ਟ੍ਰੈਂਡ ''ਚ ਆਈ Emerald Green ਜਿਊਲਰੀ

05/24/2017 10:52:28 AM

ਮੁੰਬਈ— ਸਿਰਫ ਕੱਪੜੇ ਹੀ ਨਹੀਂ, ਗਹਿਣੇ ਵੀ ਔਰਤ ਦੀ ਪ੍ਰਸਨੈਲਿਟੀ ਨੂੰ ਪ੍ਰਫੈਕਟ ਲੁਕ ਦੇਣ ਲਈ ਅਹਿਮ ਰੋਲ ਅਦਾ ਕਰਦੇ ਹਨ। ਇਹ ਤੁਹਾਡੀ ਸਟਾਈਲਿਸ਼ ਅਤੇ ਮਹਿੰਗੀ ਡ੍ਰੈੱਸ ਨੂੰ ਓਵਰਆਲ ਫਿਨਿਸ਼ਿੰਗ ਟੱਚ ਦੇਣ ਦਾ ਕੰਮ ਕਰਦੇ ਹਨ। ਇੰਡੀਅਨ ਟ੍ਰੈਡੀਸ਼ਨਲ ਡ੍ਰੈੱਸ-ਕੋਡ ''ਚ ਤਾਂ ਇਸ ਦੀ ਖਾਸ ਅਹਿਮੀਅਤ ਹੈ। ਗਹਿਣਿਆਂ ਤੋਂ ਬਿਨਾਂ ਔਰਤਾਂ ਦੀ ਲੁਕ ਅਧੂਰੀ ਜਿਹੀ ਨਜ਼ਰ ਆਉਂਦੀ ਹੈ। ਸਾੜ੍ਹੀ ਹੋਵੇ ਜਾਂ ਸਲਵਾਰ-ਕਮੀਜ਼, ਭਾਰਤੀ ਔਰਤਾਂ ਉਨ੍ਹਾਂ ਨਾਲ ਗਹਿਣਿਆਂ ਦੀ ਮੈਚਿੰਗ ਕਰਨਾ ਨਹੀਂ ਭੁੱਲਦੀਆਂ ਪਰ ਸਮੇਂ ਦੇ ਨਾਲ-ਨਾਲ ਹੁਣ ਜਿਊਲਰੀ ਵੀਅਰ ਕਰਨ ਦਾ ਫੈਸ਼ਨ ਵੀ ਬਦਲ ਰਿਹਾ ਹੈ। ਕਾਲਜ ਗੋਇੰਗ ਗਰਲਜ਼ ਅਤੇ ਵਰਕਿੰਗ ਵੂਮੈਨਜ਼ ਵੈਸਟਰਨ ਆਊਟਫਿੱਟਸ ਨਾਲ ਵੀ ਡੀਸੈਂਟ ਤੇ ਹੈਵੀ, ਦੋਵੇਂ ਤਰ੍ਹਾਂ ਦੀ ਜਿਊਲਰੀ ਪਸੰਦ ਕਰਦੀਆਂ ਹਨ।
ਉਂਝ ਤਾਂ ਔਰਤਾਂ ਪਹਿਲਾਂ ਗੋਲਡ ਜਿਊਲਰੀ ਹੀ ਪਹਿਨਦੀਆਂ ਸਨ ਪਰ ਹੁਣ ਗੋਲਡ ਦੇ ਨਾਲ-ਨਾਲ ਡਾਇਮੰਡ, ਜੈਮਸਟੋਨ, ਪਰਲ, ਪੰਨਾ, ਰੂਬੀ ਅਤੇ ਸਟੱਡ ''ਚ ਸਿਲਵਰ ਜਿਊਲਰੀ ਵੀ ਔਰਤਾਂ ਨੂੰ ਖੂਬ ਅਟ੍ਰੈਕਟ ਕਰ ਰਹੀ ਹੈ। ਨੈੱਕਲੇਸ, ਬ੍ਰੈਸਲੇਟ, ਈਅਰਰਿੰਗ ਅਤੇ ਰਿੰਗਸ ਲੜਕੀਆਂ ਨੂੰ ਕਲਰਫੁੱਲ ਸਟੋਨ ''ਚ ਪਸੰਦ ਆ ਰਹੀਆਂ ਹਨ। ਐਮਰਾਲਡ ਗ੍ਰੀਨ ਜਿਊਲਰੀ ਇਨ੍ਹੀਂ ਦਿਨੀਂ ਖੂਬ ਟ੍ਰੈਂਡ ''ਚ ਹੈ। ਖਾਸ ਗੱਲ ਤਾਂ ਇਹ ਹੈ ਕਿ ਇਸ ਨੂੰ ਤੁਸੀਂ ਟ੍ਰੈਡੀਸ਼ਨਲ ਅਤੇ ਵੈਸਟਰਨ ਦੋਹਾਂ ਸਟਾਈਲ ਦੀ ਡ੍ਰੈੱਸ ਨਾਲ ਵੀਅਰ ਕਰ ਸਕਦੇ ਹੋ। ਇਸ ਨਾਲ ਤੁਹਾਡੀ ਪ੍ਰਸਨੈਲਿਟੀ ਨੂੰ ਰਾਇਲ ਟੱਚ ਮਿਲਦਾ ਹੈ।
ਜੇ ਤੁਸੀਂ ਓਵਰਆਲ ਗ੍ਰੀਨ ਕਲਰ ਪਸੰਦ ਨਹੀਂ ਕਰਦੇ ਹੋ ਤਾਂ ਇਸ ਦੇ ਨਾਲ ਸਿਲਵਰ, ਯੈਲੋ ਜਾਂ ਰਾਣੀ ਪਿੰਕ ਸਟੱਡ ਦਾ ਕੰਟ੍ਰਾਸਟ ਵੀ ਟ੍ਰਾਈ ਕਰ ਸਕਦੇ ਹੋ। ਚੰਗੇ ਜਿਊਲਰ ਅਤੇ ਆਨਲਾਈਨ ਸ਼ਾਪਿੰਗ ''ਚ ਤੁਹਾਨੂੰ ਇਸ ਵਿਚ ਢੇਰਾਂ ਕਿਸਮ ਦੀ ਡਿਜ਼ਾਈਨਰ ਜਿਊਲਰੀ ਮਿਲ ਜਾਵੇਗੀ। ਸੋਨੇ ਨਾਲ ਪੰਨਾ ਸਟੋਨ ਲਓਗੇ ਤਾਂ ਇਹ ਤੁਹਾਨੂੰ ਟ੍ਰੈਡੀਸ਼ਨਲ ਲੁਕ ਦੇਵੇਗਾ ਅਤੇ ਜੇ ਤੁਸੀਂ ਸਿਲਵਰ ਜਾਂ ਡਾਇਮੰਡਸ ਦੇ ਨਾਲ ਪੰਨਾ ਦਾ ਕੰਟ੍ਰਾਸਟ ਲਓਗੇ ਤਾਂ ਇਹ ਵੈਸਟਰਨ ਆਊਟਫਿੱਟਸ ਨਾਲ ਖੂਬ ਫੱਬੇਗਾ।
ਨਾ ਕਰੋ ਇਹ ਗਲਤੀਆਂ
1. ਐਮਰਾਲਡ (ਪੰਨਾ) ਗ੍ਰੀਨ ਕਲਰ ਦੀ ਜਿਊਲਰੀ ਨਾਲ ਜੇ ਤੁਸੀਂ ਪੇਸਟਲ ਕਲਰ ਦੀ ਡ੍ਰੈੱਸ ਪਹਿਨੋਗੇ ਤਾਂ ਤੁਸੀਂ ਹੋਰ ਵੀ ਅਟ੍ਰੈਕਟਿਵ ਲੱਗੋਗੇ।
2. ਡੈਂਗਲਿੰਗ ਈਅਰਰਿੰਗਸ ਦੀ ਚੋਣ ਕਰ ਰਹੇ ਹੋ ਤਾਂ ਗਲੇ ''ਚ ਕੁਝ ਨਾ ਪਹਿਨੋ। ਇਸ ਨਾਲ ਤੁਸੀਂ ਜ਼ਿਆਦਾ ਭੜਕੀਲੇ ਨਜ਼ਰ ਨਾ ਆ ਕੇ ਡੀਸੈਂਟ ਜਿਹੇ ਦਿਖਾਈ ਦੇਵੋਗੇ।
3. ਗਰਲਿਸ਼ ਲੁਕ ਪਾਉਣਾ ਚਾਹੁੰਦੇ ਹੋ ਤਾਂ ਹੈਵੀ ਦੀ ਥਾਂ ਸਿੰਪਲ ਸਲੀਕ ਜਿਊਲਰੀ ਦੀ ਚੋਣ ਕਰੋ।
4. ਕਲਰਫੁਲ ਸਟੋਨ ਵਾਲੀ ਵੱਡੀ ਰਿੰਗ ਪਹਿਨ ਰਹੇ ਹੋ ਤਾਂ ਇਸ ਨੂੰ ਹੱਥ ''ਚ ਸਿੰਗਲ ਹੀ ਰੱਖੋ। ਵੱਡੀ ਰਿੰਗ ਨਾਲ ਹੋਰ ਛੋਟੀ ਰਿੰਗ ਪਹਿਨੋਗੇ ਤਾਂ ਤੁਹਾਡੀ ਪ੍ਰਸਨੈਲਿਟੀ ''ਤੇ ਨਾਂਹ-ਪੱਖੀ ਅਸਰ ਪਵੇਗਾ।
5. ਜੇ ਤੁਸੀਂ ਵੈਸਟਰਨ ਡ੍ਰੈੱਸ ਨਾਲ ਹੈਵੀ ਨੈੱਕਲੇਸ ਪਹਿਨ ਰਹੇ ਹੋ ਤਾਂ ਈਅਰਰਿੰਗ ਨਾ ਪਹਿਨੋ।