35 ਸਾਲ ਦੀ ਉਮਰ ਦੇ ਬਾਅਦ ਨਾ ਖਾਓ ਇਹ ਚੀਜ਼ਾਂ, ਬਣ ਸਕਦੇ ਹੋ ਨਾਮਰਦ

05/23/2017 5:54:13 PM

ਜਲੰਧਰ— ਵਰਤਮਾਨ ਸਮੇਂ ''ਚ ਅਕਸਰ ਇਹ ਦੇਖਣ ''ਚ ਆਉਂਦਾ ਹੈ ਕਿ ਲੋਕ ਆਪਣੇ ਖਾਣ-ਪੀਣ ''ਤੇ ਕੰਟਰੋਲ ਨਹੀਂ ਰੱਖ ਪਾਉਂਦੇ। ਉਨ੍ਹਾਂ ਦੇ ਸਾਹਮਣੇ ਜਿਹੜੀ ਚੀਜ਼ ਆਉਂਦੀ ਹੈ ਉਸ ਨੂੰ ਬਿਨਾ ਸੋਚੋ-ਸਮਝੇ ਖਾ ਲੈਂਦੇ ਹਨ। ਜੇ ਤੁਸੀਂ ਮਰਦ ਹੋ ਅਤੇ ਤੁਹਾਡੀ ਉਮਰ 35 ਸਾਲ ਜਾਂ ਇਸ ਤੋਂ ਵੱਧ ਹੋ ਗਈ ਹੈ ਤਾਂ ਤੁਹਾਨੂੰ ਆਪਣੇ ਖਾਣ-ਪੀਣ ''ਚ ਸਾਵਧਾਨੀ ਵਰਤਣੀ ਚਾਹੀਦੀ ਹੈ।
ਇਸ ਤਰ੍ਹਾਂ ਦੀ ਅਸਾਵਧਾਨੀ ਨਾਲ ਤੁਹਾਡੀ ਵਿਆਹੁਤਾ ਜਿੰਦਗੀ ਖਰਾਬ ਹੋ ਸਕਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਉਮਰ ਦੇ ਇਸ ਪੜਾਅ ''ਚ ਤੁਹਾਨੂੰ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ।
1. ਪੁਦੀਨਾ ਸਾਹ ਦੀ ਬਦਬੂ ਦੂਰ ਕਰਨ ਦਾ ਵਧੀਆ ਤਰੀਕਾ ਹੈ ਪਰ ਮਰਦਾਂ ਲਈ ਪੁਦੀਨੇ ਦੀ ਵਰਤੋਂ ਨੁਕਸਾਨਦਾਇਕ ਹੋ ਸਕਦੀ ਹੈ ਕਿਉਂਕਿ ਪੁਦੀਨੇ ''ਚ ਮੌਜੂਦ ਮੇਨਥੋਲ ਸਰੀਰ ''ਚ ਟੇਸਟੋਸਟੇਰੋਨ ਦੀ ਮਾਤਰਾ ਨੂੰ ਘੱਟ ਕਰਦਾ ਹੈ, ਜਿਸ ਕਾਰਨ ਤੁਹਾਡੀ ਸੈਕਸ ਡ੍ਰਾਈਵ ਘੱਟ ਹੋ ਜਾਂਦੀ ਹੈ।
2. ਚਾਕਲੇਟ ਖਾਣਾ ਮਰਦ ਅਤੇ ਔਰਤਾਂ ਦੋਹਾਂ ਨੂੰ ਪਸੰਦ ਹੁੰਦਾ ਹੈ ਪਰ ਇਸ ਦੀ ਜ਼ਿਆਦਾ ਵਰਤੋਂ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ।
3. ਜੇ ਤੁਸੀਂ ਕਿਸੇ ਪਾਰਟੀ ਜਾਂ ਵਿਆਹ ''ਚ ਜਾਂਦੇ ਹੋ ਤਾਂ ਪਨੀਰ ਦੀ ਸਬਜੀ ਜ਼ਰੂਰ ਖਾਂਦੇ ਹੋ ਪਰ ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਓਗੇ ਕਿ ਗਾਂ ਦੇ ਦੁੱਧ ਨਾਲ ਬਨਣ ਵਾਲੇ ਇਸ ਪਨੀਰ ''ਚ ਪਹਿਲਾਂ ਹੀ ਸਿੰਥੇਟਿਕ ਹਾਰਮੋਨ ਮੌਜੂਦ ਹੁੰਦੇ ਹਨ। ਜਿਸ ਕਾਰਨ ਸਾਡੇ ਸਰੀਰ ''ਚ ਕੁਦਰਤੀ ਰੂਪ ''ਚ ਬਨ੍ਹਣ ਵਾਲੇ ਟੋਸਟੋਸਟੇਰੋਨ ਹਾਰਮੋਨ ਗੜਬੜਾ ਜਾਂਦੇ ਹਨ।
4. ਇਹ ਤਾਂ ਸਾਰੇ ਜਾਣਦੇ ਹੀ ਹਨ ਕਿ ਸ਼ਰਾਬ ਪੀਣਾ ਸਿਹਤ ਲਈ ਚੰਗਾ ਨਹੀਂ ਹੁੰਦਾ। ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਕਿ ਸ਼ਰਾਬ ਸਰੀਰ ''ਚ ਟੇਸਟੋਸਟੇਰੋਨ ਹਾਰਮੋਨ ਦੇ ਪੱਧਰ ਨੂੰ ਘੱਟ ਕਰ ਦਿੰਦੀ ਹੈ।