ, ਸਾਬਣ, ਸੈਨੇਟਾਈਜ਼ਰ, ਮਾਸਕ, ਵੈਂਟੀਲੇਟਰ, ਪੈਰਾਸੀਟਾਮੋਲ, ਕੁਨੀਨ ਆਦਿ ਬਨਾਉਣ ਵਾਲੀਆਂ ਕੰਪਨੀਆਂ 'ਚ ਕਾਮਿਆਂ ਦੀ ਮੰਗ ਵਧੇਗੀ। ਨਰਸਿੰਗ ਕੋਰਸਾਂ ਦੀ ਮੰਗ ਵਧਣ ਅਤੇ ਬਾਹਰਲੇ ਮੁਲਕਾਂ ਨੂੰ ਜਾਣਾ ਘਟਣ ਦੀ ਪੂਰੀ ਉਮੀਦ ਹੈ। ਆਨ ਲਾਈਨ ਸਮਾਨ ਵੇਚਣ ਵਾਲੀਆਂ ਕੰਪਨੀਆਂ, ਵੱਡੇ ਸ਼ਾਪਿੰਗ ਮਾਲ ਅਤੇ ਮਲਟੀਪਲੈਕਸ ਪਹਿਲਾਂ ਨਾਲੋਂ ਘੱਟ ਗਾਹਕ ਖਿੱਚਣਗੇ ਜਦ ਕਿ ਛੋਟੇ ਵਪਾਰੀਆਂ ਨੂੰ ਚੰਗਾ ਹੁੰਗਾਰਾ ਮਿਲ ਸਕਦਾ ਹੈ।

ਪੜ੍ਹੋ ਇਹ ਵੀ ਖਬਰ - Viral World ’ਚ ਦੋ ਭੈਣਾਂ 'ਰਾਜੀ ਕੌਰ ਅਤੇ ਵੀਨੂ ਗਿੱਲ' ਦੀ 'ਮਾਝਾ/ਮਾਲਵਾ' ਪੰਜਾਬੀ ਚਰਚਾ (ਵੀਡੀਓ)

ਪੜ੍ਹੋ ਇਹ ਵੀ ਖਬਰ - ਬਰਸੀ ’ਤੇ ਵਿਸ਼ੇਸ਼ : ਬਿਰਹੋ ਦਾ ਸ਼ਾਇਰ ‘ਸ਼ਿਵ ਕੁਮਾਰ ਬਟਾਲਵੀ’ 

ਪੜ੍ਹੋ ਇਹ ਵੀ ਖਬਰ - ਸਿੱਖ ਸਾਹਿਤ ਵਿਸ਼ੇਸ਼ : ਖ਼ਰਬੂਜੇ ਸ਼ਾਹ ਉਰਫ਼ ਸਾਈ ਅੱਲਾ ਦਿੱਤਾ

ਮੰਦੀ ਆਉਣ ਨਾਲ ਸੁੰਦਰਤਾ ਸਮਾਨ ਦੀ ਵਿੱਕਰੀ ਅਤੇ ਬਿਊਟੀ ਪਾਰਲਰਾਂ ਦੇ ਗਾਹਕ ਘਟਣਗੇ, ਬਿਊਟੀ ਅਤੇ ਵੈੱਲਨੈੱਸ ਕੋਰਸਾਂ ਦੀ ਮੰਗ ਵੀ ਘਟ ਸਕਦੀ ਹੈ। ਹੋਮ ਡਲਿਵਰੀ ਦਾ ਚਲਣ ਵਧਣ ਨਾਲ ਗ਼ੈਰ ਸਿੱਖਿਅਤ ਕਾਮਿਆਂ ਨੂੰ ਅਸਥਾਈ ਰੁਜ਼ਗਾਰ ਮਿਲੇਗਾ, ਜਿਸ ਨਾਲ ਉਹ ਲੋਕ ਆਪਣਾ ਗੁਜ਼ਾਰਾ ਤੋਰਨ ਦਾ ਜੁਗਾੜ ਸੌਖਿਆਂ ਕਰ ਸਕਣਗੇ।

ਅਦਾਇਗੀਆਂ, ਪੜ੍ਹਾਈ, ਮੀਟਿੰਗਾਂ ਅਤੇ ਹੋਰ ਕੰਮ ਆਨ-ਲਾਈਨ ਕਰਨ ਦਾ ਚਲਣ ਵਧੇਗਾ। ਇਸ ਨਾਲ ਸਮਾਰਟ ਫੋਨ, ਪਾਵਰ ਬੈਂਕ, ਲੈਪਟਾਪ, ਟੇਬਲਟ, ਕੰਪਿਊਟਰ-ਟੇਬਲ, ਡਾਟਾ ਕੇਬਲ ਆਦਿ ਇਲੈੱਕਟ੍ਰਾਨਿਕ ਸਮਾਨ ਦੀ ਪੈਦਾਵਾਰ, ਵਿੱਕਰੀ ਅਤੇ  ਮੁਰੰਮਤ ਦੇ ਖੇਤਰ ਵਿਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਸਕਦੇ ਹਨ। ਕੰਪਿਊਟਰ ਖੇਤਰ ਨੂੰ ਸਭ ਤੋਂ ਵੱਡਾ ਹੁਲਾਰਾ ਮਿਲੇਗਾ।

PunjabKesari

ਰੋਜ਼ਗਾਰ ਦੀ ਭਾਲ ਕਰ ਰਹੇ ਵਿਅਕਤੀ ਇਸ ਸਾਰੇ ਚਲਣ ਉੱਤੇ ਤਿੱਖੀ ਨਜ਼ਰ ਰੱਖਣ ਤਾਂ ਜੋ ਤਾਲਾਬੰਦੀ ਖੁਲ੍ਹਣ 'ਤੇ ਜ਼ਿੰਦਗੀ ਦੀ ਗੱਡੀ ਸੌਖਿਆਂ ਪਟੜੀ 'ਤੇ ਆ ਸਕੇ। ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ 'ਚ ਲੱਗੇ ਨੌਜਵਾਨਾਂ ਨੂੰ ਇਹ ਮੌਕਾ ਪੂਰੀ ਤਰ੍ਹਾਂ ਆਪਣੀ ਤਿਆਰੀ 'ਚ ਲਗਾ ਦੇਣਾ ਚਾਹੀਦਾ ਹੈ, ਕਿਉਂਕਿ ਕਾਰਪੋਰੇਟ ਕੰਪਨੀਆਂ ਤੋਂ ਖੁੰਝੇ ਦਿਮਾਗ਼ੀ ਨੌਜਵਾਨ ਹੁਣ ਸਰਕਾਰੀ ਖੇਤਰ 'ਚ ਆਉਣ ਲਈ ਇਮਤਿਹਾਨ ਹੀ ਨਹੀਂ ਤਕੜੀ ਟੱਕਰ ਵੀ ਦੇਣਗੇ।
 


rajwinder kaur

Content Editor

Related News