ਪਾਰਟਨਰ ਦਾ ਕਦੇ ਸਾਥ ਨਹੀਂ ਛੱਡਦੀਆਂ ਇਸ ਨਾਂ ਦੀਆਂ ਕੁੜੀਆਂ

12/13/2018 1:28:59 PM

ਨਵੀਂ ਦਿੱਲੀ— ਲੜਕਾ ਹੋਵੇ ਜਾਂ ਲੜਕੀ ਹਰ ਕੋਈ ਆਪਣੇ ਲਈ ਇਕ ਅਜਿਹਾ ਪਾਰਟਨਰ ਚਾਹੁੰਦਾ ਹੈ ਜੋ ਜ਼ਿੰਦਗੀਭਰ ਉਸ ਦੇ ਨਾਲ ਰਹੇ। ਜੋ ਉਸ ਨੂੰ ਕਦੇ ਵੀ ਧੋਖਾ ਨਾ ਦੇਵੇ ਹਰ ਮੁਸ਼ਕਿਲ ਘੜੀ 'ਚ ਉਸ ਦੇ ਨਾਲ ਖੜੀ ਰਹੇ ਅਤੇ ਜੋ ਜੀਵਨ ਦੇ ਕਿਸੇ ਵੀ ਪੜਾਅ 'ਚ ਉਸ ਦਾ ਸਾਥ ਨਾ ਛੱਡੇ। ਜੇਕਰ ਤੁਸੀਂ ਵੀ ਅਜਿਹਾ ਪਾਰਟਨਰ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਨਾਂ ਵਾਲੀਆਂ ਲੜਕੀਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਹਰ ਮੁਸ਼ਕਲ ਸਮੇਂ 'ਚ ਆਪਣੇ ਪਾਰਟਨਰ ਦਾ ਸਾਥ ਦਿੰਦੀਆਂ ਹਨ ਅਤੇ ਹਰ ਮੁਸ਼ਕਲ ਸਮੇਂ 'ਚ ਉਨ੍ਹਾਂ ਦੇ ਨਾਲ ਖੜੀਆਂ ਰਹਿੰਦੀਆਂ ਹਨ।
 

1. 'ਏ' ਅੱਖਰ ਦੇ ਨਾਂ ਵਾਲੀਆਂ 
'ਏ' ਅੱਖਰ ਦੇ ਨਾਂ ਵਾਲੀਆਂ ਲੜਕੀਆਂ ਪਿਆਰ 'ਚ ਥੋੜ੍ਹੀਆਂ ਅਨਲੱਕੀ ਹੁੰਦੀਆਂ ਹਨ। ਇਨ੍ਹਾਂ ਨੂੰ ਆਪਣੇ ਮਨਪਸੰਦ ਦਾ ਲਾਈਫ ਪਾਰਟਨਰ ਲੱਭਣ 'ਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਹਿਣ ਦਾ ਮਤਲਬ ਇਹ ਹੈ ਕਿ ਇਸ ਅੱਖਰ ਦੇ ਨਾਂ ਵਾਲੀਆਂ ਲੜਕੀਆਂ ਨੂੰ ਆਪਣਾ ਰਾਜਕੁਮਾਰ ਆਸਾਨੀ ਨਾਲ ਨਹੀਂ ਮਿਲਦਾ ਪਰ ਜਦੋਂ ਇਕ ਵਾਰ ਇਨ੍ਹਾਂ ਨੂੰ ਆਪਣਾ ਪਿਆਰ ਮਿਲ ਜਾਂਦਾ ਹੈ ਜੋ ਜ਼ਿੰਦਗੀਭਰ ਉਸ ਦਾ ਸਾਥ ਦਿੰਦੀਆਂ ਹਨ।
 

2. 'ਐੱਮ' ਨਾਂ ਦੇ ਅੱਖਰ ਦੀਆਂ ਲੜਕੀਆਂ
ਦੇਖਣ 'ਚ ਖੂਬਸੂਰਤ ਇਸ ਅੱਖਰ ਵਾਲੀਆਂ ਲੜਕੀਆਂ ਨੂੰ ਆਪਣਾ ਲਾਈਫ ਪਾਰਟਨਰ ਬਹੁਤ ਆਸਾਨੀ ਨਾਲ ਮਿਲ ਜਾਂਦਾ ਹੈ। ਇਹ ਲੜਕੀਆਂ ਇਕ ਵਾਰ ਜਿਸ ਨੂੰ ਆਪਣਾ ਜੀਵਨ ਸਾਥੀ ਚੁਣ ਲੈਂਦੀਆਂ ਹਨ ਉਨ੍ਹਾਂ ਦਾ ਸਾਥ ਅਤੇ ਹੱਥ ਕਦੇ ਵੀ ਨਹੀਂ ਛੱਡਦੀਆਂ। ਜਿਸ ਦਾ ਵੀ ਹੱਥ ਇਕ ਵਾਰ ਫੜ੍ਹ ਲੈਂਦੀਆਂ ਹਨ ਉਸ ਤੋਂ ਕਦੇ ਵੀ ਦੂਰ ਨਹੀਂ ਹੁੰਦੀਆਂ।
 

3. 'ਕੇ' ਅੱਖਰ ਦੇ ਨਾਂ ਦੀਆਂ ਲੜਕੀਆਂ 
'ਕੇ' ਅੱਖਰ ਦੇ ਨਾਂ ਵਾਲੀਆਂ ਲੜਕੀਆਂ ਆਪਣੇ ਪਾਰਟਨਰ ਦਾ ਹਰ ਮੁਸੀਬਤ 'ਚ ਸਾਥ ਦਿੰਦੀਆਂ ਹਨ। ਸੁਭਾਅ ਤੋਂ ਥੋੜ੍ਹੀ ਅਕੜ ਵਾਲੀਆਂ ਇਸ ਨਾਂ ਦੀਆਂ ਲੜਕੀਆਂ ਆਪਣੇ ਪਾਰਟਨਰ ਨੂੰ ਧੋਖਾ ਦੇਣ ਬਾਰੇ ਸੋਚ ਵੀ ਨਹੀਂ ਸਕਦੀਆਂ। ਕੇ ਅੱਖਰ ਦੇ ਨਾਂ ਦੀਆਂ ਲੜਕੀਆਂ ਆਪਣਾ ਹਰ ਰਿਸ਼ਤਾ ਬੜੀ ਈਮਾਨਦਾਰੀ ਨਾਲ ਨਿਭਾਉਂਦੀਆਂ ਹਨ।
 

4. 'ਜੀ' ਅੱਖਰ ਦੇ ਨਾਂ ਦੀਆਂ ਲੜਕੀਆਂ 
ਜੇਕਰ ਤੁਹਾਡੇ ਲਾਈਫ ਪਾਰਟਨਰ ਦਾ ਨਾਂ 'ਜੀ' ਤੋ ਸ਼ੁਰੂ ਹੁੰਦਾ ਹੈ ਤਾਂ ਤੁਹਾਨੂੰ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਮਿਨਹਤੀ ਹੋਣ ਦੇ ਨਾਲ-ਨਾਲ ਇਸ ਨਾਂ ਵਾਲੀਆਂ ਲੜਕੀਆਂ ਭਰੋਸੇ ਲਾਇਕ ਵੀ ਹੁੰਦੇ ਹਨ ਜਿਸ ਵੀ ਲੜਕੇ ਨੂੰ ਆਪਣਾ ਜੀਵਨ ਸਾਥੀ ਚੁਣ ਲੈਂਦੀ ਹੈ ਉਸ ਦਾ ਸਾਥ ਕਦੇ ਵੀ ਨਹੀਂ ਛੱਡਦੀਆਂ।
 

5. 'ਆਰ' ਅੱਖਰ ਦੇ ਨਾਂ ਵਾਲੀਆਂ ਲੜਕੀਆਂ
'ਆਰ' ਅੱਖਰ ਦੇ ਨਾਂ ਵਾਲੀਆਂ ਲੜਕੀਆਂ ਬਹੁਤ ਹੀ ਜ਼ਿਆਦਾ ਕੇਅਰਿੰਗ ਹੁੰਦੀਆਂ ਹਨ। ਇਨ੍ਹਾਂ ਨੂੰ ਆਪਣਾ ਪਿਆਰ ਬਹੁਤ ਆਸਾਨੀ ਨਾਲ ਮਿਲ ਜਾਂਦਾ ਹੈ ਪਰ ਇਹ ਥੋੜ੍ਹੀ ਮੂਡੀ ਜ਼ਰੂਰ ਹੁੰਦੀਆਂ ਹਨ ਪਰ ਆਪਣੇ ਪਤੀ ਜਾਂ ਬੁਆਏਫ੍ਰੈਂਡ ਦਾ ਸਾਥ ਹਰ ਮੁਸ਼ਕਲ ਸਮੇਂ 'ਚ ਦਿੰਦੀਆਂ ਹਨ।
 

Neha Meniya

This news is Content Editor Neha Meniya