ਖਾਣਾ ਖਾਣ ਦੀਆਂ ਆਦਤਾਂ ਦੱਸਦੀਆਂ ਹਨ ਵਿਅਕਤੀ ਦਾ ਸੁਭਾਅ

05/29/2017 1:45:41 PM

ਨਵੀਂ ਦਿੱਲੀ— ਇਕ ਰਿਸਰਚ ਮੁਤਾਬਕ ਮਿੱਠਾ ਖਾਣ ਵਾਲੇ ਲੋਕ ਪਿਆਰੇ ਅਤੇ ਤਿੱਖਾ ਖਾਣ ਵਾਲੇ ਲੋਕ ਚਲਾਕ ਹੁੰਦੇ ਹਨ। ਵਿਅਕਤੀ ਦੇ ਖਾਣ ਦੀਆਂ ਆਦਤਾਂ ਉਸ ਦੀ ਸ਼ਖਸੀਅਤ ਬਾਰੇ ਦੱਸਦੀਆਂ ਹਨ। ਹਰ ਕਿਸੇ ਦਾ ਖਾਣਾ ਖਾਣ ਦਾ ਅੰਦਾਜ਼ ਵੱਖਰਾ ਹੁੰਦਾ ਹੈ ਕੋਈ ਹੌਲੀ-ਹੌਲੀ ਖਾਂਦਾ ਹੈ ਤਾਂ ਕੋਈ ਜਲਦੀ ਖਾ ਲੈਂਦਾ ਹੈ। ਕੀ ਤੁਸੀਂ ਖਾਣ ਦੀਆਂ ਇਸ ਆਦਤਾਂ ਤੋਂ ਵਿਅਕਤੀ ਦੀ ਸ਼ਖਸੀਅਤ ਦਾ ਅੰਦਾਜ਼ਾ ਲਗਾ ਸਕਦੇ ਹੋ? ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਵਿਅਕਤੀ ਦੀ ਖਾਣ ਦੀ ਆਦਤ ਤੋਂ ਉਸ ਦੀ ਸ਼ਖਸੀਅਤ ਦਾ ਪਤਾ ਕਿਸ ਤਰ੍ਹਾਂ ਲੱਗਦਾ ਹੈ।
1. ਹੌਲੀ-ਹੌਲੀ ਖਾਣਾ ਖਾਣ ਵਾਲੇ ਲੋਕ
ਹੌਲੀ-ਹੌਲੀ ਖਾਣਾ ਖਾਣ ਵਾਲੇ ਲੋਕ ਕਦੇ ਜਲਦਬਾਜੀ ''ਚ ਨਹੀਂ ਹੁੰਦੇ ਅਤੇ ਇਹ ਵਰਤਮਾਮਨ ''ਚ ਜਿਉਣ ''ਚ ਵਿਸ਼ਵਾਸ ਰੱਖਦੇ ਹਨ। ਜੇਕਰ ਨੌਕਰੀ ਦੀ ਗੱਲ ਕਰੀਏ ਤਾਂ ਇਹ ਆਪਣਾ ਹੌਲੀ-ਹੌਲ ਪਰ ਚੰਗੀ ਤਰ੍ਹਾਂ ਕਰਦੇ ਹਨ। ਜੇਕਰ ਰਿਸ਼ਤੇ ਦੀ ਗੱਲ ਕਰੀਏ ਤਾਂ ਇਹ ਵਰਤਮਾਨ ਪਲਾਂ ਨੂੰ ਜਿਉਂਦੇ ਹਨ। ਅਜਿਹੇ ਲੋਕ ਜਿੱਦੀ ਹੁੰਦੇ ਹਨ ਅਤੇ ਇਹ ਆਪਣੀ ਰੁਟੀਨ ਨਾਲ ਚਿਪਕੇ ਰਹਿਣਾ ਪਸੰਦ ਕਰਦੇ ਹਨ।
2. ਜਲਦੀ ਖਾਣਾ ਖਾਣ ਵਾਲੇ ਲੋਕ
ਤੇਜ਼ੀ ਨਾਲ ਖਾਣਾ ਖਾਣ ਵਾਲੇ ਲੋਕ ਠੀਕ ਤਰ੍ਹਾਂ ਨਾਲ ਭੋਜਨ ਚਬਾਉਣ ਬਾਰੇ ਸੋਚਦੇ ਵੀ ਨਹੀਂ ਅਤੇ ਉਸ ਨੂੰ ਤੇਜ਼ੀ ਨਾਲ ਖਤਮ ਕਰਨ ''ਤੇ ਧਿਆਨ ਕੇਂਦਰਿਤ ਕਰਦੇ ਹਨ। ਦਫਤਰ ''ਚ ਅਜਿਹੇ ਲੋਕਾਂ ਤੋਂ ਬੌਸ ਜਲਦੀ ਖੁਸ਼ ਹੋ ਜਾਂਦੇ ਹਨ ਕਿਉਂਕਿ ਇਹ ਆਪਣਾ ਕੰਮ ਜਲਦੀ ਕਰ ਲੈਂਦੇ ਹਨ। ਮਲਟੀ ਟਾਸਕ ਕਰਨ ''ਚ ਇਨ੍ਹਾਂ ਨੂੰ ਕੋਈ ਨਹੀਂ ਹਰਾ ਸਕਦਾ। ਰਿਸ਼ਤੇ ''ਚ ਵੀ ਇਹ ਆਪਣੇ ਪਾਰਟਨਰ ਦੀ ਜ਼ਰੂਰਤ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ।
3. ਨਵਾਂ-ਨਵਾਂ ਭੋਜਨ ਟ੍ਰਾਈ ਕਰਨ ਵਾਲੇ ਲੋਕ
ਅਜਿਹੇ ਲੋਕਾਂ ਨੂੰ ਸਾਹਸ ਵਾਲੇ ਕੰਮ ਕਰਨਾ ਪਸੰਦ ਹੁੰਦਾ ਹੈ। ਅਜਿਹੇ ਲੋਕਾਂ ਦੇ ਪਾਰਟਨਰ ਇਨ੍ਹਾਂ ਤੋਂ ਕਦੇ ਬੋਰ ਨਹੀਂ ਹੁੰਦੇ। ਕੰਮ ਦੇ ਦੌਰਾਨ ਵੀ ਅਜਿਹੇ ਲੋਕਾਂ ਨੂੰ ਨਵੇਂ ਆਈਡਿਆ ਸ਼ੇਅਰ ਕਰਨ ''ਚ ਸ਼ਰਮ ਮਹਿਸੂਸ ਨਹੀਂ ਹੁੰਦੀ। ਅਜਿਹੇ ਲੋਕਾਂ ਦੇ ਕਾਫੀ ਦੋਸਤ ਹੁੰਦੇ ਹਨ।
4. ਇਕ ਵਾਰੀ ''ਚ ਖਾਣਾ ਮਿਕਸ ਕਰ ਕੇ ਖਾਣ ਵਾਲੇ ਲੋਕ
ਅਜਿਹੇ ਲੋਕਾਂ ਤੋਂ ਬੌਸ ਬਹੁਤ ਖੁਸ਼ ਰਹਿੰਦੇ ਹਨ ਕਿਉਂਕਿ ਅਜਿਹੇ ਵਿਅਕਤੀ ਸਾਰੀਆਂ ਜ਼ਿੰਮੇਵਾਰੀਆਂ ਨੂੰ ਇੱਕਠੀਆਂ ਲੈ ਕੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਪੂਰੀਆਂ ਕਰ ਲੈਂਦੇ ਹਨ। ਰਿਸ਼ਤੇ ''ਚ ਇਹ ਸਾਰਿਆਂ ਦਾ ਦਿਲ ਜਿੱਤ ਲੈਂਦੇ ਹਨ ਕਿਉਂਕਿ ਇਹ ਹਰ ਕਿਸੇ ਨੂੰ ਆਪਣਾ ਸਮਾਂ ਦਿੰਦੇ ਹਨ। ਇਨ੍ਹਾਂ ਦਾ ਇਕ ਨੈਗੇਟਿਵ ਪੁਆਇੰਟ ਇਹ ਹੈ ਕਿ ਅਜਿਹੇ ਵਿਅਕਤੀ ਓਵਰ ਕਮਿਟ ਕਰ ਦਿੰਦੇ ਹਨ ਜਿਸ ਕਾਰਨ ਇਹ ਕਦੇ-ਕਦੇ ਖੁਦ ਪਰੇਸ਼ਾਨੀ ''ਚ ਪੈ ਜਾਂਦੇ ਹਨ।
4. ਮਿੱਠਾ ਖਾਣ ਵਾਲੇ ਲੋਕ
ਅਜਿਹੇ ਵਿਅਕਤੀ ਸ਼ਾਂਤ ਅਤੇ ਦਿਆਲੂ ਹੁੰਦੇ ਹਨ। ਅਜਿਹੇ ਲੋਕ ਕਿਸੇ ਦੀ ਵੀ ਸਮੱਸਿਆ ਸੁਨਣ ਨੂੰ ਤਿਆਰ ਰਹਿੰਦੇ ਹਨ। ਪਰ ਇਹ ਵਿਅਕਤੀ ਆਪਣੇ ਜੀਵਨ ਨਾਲ ਸੰਬੰਧਿਤ ਮੁੱਦਿਆਂ ਬਾਰੇ ਜਲਦੀ ਖੁਲਾਸਾ ਨਹੀਂ ਕਰਦੇ।
5. ਨਮਕੀਨ ਭੋਜਨ ਪਸੰਦ ਕਰਨ ਵਾਲੇ ਲੋਕ
ਤੇਜ਼ ਨਮਕ ਵਾਲਾ ਭੋਜਨ ਖਾਣ ਵਾਲੇ ਵਿਅਕਤੀ ਦਿਲ ਖੋਲ ਕੇ ਗੱਲ ਕਰਦੇ ਹਨ। ਇਹ ਦੁਨੀਆ ਨਾਲ ਆਪਣੀ ਰਾਏ ਅਤੇ ਵਿਚਾਰ ਸ਼ੇਅਰ ਕਰਨ ਤੋਂ ਨਹੀਂ ਡਰਦੇ।
6. ਤਿੱਖਾ ਖਾਣਾ ਖਾਣ ਵਾਲੇ ਲੋਕ
ਅਜਿਹੇ ਵਿਅਕਤੀ ਬਹੁਤ ਜ਼ਿਆਦਾ ਖਤਰਨਾਕ ਹੁੰਦੇ ਹਨ। ਇਹ ਇਕ ਪਲ ''ਚ ਬਹੁਤ ਪਿਆਰੇ ਅਤੇ ਦੂਜੇ ਪਲ ''ਚ ਬਹੁਤ ਹੀ ਚਲਾਕ ਬਣ ਜਾਂਦੇ ਹਨ। ਅਜਿਹੇ ਵਿਅਕਤੀ ਕਿਸੇ ਨੂੰ ਵੀ ਮੁਸੀਬਤ ''ਚ ਦੇਖ ਕੇ ਉਸ ਦੀ ਮਦਦ ਕਰਨ ਲਈ ਪਹਿਲਾਂ ਅੱਗੇ ਆਉਂਦੇ ਹਨ।