ਫੇਸ਼ੀਅਲ ਦੇ ਬਾਅਦ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਹੋ ਸਕਦਾ ਹੈ ਨੁਕਸਾਨ

01/05/2018 12:33:59 PM

ਨਵੀਂ ਦਿੱਲੀ— ਅੱਜਕਲ ਚਿਹਰੇ ਦੀ ਖੂਬਸੂਰਤੀ ਵਧਾਉਣ ਲਈ ਔਰਤਾਂ ਦਾ ਫੇਸ਼ੀਅਲ ਕਰਵਾਉਣਾ ਆਮ ਗੱਲ ਹੈ। ਇਸ ਨਾਲ ਡੈੱਡ ਸਕਿਨ ਨਿਕਲ ਜਾਂਦੀ ਹੈ ਅਤੇ ਗਲੋ ਬਣਿਆ ਰਹਿੰਦਾ ਹੈ। ਕੁਝ ਔਰਤਾਂ ਤਾਂ ਪਾਰਲਰ ਜਾਣ ਦੀ ਬਜਾਏ ਘਰ 'ਚ ਹੀ ਫੇਸ਼ੀਅਲ ਕਰ ਲੈਂਦੀਆਂ ਹਨ ਪਰ ਫੇਸ਼ੀਅਲ ਦੇ ਬਾਅਦ ਤੁਹਾਡੇ ਦੁਆਰਾ ਕੀਤੀਆਂ ਗਈਆਂ ਕੁਝ ਗਲਤੀਆਂ ਤੁਹਾਡੀ ਖੂਬਸੂਰਤੀ ਨੂੰ ਵਿਗਾੜ ਵੀ ਸਕਦੀਆਂ ਹਨ। ਫੇਸ਼ੀਅਲ ਦੇ ਬਾਅਦ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਜਿਨ੍ਹਾਂ ਨਾਲ ਚਿਹਰੇ ਨੂੰ ਕੋਈ ਨੁਕਸਨਾ ਨਾ ਹੋਵੇ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਫੇਸ਼ੀਅਲ ਦੇ ਬਾਅਦ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ, ਜਿਸ ਨਾਲ ਚਿਹਰੇ ਨੂੰ ਨੁਕਸਾਨ ਨਾ ਹੋਵੇ। 
ਫੇਸ਼ੀਅਲ ਦੇ ਬਾਅਦ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
1. ਫੇਸ ਵਾਸ਼ 

ਫੇਸ਼ੀਅਲ ਦੇ ਤੁਰੰਤ ਬਾਅਦ ਕਦੇ ਫੇਸ਼ਵਾਸ਼ ਜਾਂ ਸਾਬਣ ਨਾਲ ਮੂੰਹ ਨਾ ਧੋਵੋ। ਇਸ ਨਾਲ ਚਮੜੀ 'ਤੇ ਕੈਮੀਕਲ ਰਿਐਕਸ਼ਨ ਹੋ ਸਕਦਾ ਹੈ। ਜੋ ਚਿਹਰੇ ਨੂੰ ਨੁਕਸਾਨ ਪਹੁੰਚਾਉਂਦਾ ਹੈ। 
2. ਧੁੱਪ 'ਚ ਜਾਣਾ
ਫੇਸ਼ੀਅਲ ਕਰਾਉਣ ਦੇ ਬਾਅਦ ਚਿਹਰੇ ਨੂੰ 5-6 ਘੰਟਿਆਂ ਤਕ ਕਵਰ ਕਰਕੇ ਰੱਖੋ। ਫੇਸ਼ੀਅਲ ਦੇ ਬਾਅਦ ਤੁਹਾਡੀ ਚਮੜੀ ਸਾਫਟ ਹੋ ਜਾਂਦੀ ਹੈ। ਜਿਸ ਨਾਲ ਚਮੜੀ 'ਤੇ ਸੂਰਜ ਦੀਆਂ ਅਲਟ੍ਰਾਵਾਈਲੇਟ ਕਿਰਨਾਂ ਦਾ ਮਾੜਾ ਪ੍ਰਭਾਵ ਪੈ ਸਕਦਾ ਹੈ। 
3. ਵੈਕਸਿੰਗ 
ਕੁਝ ਔਰਤਾਂ ਫੇਸ਼ੀਅਲ ਕਰਵਾਉਣ ਦੇ ਬਾਅਦ ਵੀ ਫੇਸ ਵੈਕਸਿੰਗ ਕਰਵਾਉਂਦੀਆਂ ਹਨ ਪਰ ਇਹ ਚਮੜੀ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਫੇਸ਼ੀਅਲ ਦੇ ਬਾਅਦ ਚਿਹਰੇ 'ਤੇ ਵੈਕਸਿੰਗ ਕਰਨ ਨਾਲ ਰੈੱਡਨੈੱਸ ਅਤੇ ਰੈਸ਼ੇਜ਼ ਵਰਗੀਆਂ ਸਮੱਸਿਆਵਾਂ ਹੋ ਸਕਦੀ ਹੈ। 
4. ਥ੍ਰੈਡਿੰਗ ਕਰਾਉਣਾ
ਫੇਸ਼ੀਅਲ ਦੇ ਬਾਅਦ ਚਮੜੀ ਨਰਮ ਹੋ ਜਾਂਦੀ ਹੈ। ਜਿਸ ਨਾਲ ਥ੍ਰੈਡਿੰਗ ਕਰਵਾਉਣ 'ਤੇ ਜਲਣ, ਖਾਰਸ਼, ਰੈਸ਼ਜ਼ ਅਤੇ ਚਮੜੀ ਕਟਣ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸ ਲਈ ਕਦੇਂ ਵੀ ਫੇਸ਼ੀਅਲ ਦੇ ਬਾਅਦ ਥ੍ਰੈਡਿੰਗ ਨਾ ਕਰਾਓ।
5. ਮੇਕਅੱਪ ਕਰਨਾ
ਵਿਆਹ ਜਾਂ ਕਿਸੇ ਪਾਰਟੀ 'ਚ ਜਾਣ ਲਈ 1-2 ਦਿਨ ਪਹਿਲਾਂ ਫੇਸ਼ੀਅਲ ਕਰਵਾਓ ਕਿਉਂਕਿ ਫੇਸ਼ੀਅਲ ਦੇ ਤੁਰੰਤ ਬਾਅਦ ਮੇਕਅੱਪ ਕਰਨ ਨਾਲ ਚਮੜੀ ਨੂੰ ਨੁਕਸਾਨ ਪਹੁੰਚਦਾ ਹੈ। ਇਸ ਤੋਂ ਇਲਾਵਾ ਇਸ ਨਾਲ ਚਮੜੀ ਦੇ ਖੁਲ੍ਹੇ ਪੋਰਸ ਵੀ ਬੰਦ ਹੋ ਜਾਂਦੇ ਹਨ।