ਖੌਫਨਾਕ ਬ੍ਰਿਜ਼, ਕਮਜ਼ੋਰ ਦਿਲ ਵਾਲੇ ਨਾ ਜਾਣ ਇੱਥੇ!

01/01/2018 1:22:06 PM

ਨਵੀਂ ਦਿੱਲੀ—ਚੀਨ ਨੂੰ ਤਕਨਾਲੋਜੀ ਅਤੇ ਉਤਪਾਦਨ ਦੇ ਮਾਮਲੇ 'ਚ ਇੰਡੀਆ ਤੋਂ ਕਾਫੀ ਅੱਗੇ ਮੰਨਿਆ ਜਾਂਦਾ ਹੈ। ਵੈਸੇ ਤਾਂ ਚਾਈਨਾ 'ਚ ਕਈ ਅਜਿਹੀਆਂ ਚੀਜ਼ਾਂ ਹਨ, ਜੋ ਦੁਨੀਆਂ ਭਰ 'ਚ ਮਸ਼ਹੂਰ ਮੰਨੀ ਜਾਂਦੀ ਹੈ ਪਰ ਪਿਛਲੇ ਕੁਝ ਦਿਨ੍ਹਾਂ ਤੋਂ ਚਾਈਨਾ 'ਚ ਇਕ ਗਿਲਾਸ ਬ੍ਰਰਿਜ ਬਣਿਆ ਹੈ, ਜੋ ਬਹੁਤ ਸੁਰਖਿਆਂ 'ਚ ਰਿਹਾ ਸੀ। ਇਸ ਬ੍ਰਿਜ 'ਤੇ ਪੈਦਲ ਚੱਲਦੇ ਲੋਕਾਂ ਦੀ ਇਕ ਵੀਡੀਓ ਵੀ ਬਹੁਤ ਵਾਇਰਲ ਹੋਈ ਸੀ, ਜਿਸ 'ਤੇ ਚਲਣ ਵਾਲੇ ਲੋਕ ਬਹੁਤ ਡਰ-ਡਰ ਕਰ ਚੱਲਦੇ ਰਹੇ ਸਨ। ਦਰ ਅਸਲ ਇਸ ਬ੍ਰਿਜ਼ ਦੀ ਉਚਾਈ ਬਹੁਤ ਹੈ, ਜਿਸਦੇ ਥੱਲੇ ਇਕ ਡੁੰਘੀ ਖਾਈ ਦਿਖਾਈ ਦਿੰਦੀ ਹੈ ਅਤੇ ਉਹੀ ਲੋਕਾਂ ਦੇ ਡਰ ਦਾ ਕਾਰਣ ਹੈ।


-ਜੇਕਰ ਤੁਸੀਂ ਵੀ ਕੁਝ ਐਡਵੇਂਚਰ ਪਸੰਦ ਕਰਦੇ ਹਨ ਤਾਂ ਇਸ ਬ੍ਰਿਜ਼ 'ਤੇ ਇਕ ਬਾਰ ਜ਼ਰੂਰ ਜਾਣਾ ਚਾਹੀਦਾ ਹੈ, ਇਹ ਤੁਹਾਡੀ ਲਾਈਫ ਦਾ ਸਭ ਤੋਂ ਡਰਾਉਣਾ ਅਤੇ ਯਾਦਗਾਰ ਪਲ ਬਣ ਸਕਦਾ ਹੈ। ਆਓ ਜਾਣਦੇ ਹਾਂ ਇਸ ਗਿਲਾਸ ਬ੍ਰਿਜ਼ ਬਾਰੇ ਕੁਝ ਖਾਸ ਗੱਲਾਂ।


-ਇਸ ਗਿਲਾਸ ਬ੍ਰਿਜ਼ ਦੀ ਖਾਸੀਅਤ ਇਹ ਹੈ ਕਿ ਸਮੁੰਦਰੀ ਤਲ ਤੋਂ ਕਰੀਬ 4,600 ਫੁੱਟ ਹੈ ਜਿਸ 'ਤੇ ਚੱਲਦੇ ਸਮੇਂ ਥੱਲੇ ਡੁੰਘੀ ਖਾਈ ਦਿਖਾਈ ਦਿੰਦੀ ਹੈ। ਇਹ ਤਿਆਨਮੇਨ ਮਾਉਂਟੇਨ 'ਤੇ 100 ਮੀਟਰ ਲੰਬਾ ਅਤੇ 1.6 ਮੀਟਰ ਚੌੜਾ ਗਲਾਸ ਬ੍ਰਿਜ਼ ਹੈ। ਇਸ ਬ੍ਰਿਜ਼ ਦੀ ਵਰਤੋਂ ਤਿਆਨਮੇਨ ਗੁਫਾ 'ਚ ਜਾਣ ਦੇ ਲਈ ਕੀਤੀ ਜਾਂਦੀ ਹੈ। ਇਸ ਗਿਲਾਸ ਬ੍ਰਿਜ਼ ਤੋਂ ਤਿਆਨਮੇਨ ਪਹਾੜੀ ਦੀ ਘਾਟੀ ਦਾ ਪੂਰਾ ਨਾਜ਼ਾਰਾ ਸਾਫ ਨਜ਼ਰ ਆਵੇਗਾ।


-ਗਿਲਾਸ ਬ੍ਰਿਜ਼ 'ਤੇ ਪੈਦਲ ਚੱਲਣ 'ਤੇ ਪੈਰਾਂ ਦੇ ਥੱਲੇ ਲਗਾ ਕੱਚ ਦਰਕਣ ਲੱਗਦਾ ਹੈ। ਜੇਕਰ ਤੁਸੀਂ ਇਸ 'ਤੋਂ ਬੱਚਣ ਦੇ ਲਈ ਅੱਗੇ ਭੱਜਣ ਦੀ ਕੋਸ਼ਿਸ਼ ਕਰੋਂਗੇ ਤਾਂ ਅਜਿਹਾ ਲੱਗੇਗਾ ਕਿ  ਪੂਰੇ ਦਾ ਪੂਰਾ ਕੱਚ ਟੁੱਟਣ ਲੱਗ ਗਿਆ ਹੈ। ਇਹ ਨਾਜ਼ਾਰਾ ਦੇਖਣ 'ਚ ਬਹੁਤ ਹੈਰਾਨ ਕਰਨ ਵਾਲਾ ਹੁੰਦਾ ਹੈ। ਦਰਅਸਲ, ਇਹ ਇਕ ਪਰਾਂਕ ਹੈ ਜੋ ਬਹੁਤ ਖੌਫਨਾਕ ਹੈ। ਇਸ ਗਿਲਾਸ ਬ੍ਰਿਜ਼ 'ਚ ਕੱਚ ਦੀਆਂ ਦੋ ਪੱਤੀਆਂ ਇਕ ਦੇ ਉਪਰ ਇਕ ਲਗੀ ਹੈ। ਜਦੋਂ ਲੋਕ ਇਸ 'ਤੇ ਚੱਲਦੇ ਹਨ ਤਾਂ ਕੱਚ 'ਚ ਦਰਾਰਾ ਆਉਣ ਲੱਗਦੀਆਂ ਹਨ ਪਰ ਉਹ ਟੁੱਟ ਦਾ ਨਹੀਂ ਹੈ।