ਭੁੱਲ ਕੇ ਵੀ ਨਾ ਕਰੋ ਵਾਲਾਂ ਵਿਚ ਇਨ੍ਹਾਂ ਚੀਜ਼ਾਂ ਦੀ ਵਰਤੋ

09/09/2017 11:36:14 AM

ਨਵੀਂ ਦਿੱਲੀ— ਲੰਬੇ ਅਤੇ ਖੂਬਸੂਰਤ ਵਾਲ ਕਿਸ ਨੂੰ ਪਸੰਦ ਨਹੀਂ ਹੁੰਦੇ। ਜ਼ਿਆਦਾਤਰ ਲੜਕੀਆਂ ਦਾ ਸੁਪਨਾ ਹੁੰਦਾ ਹੈ ਕਿ ਉਨ੍ਹਾਂ ਦੇ ਵਾਲ ਬਾਕੀ ਲੜਕੀਆਂ ਨਾਲੋ ਬਹਿਤਰ ਹੋਣ। ਵਾਲਾਂ ਨੂੰ ਖੂਬਸੂਰਤ ਬਣਾਉਣ ਲਈ ਲੜਕੀਆਂ ਤਰ੍ਹਾਂ-ਤਰ੍ਹਾਂ ਦੇ ਹੇਅਰ ਪ੍ਰੋਡਕਟ ਦੀ ਵਰਤੋਂ ਕਰਦੀਆਂ ਹਨ। ਘਰ ਵਿਚ ਮੌਜੂਦ ਚੀਜ਼ਾਂ ਨੂੰ ਵੀ ਟ੍ਰਾਈ ਕਰਦੀਆਂ ਹਨ ਪਰ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ, ਜੋ ਵਾਲਾਂ ਨੂੰ ਫਾਇਦੇ ਪਹੁੰਚਾਉਣ ਦੀ ਬਜਾਏ ਨੁਕਸਾਨ ਪਹੁੰਚਾ ਸਕਦੀਆਂ ਹਨ। ਇੱਥੋਂ ਤੱਕ ਦੀ ਝੜਦੇ ਵਾਲਾਂ ਦੀ ਸਮੱਸਿਆ ਅਤੇ ਗੰਜੇਪਨ ਤੱਕ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਲਗਾਉਣ ਨਾਲ ਤੁਸੀਂ ਗੰਜੇ ਵੀ ਹੋ ਸਕਦੇ ਹੋ। 
1. ਵੇਸਣ 
ਵਾਲਾਂ ਵਿਚ ਵੇਸਣ ਲਗਾਉਣ ਨਾਲ ਸਿਕਰੀ ਦੀ ਸਮੱਸਿਆ ਹੋ ਸਕਦੀ ਹੈ, ਗੰਜੇਪਨ ਦੀ ਸੰਭਾਵਨਾ ਵੀ ਵਧ ਸਕਦੀ ਹੈ। ਇਸ ਲਈ ਵੇਸਣ ਦੀ ਵਰਤੋਂ ਕਰਨ ਤੋਂ ਪਹਿਲਾਂ ਕਿਸੇ ਦੀ ਸਲਾਹ ਜ਼ਰੂਰ ਲਓ। 
2. ਬੇਕਿੰਗ ਸੋਡਾ
ਬਹੁਤ ਸਾਰੇ ਲੋਕ ਵਾਲਾਂ ਨੂੰ ਖੂਬਸੂਰਤ ਬਣਾਉਣ ਲਈ ਕਈ ਘਰੇਲੂ ਨੁਸਖਿਆਂ ਦੀ ਵਰਤੋ ਕਰਦੇ ਹਨ, ਜਿਨ੍ਹਾਂ ਵਿਚ ਬੇਕਿੰਗ ਸੋਡੇ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਅਸਲ ਵਿਚ ਬੇਕਿੰਗ ਸੋਡਾ ਵਾਲਾਂ ਦੀ ਚਮਕ ਨੂੰ ਦੂਰ ਕਰਨ ਅਤੇ ਝੜਣ ਵਿਚ ਮਦਦ ਕਰਦਾ ਹੈ। 
3. ਆਲੂ 
ਆਲੂ ਇਕ ਬਲੀਚਿੰਗ ਐਂਜੇਟ ਹੈ ਜੋ ਚਿਹਰੇ ਨੂੰ ਤਾਂ ਫਾਇਦਾ ਪਹੁੰਚਾਉਂਦਾ ਹੈ ਪਰ ਵਾਲਾਂ ਦਾ ਰੰਗ ਸਫੇਦ ਕਰ ਸਕਦਾ ਹੈ। ਇਸ ਲਈ ਬਹਿਤਰ ਹੋਵੇਗਾ ਕਿ ਆਲੂ ਦੀ ਵਰਤੋਂ ਵਾਲਾਂ ਵਿਚ ਕਰਨ ਤੋਂ ਪਹਿਲਾਂ ਕਿਸੇ ਐਕਸਪਰਟ ਦੀ ਮਦਦ ਲਓ। 
4. ਸਿਰਕਾ
ਜੇ ਤੁਸੀਂ ਵੀ ਸਿਰਕੇ ਦੀ ਵਰਤੋਂ ਵਾਲਾਂ ਵਿਚ ਕਰਦੇ ਹੋ ਤਾਂ ਆਪਣੀ ਇਸ ਗਲਤੀ ਨੂੰ ਹੁਣ ਤੋਂ ਹੀ ਸੁਧਾਰ ਲਓ ਕਿਉਂਕਿ ਇਹ ਵਾਲਾਂ ਦੀ ਡ੍ਰਾਈਨੈੱਸ ਨੂੰ ਵਧਾਉਂਦਾ ਹੈ ਅਤੇ ਉਨ੍ਹਾਂ ਦੀ ਚਮਕ ਨੂੰ ਘੱਟ ਕਰ ਦਿੰਦਾ ਹੈ। 
5. ਬੀਅਰ 
ਬੀਅਰ ਨੂੰ ਬਿਨਾਂ ਡਾਇਲਯੂਟ ਕਿੱਤੇ ਇਸ ਨੂੰ ਲਗਾਉਣ ਨਾਲ ਉਨ੍ਹਾਂ ਦਾ ਰੰਗ ਸਫੇਦ ਹੋ ਸਕਦਾ ਹੈ। ਇਨ੍ਹਾਂ ਹੀ ਨਹੀਂ ਬਲਕਿ ਗੰਜੇਪਨ ਦੀ ਸਮੱਸਿਆ ਵੀ ਹੋ ਸਕਦੀ ਹੈ।