ਸਰਦੀ ਦੇ ਮੌਸਮ ''ਚ ਬਣਾ ਕੇ ਖਾਓ ਨਾਰੀਅਲ ਦੇ ਲੱਡੂ

11/02/2020 11:23:52 AM

ਜਲੰਧਰ:ਸਰਦੀ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ। ਲੋਕ ਆਪਣੇ ਘਰ 'ਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾ ਕੇ ਖਾਂਦੇ ਹਨ। ਪਰ ਜ਼ਿਆਦਾਤਰ ਲੋਕ ਪਿੰਨੀਆਂ, ਵੇਸਣ ਦੇ ਲੱਡੂ ਆਦਿ ਬਣਾ ਕੇ ਖਾਣਾ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਵੇਸਣ ਨਹੀਂ ਸਗੋਂ ਨਾਰੀਅਲ ਦੇ ਲੱਡੂ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਜੋ ਕਿ ਬਣਾਉਣ 'ਚ ਬਹੁਤ ਆਸਾਨ ਹੈ। ਇਹ ਤੁਹਾਡੇ ਘਰ ਦੇ ਬੱਚੇ ਅਤੇ ਬਜ਼ੁਰਗਾਂ ਨੂੰ ਖਾਣ 'ਚ ਬਹੁਤ ਪਸੰਦ ਆਉਣਗੇ।

ਇਹ ਵੀ ਪੜੋ:ਸਰੀਰ ਲਈ ਲਾਹੇਵੰਦ ਹੈ ਕੜ੍ਹੀ ਪੱਤਾ, ਜਾਣੋ ਹੋਰ ਵੀ ਫ਼ਾਇਦੇ
ਸਮੱਗਰੀ
ਚਿੱਟੇ ਤਿਲ ਦੇ ਬੀਜ-2 ਕੱਪ
ਨਾਰੀਅਲ-1 ਕੱਪ (ਕੱਦੂ ਕਸ਼ ਕੀਤਾ ਹੋਇਆ)
ਖਜੂਰ- 1-1 / 2 ਕੱਪ (ਕੱਟਿਆ ਹੋਇਆ)


ਬਣਾਉਣ ਦੀ ਵਿਧੀ: ਸਭ ਤੋਂ ਪਹਿਲਾ ਇਕ ਕੜਾਹੀ 'ਚ ਤਿਲ ਪਾਓ ਅਤੇ ਇਸ ਨੂੰ 2 ਮਿੰਟ ਲਈ ਫਰਾਈ ਕਰੋ ਜਦੋਂ ਤੱਕ ਇਹ ਹਲਕਾ ਭੂਰਾ ਨਾ ਹੋ ਜਾਵੇ ਅਤੇ ਇਸ ਨੂੰ ਵੱਖਰੇ ਤੌਰ 'ਤੇ ਬਾਹਰ ਕੱਢ ਲਵੋ। ਹੁਣ ਇਸ ਨੂੰ ਮਿਕਸੀ 'ਚ ਪਾ ਕੇ ਹਲਕਾ ਜਿਹਾ ਪੀਸ ਲਓ। ਹੁਣ ਕੜਾਹੀ 'ਚ ਨਾਰੀਅਲ ਮਿਲਾਓ ਅਤੇ ਇਸ ਨੂੰ ਭੁੰਨ੍ਹ ਲਵੋ।

ਇਹ ਵੀ ਪੜੋ:ਪਿਆਜ਼ ਤੋਂ ਬਾਅਦ ਆਲੂ ਨੇ ਵਿਗਾੜਿਆ ਰਸੋਈ ਦਾ ਬਜਟ, ਕੀਮਤ ਨੇ ਤੋੜਿਆ ਇਕ ਦਹਾਕੇ ਦਾ ਰਿਕਾਰਡ


ਫਿਰ ਇਕ ਕੌਲੀ 'ਚ ਨਾਰੀਅਲ, ਤਿਲ ਅਤੇ ਖਜੂਰ ਨੂੰ ਮਿਲਾਓ ਅਤੇ ਸਾਰੀ ਸਮੱਗਰੀ ਨੂੰ ਮਿਕਸ ਕਰੋ। ਤਿਆਰ ਕੀਤੇ ਮਿਸ਼ਰਣ ਨੂੰ ਇਕ ਗੋਲ ਸ਼ਕਲ ਦੇ ਕੇ ਲੱਡੂ ਬਣਾਉ। ਜੇ ਤੁਸੀਂ ਚਾਹੋ ਤਾਂ ਤੁਸੀਂ ਸਾਰੇ ਲੱਡੂਆਂ ਦੇ ਉੱਪਰ ਨਾਰੀਅਲ ਭੂਰਾ ਵੀ ਲਗਾ ਸਕਦੇ ਹੋ। ਲਓ ਜੀ ਤੁਹਾਡੇ ਖਾਣ ਲਈ ਨਾਰੀਅਲ ਤਿਲ ਦੇ ਲੱਡੂ ਤਿਆਰ ਹਨ।

Aarti dhillon

This news is Content Editor Aarti dhillon