ਇਸ ਵਿਧੀ ਨਾਲ ਬਣਾ ਕੇ ਖਾਓ ਲੌਕੀ ਵਾਲਾ ਰਾਇਤਾ

10/20/2020 9:45:20 AM

ਜਲੰਧਰ—ਦਹੀਂ ਸਾਡੇ ਖਾਣੇ ਦਾ ਇਕ ਮੁੱਖ ਹਿੱਸਾ ਹੈ। ਜੋ ਕਿ ਸਿਹਤ ਲਈ ਬੇਹੱਦ ਲਾਭਦਾਇਕ ਹੈ। ਇਹ ਵੱਡਿਆਂ ਦੇ ਨਾਲ-ਨਾਲ ਛੋਟੇ ਬੱਚਿਆਂ ਨੂੰ ਵੀ ਖਾਣ 'ਚ ਬਹੁਤ ਸੁਆਦ ਲੱਗਦਾ ਹੈ। ਇਸ ਨੂੰ ਅਸੀਂ ਕਿਸੇ ਵੀ ਸਬਜ਼ੀ ਨਾਲ ਖਾ ਸਕਦੇ ਹਾਂ। ਕਈ ਲੋਕ ਦਹੀਂ ਦਾ ਵੱਖ-ਵੱਖ ਤਰੀਕਿਆਂ ਨਾਲ ਰਾਇਤਾ ਬਣਾ ਕੇ ਖਾਣਾ ਪਸੰਦ ਕਰਦੇ ਹਨ ਇਸ ਤਰ੍ਹਾਂ ਹੀ ਅੱਜ ਅਸੀਂ ਤੁਹਾਨੂੰ ਲੌਕੀ ਦਾ ਰਾਇਤਾ ਬਣਾਉਣਾ ਸਿਖਾਵਾਂਗੇ।
ਲੌਕੀ ਰਾਇਤਾ ਬਣਾਉਣ ਲਈ ਸਮੱਗਰੀ
ਪਾਣੀ-3 ਕੱਪ
ਲੌਕੀ-1/2 ਕੱਪ (ਕੱਦੂਕਸ ਕੀਤੀ ਹੋਈ)
ਨਮਕ-1/2 ਚਮਚ 
ਸਾਦਾ ਦਹੀਂ-1 ਕੱਪ 
ਹਰੀ ਮਿਰਚ-2
ਜੀਰਾ ਪਾਊਡਰ-1/2 ਚਮਚ 
ਕਾਲਾ ਨਮਕ-1/2 ਚਮਚ 
ਹਰਾ ਧਨੀਆ
ਬਣਾਉਣ ਦੀ ਵਿਧੀ: ਇਕ ਕੌਲੀ 'ਚ ਪਾਣੀ ਲਓ ਅਤੇ ਉਸ 'ਚ ਕੱਦੂਕਸ਼ ਕੀਤੀ ਹੋਈ ਲੌਕੀ ਪਾਓ। ਲੌਕੀ ਨੂੰ ਚੰਗੀ ਤਰ੍ਹਾਂ ਉਬਾਲ ਲਓ। ਲੌਕੀ 'ਚ ਲੂਣ ਪਾ ਕੇ ਚੰਗੀ ਤਰ੍ਹਾਂ ਹਿਲਾਓ ਅਤੇ ਲੌਕੀ 'ਚੋਂ ਪਾਣੀ ਕੱਢ ਦਵੋ। ਫਿਰ ਪਲੇਨ ਦਹੀਂ ਲਵੋ ਅਤੇ ਇਸ 'ਚ ਉਬਾਲੀ ਹੋਈ ਲੌਕੀ ਪਾਓ। ਹੁਣ ਇਸ 'ਚ ਹਰੀ ਮਿਰਚ , ਕਾਲਾ ਨਮਕ, ਜੀਰਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰੋ। ਹਰੇ ਧਨੀਏ ਨਾਲ ਗਾਰਨਿਸ਼ ਕਰਕੇ ਆਪ ਵੀ ਖਾਓ ਅਤੇ ਪਰਿਵਾਰ ਵਾਲਿਆਂ ਨੂੰ ਵੀ ਖਾਣ ਲਈ ਦਵੋ।


Aarti dhillon

Content Editor

Related News