ਚਾਕਲੇਟ ਖਾਣ ਨਾਲ ਦੂਰ ਹੁੰਦੀ ਹੈ ਖਾਂਸੀ

01/30/2017 2:00:43 PM

ਮੁੰਬਈ— ਚਾਕਲੇਟ ਖਾਣਾ ਖਾਂਸੀ ਤੋਂ ਪੀੜਤ ਵਿਅਕਤੀਆਂ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ। ਖੋਜਕਾਰੀਆਂ ਨੇ 300 ਵਿਅਕਤੀਆਂ ਦੇ ਸਰਵੇ ਕਰਨ ਦੇ ਬਾਅਦ ਇਹ ਨਤੀਜਾ ਕੱਢਿਆ ਹੈ। ਨੈਸ਼ਨਲ ਹਾਰਟ ਐਂਡ ਲੰਗ ਇੰਸਟੀਚਿਊਟ ਦੀ ਖੋਜ ਮੁਤਾਬਕ ਖਾਂਸੀ ''ਚ ਚਾਕਲੇਟ ਖਾਣ ਨਾਲ ਸ਼ੁਰੂ ''ਚ 60 ਫੀਸਦੀ ਤੱਕ ਦੀ ਰਾਹਤ ਮਿਲਦੀ ਹੈ।
ਖੋਜਕਾਰੀਆਂ ਨੇ ਦੱਸਿਆ ਕਿ ਚਾਕਲੇਟ ''ਚ ਮੌਜੂਦ ਕੋਕੋ ਨਾਮਕ ਤੱਤ ਤੀਬਰ ਅਤੇ ਲੰਮੇ ਸਮੇਂ ਤੱਕ ਰਹਿਣ ਵਾਲੀ ਖਾਂਸੀ ਦੇ ਲੱਛਣਾਂ ਨੂੰ ਘੱਟ ਕਰਨ ''ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਕੋਕੋ ''ਚ ਮੌਜੂਦ ਥਿਓਬ੍ਰੋਮਾਈਨ ਸੰਵੇਦੀ ਨਾੜਾਂ ਨੂੰ ਬਲਾਕ ਕਰ ਦਿੰਦਾ ਹੈ।

ਇਸ ਨਾਲ ਖਾਂਸੀ ਦੇ ਲੱਛਣਾਂ ''ਚ ਕਮੀ ਆਉਂਦੀ ਹੈ। ਜਦ ਕਿ ਇਹ ਇਸਦਾ ਪੂਰਨ ਇਲਾਜ ਨਹੀਂ ਹੈ ਅਤੇ ਇੱਕ ਵਾਰ ਇਲਾਜ ਦੇ ਬਾਅਦ ਮਰੀਜ਼ ''ਚ ਇਸ ਦੇ ਲੱਛਣ ਦੁਬਾਰਾ ਆ ਸਕਦੇ ਹਨ। ਅਧਿਐਨ ''ਚ ਇਹ ਗੱਲ ਸਾਹਮਣੇ ਆਈ ਹੈ ਕਿ 12 ਚੋਂ ਇੱਕ ਵਿਅਕਤੀ ਹਫਤੇ ''ਚ ਇੱਕ ਵਾਰ ਖਾਂਸੀ ਦਾ ਸ਼ਿਕਾਰ ਹੁੰਦਾ ਹੈ। ਖੋਜਕਾਰੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਲੋਕਾਂ ਲਈ ਇਨ੍ਹਾਂ ਲੱਛਣਾਂ ਨੂੰ ਕੰਟਰੋਲ ਕਰਨ ਲਈ ਚਾਕਲੇਟ ਲਾਭਦਾਇਕ ਸਾਬਤ ਹੋ ਸਕਦਾ ਹੈ।