ਮਿੱਠੇ ਵਿਚ ਇਸ ਤਰ੍ਹਾਂ ਬਣਾਓ Eggless Chocolate Brownies

09/30/2017 12:48:36 PM

ਨਵੀਂ ਦਿੱਲੀ— ਮਿੱਠਾ ਖਾਣ ਕਿਸ ਨੂੰ ਪਸੰਦ ਨਹੀਂ ਹੁੰਦਾ। ਖਾਸ ਕਰਕੇ ਬੱਚਿਆਂ ਨੂੰ ਤਾਂ ਕੁਝ ਨਾ ਕੁਝ ਨਵਾਂ ਖਾਣ ਨੂੰ ਚਾਹੀਦਾ ਹੈ। ਇਸ ਲਈ ਤੁਸੀਂ ਵੀ ਮਿੱਠੇ ਵਿਚ ਕੁਝ ਸਪੈਸ਼ਲ ਬਣਾਉਣਾ ਚਾਹੁੰਦੀ ਹੋ ਤਾਂ ਘਰ ਵਿਚ ਆਸਾਨੀ ਨਾਲ ਐੱਗਲੈੱਸ ਚਾਕਲੇਟ ਬ੍ਰਾਊਨੀ ਬਣਾ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ:-
-
ਡਾਰਕ ਚਾਕਲੇਟ-240 ਗ੍ਰਾਮ
- ਪਾਣੀ-190 ਮਿਲੀਲੀਟਰ
- ਮੱਖਣ-150 ਗ੍ਰਾਮ
- ਚੀਨੀ ਪਾਊਡਰ-40 ਗ੍ਰਾਮ 
- ਵੈਨਿਲਾ ਐਕਸਟ੍ਰੈਕਟ- 1 ਚਮਚ
- ਕੰਡੈਂਸਡ ਮਿਲਕ-400 ਗ੍ਰਾਮ
- ਮੈਦਾ-280 ਗ੍ਰਾਮ
- ਬੇਕਿੰਗ ਪਾਊਡਰ-2 ਛੋਟੇ ਚਮਚ
- ਬੇਕਿੰਗ ਸੋਡਾ-1 ਛੋਟਾ ਚਮਚ
- ਅਖਰੋਟ ਦੀ ਗਿਰੀ- (ਟੁਕੜਿਆਂ  'ਚ)
ਵਿਧੀ:-
1.
ਇਕ ਪੈਨ ਲਓ ਅਤੇ ਉਸ 'ਚ 240 ਗ੍ਰਾਮ ਡਾਰਕ ਚਾਕਲੇਟ 190 ਮਿਲੀਲੀਟਰ  ਪਾਣੀ  ਪਾ ਕੇ ਉਦੋਂ ਤੱਕ ਪਕਾਓ ਜਦੋਂ ਤੱਕ ਚਾਕਲੇਟ ਪੂਰੀ ਤਰ੍ਹਾਂ ਪਿਘਲ ਨਾ ਜਾਵੇ। ਫਿਰ ਇਸ ਨੂੰ ਠੰਡਾ ਹੋਣ ਲਈ ਰੱਖ ਦਿਓ।
2. ਇਕ ਕਟੋਰੇ 'ਚ 150 ਗ੍ਰਾਮ ਮੱਖਣ ਅਤੇ 40 ਗ੍ਰਾਮ ਚੀਨੀ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਜਦ ਤੱਕ ਇਹ ਚਿਕਨੀ ਅਤੇ ਕਰੀਮੀ ਨਾ ਬਣ ਜਾਵੇ। 
3. ਹੁਣ ਇਸ 'ਚ ਇਕ ਛੋਟਾ ਚਮਚ ਵੈਨਿਲਾ ਐਕਸਟ੍ਰੈਕਟ ਅਤੇ 400 ਗ੍ਰਾਮ ਕੰਡੈਂਸਡ ਮਿਲਕ ਪਾ ਕੇ 3 ਤੋਂ 5 ਮਿੰਟ ਤੱਕ ਦੁਬਾਰਾ ਮਿਕਸ ਕਰੋ।
4. ਇਸ 'ਚ ਪਿਘਲੀ ਹੋਈ ਚਾਕਲੇਟ ਮਿਲਾਓ।
5. ਇਸ ਤੋਂ ਬਾਅਦ 280 ਗ੍ਰਾਮ ਮੈਦਾ, 2 ਛੋਟੇ ਚਮਚ ਬੇਕਿੰਗ ਪਾਊਡਰ, ਇਕ ਛੋਟਾ ਚਮਚ ਬੇਕਿੰਗ ਸੋਡਾ ਪਾ ਕੇ ਮਿਲਾਓ ਤਾਂ ਕਿ ਮੈਦਾ ਚੰਗੀ ਤਰ੍ਹਾਂ ਮਿਕਸ ਹੋ ਜਾਵੇ।
6. ਹੁਣ ਇਸ ਮਿਸ਼ਰਣ ਨੂੰ ਬੇਕਿੰਗ ਡਿਸ਼ 'ਚ ਪਾ ਕੇ ਚੰਗੀ ਤਰ੍ਹਾਂ ਫੈਲਾਓ ਅਤੇ ਇਸ 'ਤੇ ਸਵਾਦ ਅਨੁਸਾਰ ਅਖਰੋਟ ਪਾਓ।
7. ਓਵਨ ਨੂੰ 350ਡਿਗਰੀ ਸੈੱਲਸਿਅਸ ਤੋਂ/180 ਡਿਗਰੀ ਸੈੱਲਸਿਅਸ 'ਤੇ ਪ੍ਰੀ ਹੀਟ ਕਰੋ ਅਤੇ ਬੇਕਿੰਗ ਡਿਸ਼ ਨੂੰ ਇਸ 'ਚ ਰੱਖ ਕੇ 40 ਮਿੰਟ ਤੱਕ ਬੇਕ ਕਰੋ।
8. ਤੁਹਾਡੀ ਐੱਗਲੈੱਸ ਚਾਕਲੇਟ ਬ੍ਰਾਊਨੀਸ ਤਿਆਰ ਹੈ। ਇਸ ਨੂੰ ਇੱਛਾ ਅਨੁਸਾਰ ਸ਼ੇਪ 'ਚ ਕੱਟ ਤੇ ਸਰਵ ਕਰੋ।