ਸਕਿਨ ਦੀ ਟੈਨ ਮਿੰਟਾਂ ''ਚ ਦੂਰ ਕਰਨਗੀਆਂ ਵੇਸਣ ਸਣੇ ਇਹ ਚੀਜ਼ਾ, ਚਿਹਰੇ ''ਤੇ ਆਵੇਗੀ ਚਮਕ

08/02/2022 4:19:40 PM

ਨਵੀਂ ਦਿੱਲੀ- ਧੂੜ, ਮਿੱਟੀ, ਬਦਲਦਾ ਮੌਸਮ ਸਕਿਨ ਨੂੰ ਕਈ ਸਾਰੀਆਂ ਸਮੱਸਿਆਵਾਂ 'ਚੋਂ ਲੰਘਣਾ ਪੈਂਦਾ ਹੈ। ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਕਾਰਨ ਚਿਹਰੇ 'ਤੇ ਪਿੰਪਲਸ, ਦਾਗ-ਧੱਬੇ ਅਤੇ ਝੁਰੜੀਆਂ ਬਹੁਤ ਹੀ ਜਲਦੀ ਆਉਣ ਲੱਗਦੀਆਂ ਹਨ। ਜਿਸ ਤੋਂ ਬਾਅਦ ਮਹਿਲਾਵਾਂ ਕਈ ਸਾਰੇ ਮਹਿੰਗੇ ਪ੍ਰਾਡੈਕਟਸ ਚਿਹਰੇ 'ਚੇ ਇਸਤੇਮਾਲ ਕਰਨ ਲੱਗਦੀਆਂ ਹਨ। ਤੁਸੀਂ ਨੈਚੁਰਲ ਚੀਜ਼ਾਂ ਦੀ ਮਦਦ ਨਾਲ ਚਿਹਰੇ 'ਤੇ ਟੈਨ ਅਤੇ ਬਾਕੀ ਸਮੱਸਿਆਵਾਂ ਤੋਂ ਰਾਹਤ ਪਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਨ੍ਹਾਂ ਦੇ ਬਾਰੇ 'ਚ...

PunjabKesari
ਵੇਸਣ ਅਤੇ ਦਹੀਂ
ਵੇਸਣ ਤੁਹਾਡੀ ਸਕਿਨ ਦੀ ਰੰਗਤ ਨਿਖਾਰਨ 'ਚ ਮਦਦ ਕਰਦਾ ਹੈ। ਸਕਿਨ ਦੀ ਟੈਨ ਹਟਾਉਣ ਲਈ ਇਹ ਬਹੁਤ ਹੀ ਕਾਰਗਰ ਉਪਾਅ ਹੈ। ਇਸ ਤੋਂ ਇਲਾਵਾ ਤੁਸੀਂ ਦਹੀਂ ਅਤੇ ਹਲਦੀ ਵੀ ਸਕਿਨ 'ਤੇ ਇਸਤੇਮਾਲ ਕਰ ਸਕਦੇ ਹੋ। ਦਹੀਂ 'ਚ ਪਾਇਆ ਜਾਣ ਵਾਲਾ ਲੈਕਟਿਕ ਐਸਿਡ ਸਕਿਨ ਨੂੰ ਸਾਫ਼ ਕਰਨ 'ਚ ਮਦਦ ਕਰਦਾ ਹੈ 
ਸਮੱਗਰੀ
ਦਹੀਂ-2 ਚਮਚੇ
ਵੇਸਣ- 3 ਚਮਚੇ
ਹਲਦੀ- 1 ਚਮਚਾ

PunjabKesari
ਕਿੰਝ ਕਰੀਏ ਇਸਤੇਮਾਲ?
-ਸਭ ਤੋਂ ਪਹਿਲਾਂ ਕਿਸੇ ਕੌਲੀ 'ਚ ਹਲਦੀ ਪਾਓ।
-ਫਿਰ ਇਸ 'ਚ ਥੋੜ੍ਹਾ ਜਿਹਾ ਵੇਸਣ ਮਿਲਾਓ। 
-ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ। 
-ਇਸ ਤੋਂ ਬਾਅਦ ਤੁਸੀਂ ਇਸ 'ਚ ਦਹੀਂ ਮਿਲਾਓ। 
-ਤਿੰਨਾਂ ਚੀਜ਼ਾਂ ਨਾਲ ਤਿਆਰ ਕੀਤਾ ਹੋਇਆ ਮਿਸ਼ਰਨ ਤੁਸੀਂ ਚਿਹਰੇ 'ਤੇ ਲਗਾਓ। 
-15 ਮਿੰਟ ਬਾਅਦ ਚਿਹਰਾ ਸਾਦੇ ਪਾਣੀ ਨਾਲ ਧੋ ਲਓ।
ਟਮਾਟਰ ਦਾ ਫੇਸਪੈਕ
ਤੁਸੀਂ ਟਮਾਟਰ ਨੂੰ ਵੀ ਚਿਹਰੇ ਦੀ ਟੈਨ ਹਟਾਉਣ ਲਈ ਇਸਤੇਮਾਲ ਕਰ ਸਕਦੇ ਹੋ। ਇਸ 'ਚ  ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ ਜੋ ਤੁਹਾਡੀ ਸਕਿਨ ਦੀ ਰੰਗਤ ਨਿਖਾਰਨ 'ਚ ਮਦਦ ਕਰਦੇ ਹਨ। ਟਮਾਟਰ 'ਚ ਤੁਸੀਂ ਪਪੀਤਾ, ਆਲੂ ਦਾ ਰਸ, ਖੀਰਾ, ਤਰਬੂਜ਼ ਮਿਲਾ ਸਕਦੇ ਹੋ। ਇਹ ਸਾਰੀਆਂ ਚੀਜ਼ਾਂ ਐਕਸਫੋਲੀਏਂਟਿੰਗ ਗੁਣਾਂ ਨਾਲ ਭਰਪੂਰ ਹੁੰਦੀਆਂ ਹਨ। ਇਸ 'ਚ ਪਾਏ ਜਾਣ ਵਾਲੇ ਨੈਚੁਰਲ ਐਂਜਾਇਮ ਬਲੀਚਿੰਗ ਏਜੇਂਟ ਦੇ ਤੌਰ 'ਤੇ ਕੰਮ ਕਰਦੇ ਹਨ।
ਸਮੱਗਰੀ
ਪਪੀਤਾ- 1 ਕੱਪ
ਤਰਬੂਜ਼-2 ਕੱਪ
ਆਲੂ ਦਾ ਰਸ-3 ਚਮਚੇ
ਟਮਾਟਰ ਦਾ ਰਸ- 1 ਕੱਪ

PunjabKesari
ਕਿੰਝ ਕਰੀਏ ਇਸਤੇਮਾਲ?
-ਸਭ ਤੋਂ ਪਹਿਲਾਂ ਤੁਸੀਂ ਪਪੀਤਾ, ਤਰਬੂਜ਼, ਟਮਾਟਰ ਕੱਟ ਕੇ ਇਸ ਦਾ ਪੇਸਟ ਬਣਾ ਲਓ। 
-ਫਿਰ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਇਕ ਭਾਂਡੇ 'ਚ ਪਾ ਲਓ। 
-ਇਸ ਤੋਂ ਬਾਅਦ ਆਲੂ ਦਾ ਰਸ ਮਿਲਾਓ ਅਤੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। 
-ਤਿੰਨਾਂ ਚੀਜ਼ਾਂ ਨਾਲ ਤਿਆਰ ਕੀਤਾ ਹੋਇਆ ਪੇਸਟ ਆਪਣੇ ਚਿਹਰੇ 'ਤੇ ਲਗਾਓ। 
-10-15 ਮਿੰਟ ਬਾਅਦ ਚਿਹਰਾ ਸਾਦੇ ਪਾਣੀ ਨਾਲ ਧੋ ਲਓ। 
ਦਾਲ, ਹਲਦੀ ਅਤੇ ਦੁੱਧ ਨਾਲ ਬਣਿਆ ਫੇਸਪੈਕ ਵੀ ਚਿਹਰੇ ਦੀ ਟੈਨ ਹਟਾਉਣ ਲਈ ਇਸਤੇਮਾਲ ਕਰ ਸਕਦੇ ਹੋ। 
ਸਮੱਗਰੀ
ਮਸਰਾਂ ਦੀ ਦਾਲ- 1 ਕੱਪ
ਦੁੱਧ-1 ਕੱਪ
ਹਲਦੀ- 1 ਚਮਚਾ

PunjabKesari
ਕਿੰਝ ਕਰੀਏ ਇਸਤੇਮਾਲ?
-ਸਭ ਤੋਂ ਪਹਿਲਾਂ ਤੁਸੀਂ ਮਸਰਾਂ ਦੀ ਦਾਲ ਨੂੰ ਰਾਤ ਭਰ ਲਈ ਕੱਚੇ ਦੁੱਧ 'ਚ ਭਿਓ ਕੇ ਰੱਖ ਦਿਓ। 
-ਫਿਰ ਇਸ ਨੂੰ ਪੀਸ ਕੇ ਇਕ ਪੇਸਟ ਤਿਆਰ ਕਰ ਲਓ। 
-ਪੇਸਟ 'ਚ ਹਲਦੀ ਮਿਲਾਓ ਤੇ ਸਕਿਨ 'ਤੇ 10 ਮਿੰਟ ਲਈ ਲਗਾਓ।
-ਤੈਅ ਸਮੇਂ ਤੋਂ ਬਾਅਦ ਚਿਹਰਾ ਸਾਦੇ ਪਾਣੀ ਨਾਲ ਧੋ ਲਓ। 
ਨਿੰਬੂ ਦਾ ਰਸ ਅਤੇ ਸ਼ਹਿਦ ਨਾਲ ਬਣਿਆ ਫੇਸਪੈਕ
ਨਿੰਬੂ ਦਾ ਰਸ ਇਕ ਤਰ੍ਹਾਂ ਦਾ ਕੁਦਰਤੀ ਬਲੀਚਿੰਗ ਏਜੇਂਟ ਹੁੰਦਾ ਹੈ। ਤੁਸੀਂ ਇਸ ਦਾ ਇਸਤੇਮਾਲ ਟੈਨ ਦੂਰ ਕਰਨ ਲਈ ਕਰ ਸਕਦੇ ਹੋ। 
ਸਮੱਗਰੀ
ਨਿੰਬੂ ਦਾ ਰਸ- 4-5 ਚਮਚੇ 
ਸ਼ਹਿਦ-2 ਚਮਚੇ
ਖੰਡ- ਚਮਚੇ

PunjabKesari
ਕਿੰਝ ਕਰੀਏ ਇਸਤੇਮਾਲ?
ਸਭ ਤੋਂ ਪਹਿਲਾਂ ਤੁਸੀਂ ਇਕ ਭਾਂਡੇ 'ਚ ਨਿੰਬੂ ਦਾ ਰਸ ਪਾਓ 
-ਫਿਰ ਇਸ 'ਚ ਸ਼ਹਿਦ ਮਿਲਾਓ। ਇਸ ਤੋਂ ਬਾਅਦ ਤੁਸੀਂ ਇਸ 'ਚ ਥੋੜ੍ਹੀ ਜਿਹੀ ਖੰਡ ਮਿਲਾਓ। 
-ਤਿੰਨ ਚੀਜ਼ਾਂ ਨੂੰ ਮਿਲਾ ਲਓ। ਇਸ ਤੋਂ ਬਾਅਦ ਇਸ ਮਿਸ਼ਰਨ ਨਾਲ ਤੁਸੀਂ ਚਿਹਰੇ 'ਤੇ ਸਕਰੱਬ ਕਰੋ। 
-20-25 ਮਿੰਟ ਲਈ ਇਸ ਨੂੰ ਚਿਹਰੇ 'ਤੇ ਰਹਿਣ ਦਿਓ। 
-ਤੈਅ ਸਮੇਂ ਤੋਂ ਬਾਅਦ ਚਿਹਰਾ ਸਾਦੇ ਪਾਣੀ ਨਾਲ ਧੋ ਲਓ। 
 


Aarti dhillon

Content Editor

Related News