ਸਰਦੀਆਂ ''ਚ ਚਿਹਰੇ ''ਤੇ ਨਾ ਲਗਾਓ ਇਹ ਚੀਜ਼ਾਂ, ਵਧ ਸਕਦਾ ਹੈ ਸਾਂਵਲਾਪਨ

12/30/2017 1:38:04 PM

ਨਵੀਂ ਦਿੱਲੀ— ਹਰ ਲੜਕੀ ਚਾਹੁੰਦੀ ਹੈ ਕਿ ਉਸ ਦੀ ਚਮੜੀ ਗੋਰੀ ਅਤੇ ਚਮਕਦਾਰ ਹੋਵੇ। ਇਸ ਲਈ ਲੜਕੀਆਂ ਕਈ ਤਰ੍ਹਾਂ ਦੇ ਘਰੇਲੂ ਤਰੀਕੇ ਵੀ ਅਪਣਾਉਂਦੀਆਂ ਹਨ। ਚਿਹਰੇ 'ਤੇ ਕਿਸੇ ਵੀ ਤਰ੍ਹਾਂ ਦੇ ਪ੍ਰੋਡਕਟਸ ਦੀ ਵਰਤੋਂ ਕਰਨ ਤੋਂ ਪਹਿਲਾਂ ਮੌਸਮ ਦੇ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜੋ ਸਰਦੀ ਦੇ ਮੌਸਮ 'ਚ ਚਮੜੀ ਦੀ ਸਮੱਸਿਆਵਾਂ ਨੂੰ ਘੱਟ ਕਰਨ ਦੀ ਬਜਾਏ ਹੋਰ ਵਧਾ ਦਿੰਦੀਆਂ ਹਨ। ਜਿਸ ਨਾਲ ਨਿਖਾਰ ਆਉਣ ਦੀ ਬਜਾਏ ਚਿਹਰਾ ਸਾਂਵਲਾ ਹੋ ਜਾਂਦਾ ਹੈ। ਤੁਸੀਂ ਵੀ ਘਰੇਲੂ ਫੇਸ ਪੈਕ ਦੀ ਵਰਤੋ ਕਰਦੀ ਹੋ ਤਾਂ ਪਹਿਲਾ ਜਾਣ ਲਓ ਕਿ ਕਿਹੜੀਆਂ ਚੀਜ਼ਾਂ ਸਰਦੀਆਂ 'ਚ ਤੁਹਾਡੀ ਖੂਬਸੂਰਤੀ ਅਤੇ ਨਿਖਾਰ ਨੂੰ ਕਰਦੀਆਂ ਹਨ ਘੱਟ। ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ...
1. ਨਿੰਬੂ 
ਫੇਸ ਪੈਕ 'ਚ ਨਿੰਬੂ ਦੀ ਸਭ ਤੋਂ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਪਰ ਨਿੰਬੂ 'ਚ ਸਿਟ੍ਰਿਕ ਐਸਿਡ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ ਜੋ ਚਿਹਰੇ 'ਤੇ ਲਗਾਉਣ ਨਾਲ ਡ੍ਰਾਈਨੈੱਸ ਵਧ ਸਕਦੀ ਹੈ। ਜਿਸ ਨਾਲ ਸਰਦੀ 'ਚ ਚਮੜੀ ਦਾ ਕੁਦਰਤੀ ਨਿਖਾਰ ਘੱਟ ਹੋ ਜਾਂਦਾ ਹੈ ਅਤੇ ਸਾਂਵਲਾਪਨ ਵਧਣਾ ਸ਼ੁਰੂ ਹੋ ਜਾਂਦਾ ਹੈ। 
2. ਬੇਕਿੰਗ ਸੋਡਾ 
ਗਰਮੀਆਂ ਦੀ ਬਜਾਏ ਸਰਦੀ ਦੇ ਮੌਸਮ 'ਚ ਬੇਕਿੰਗ ਸੋਡੇ ਦੀ ਵਰਤੋਂ ਕਰਨਾ ਹਾਨੀਕਾਰਕ ਹੋ ਸਕਦਾ ਹੈ। ਇਸ ਨਾਲ ਚਮੜੀ 'ਤੇ ਕਾਲੇ ਧੱਬੇ ਪੈਣੇ ਸ਼ੁਰੂ ਹੋ ਜਾਂਦੇ ਹਨ, ਜਿਸ ਨਾਲ ਸਾਂਵਲਾਪਨ ਵਧਣ ਲੱਗਦਾ ਹੈ। 
3. ਸਿਰਕਾ 
ਬਹੁਤ ਸਾਰੇ ਘਰੇਲੂ ਉਪਾਅ 'ਚ ਸਿਰਕੇ ਨਾਲ ਬਣੇ ਫੇਸ ਪੈਕ ਦੇ ਬਾਰੇ ਦੱਸਿਆਂ ਜਾਂਦਾ ਹੈ ਪਰ ਸਰਦੀ 'ਚ ਇਸ ਦੀ ਵਰਤੋਂ ਹਾਨੀਕਾਰਕ ਹੋ ਸਕਦੀ ਹੈ। ਇਸ ਨਾਲ ਚਿਹਰੇ ਦਾ ਤੇਲ ਘੱਟ ਹੋਣ ਲੱਗਦਾ ਹੈ। ਜਿਸ ਨਾਲ ਖੁਸ਼ਕੀ ਵਧਣ ਦੇ ਨਾਲ-ਨਾਲ ਸਾਂਵਲਾਪਨ ਵੀ ਵਧ ਜਾਂਦਾ ਹੈ। 
4. ਪੁਦੀਨਾ 
ਪੁਦੀਨੇ ਦੀ ਵਰਤੋਂ ਸਰਦੀ 'ਚ ਨਹੀਂ ਕਰਨੀ ਚਾਹੀਦੀ। ਇਸ ਨਾਲ ਚਿਹਰੇ ਦੀ ਡਾਰਕਨੈੱਸ ਵਧਣ ਲੱਗਦੀ ਹੈ ਕਿਉਂਕਿ ਇਸ 'ਚ ਮੇਂਥੋਲ ਬਹੁਤ ਹੁੰਦਾ ਹੈ ਜੋ ਚਿਹਰੇ ਦੀ ਨਮੀ ਨੂੰ ਖੋਹ ਲੈਂਦਾ ਹੈ। 
5. ਸੰਤਰਾ
ਸਰਦੀ 'ਚ ਸੰਤਰਾ ਖਾਣ ਦੇ ਤਾਂ ਬਹੁਤ ਫਾਇਦੇ ਹੁੰਦੇ ਹਨ ਪਰ ਫੇਸ ਪੈਕ 'ਚ ਇਸ ਦੀ ਵਰਤੋਂ ਨਾ ਕਰੋ, ਕਿਉਂਕਿ ਇਸ 'ਚ ਮੌਜੂਦ ਸਾਈਟ੍ਰਿਕ ਐਸਿਡ ਚਮੜੀ 'ਚ ਖੁਸ਼ਕੀ ਪੈਦਾ ਕਰਦਾ ਹੈ ਅਤੇ ਸਾਂਵਲੇਪਨ ਦਾ ਕਾਰਨ ਬਣਦਾ ਹੈ।