ਬਦਲੇ ਸੁੰਦਰਤਾ ਦੇ ਮਾਪਦੰਡ, ਭਾਰੇ ਸਰੀਰ ਤੇ ਚਿੱਟੇ ਵਾਲਾਂ ਵਾਲੀ 49 ਸਾਲਾ ਦੀਪਤੀ ਨੇ ਜਿੱਤਿਆ ਮਿਸਿਜ਼ ਇੰਡੀਆ ਦਾ ਖਿਤਾਬ

08/12/2023 4:40:49 PM

ਜਲੰਧਰ (ਨਰਿੰਦਰ ਮੋਹਨ) - ਪਤਲਾ ਸਰੀਰ, ਪਤਲਾ ਲੱਕ, ਲੰਬਾ ਕੱਦ ਹੁਣ ਫੈਸ਼ਨ ਸ਼ੋਆਂ ਲਈ ਯੋਗ ਨਹੀਂ ਰਿਹਾ, ਸਗੋਂ 36 ਇੰਚ ਤੋਂ ਮੋਟੇ ਲੱਕ, ਭਾਰੀ ਸਰੀਰ ਅਤੇ ਚਿੱਟੇ ਵਾਲਾਂ ਵਾਲੀ ਅੱਧਖੜ ਉਮਰ ਦੀ ਔਰਤ ਵੀ ਫੈਸ਼ਨ 'ਚ ਮਿਸਿਜ਼ ਇੰਡੀਆ ਦਾ ਖਿਤਾਬ ਜਿੱਤ ਸਕਦੀ ਹੈ। ਮੋਹਾਲੀ ਦੀ ਇਕ ਮਲਟੀਨੈਸ਼ਨਲ ਕੰਪਨੀ 'ਚ ਐੱਚ.ਆਰ. ਵਜੋਂ ਕੰਮ ਕਰਨ ਵਾਲੀ ਅਤੇ ਕਾਰਪੋਰੇਟ ਜਗਤ 'ਚ ਪਲੱਸ ਸਾਈਜ਼ ਵਾਲੀ 49 ਸਾਲਾ ਦੀਪਤੀ ਰਿਸ਼ੀ ਨੇ ਗਲੈਮਨ ਇੰਡੀਆ ਬਿਊਟੀ ਪੇਜੈਂਟ ਸੀਜ਼ਨ ਅੱਠ 'ਚ ਗਲੈਮੋਨ ਮਿਸਿਜ਼ ਇੰਡੀਆ, ਬੈਸਟ ਨੈਸ਼ਨਲ ਡਰੈੱਸ ਅਤੇ ਮਿਸੇਜ਼ ਪਾਪੁਲਰ ਦਾ ਖ਼ਿਤਾਬ ਜਿੱਤ ਕੇ ਔਰਤਾਂ ਲਈ ਇਕ ਮਿਸਾਲ ਪੇਸ਼ ਕੀਤੀ ਹੈ। ਸਗੋਂ ਇਹ ਮਿੱਥ ਵੀ ਤੋੜਿਆ ਹੈ ਕਿ ਵੱਡੀ ਉਮਰ ਦੀਆਂ ਔਰਤਾਂ ਵੀ ਫੈਸ਼ਨ ਸ਼ੋਆਂ 'ਚ ਬਿਊਟੀ ਪੇਜੈਂਟ ਨੂੰ ਕਲੀਅਰ ਕਰ ਸਕਦੀਆਂ ਹਨ। 

ਇਹ ਵੀ ਪੜ੍ਹੋ- ਟੀਮ ਇੰਡੀਆ ਦੀ ਜਰਸੀ 'ਤੇ ਲਿਖਿਆ ਜਾਵੇਗਾ ਪਾਕਿਸਤਾਨ ਦਾ ਨਾਂ, ਜਾਣੋ ਕਿਉਂ ਹੋਵੇਗਾ ਅਜਿਹਾ
ਇਹ ਐਵਾਰਡ ਅਤੇ ਇਵੈਂਟ ਵਿਸ਼ਵ ਦੀ ਕੰਪਨੀ ਗਲੈਮੋਨ ਦੁਆਰਾ ਕਰਵਾਇਆ ਗਿਆ ਸੀ, ਜੋ ਹਰ ਉਮਰ, ਆਕਾਰ ਅਤੇ ਜਾਤੀ ਸਮੂਹਾਂ ਦੇ ਔਰਤਾਂ ਅਤੇ ਪੁਰਸ਼ ਫੈਸ਼ਨ ਮਾਡਲਾਂ ਲਈ ਸੁੰਦਰਤਾ ਮੁਕਾਬਲੇ ਤਿਆਰ ਕਰਦੀ ਹੈ। ਇੰਡੀਆ ਬਿਊਟੀ ਪੇਜੈਂਟ ਦੁਬਈ ਦੇ ਅਜਮਾਨ ਮਹਿਲ 'ਚ ਹੋਇਆ। ਸ਼੍ਰੀਮਤੀ ਮਾਨ ਦੁਆ ਦੇ ਨਿਰਦੇਸ਼ਨ ਹੇਠ ਕਰਵਾਏ ਪ੍ਰੋਗਰਾਮ 'ਚ ਦੇਸ਼ ਦੀਆਂ ਉੱਘੀਆਂ ਔਰਤਾਂ ਨੇ ਆਪਣੀ ਖੂਬਸੂਰਤੀ ਅਤੇ ਗਲੈਮਰ ਨਾਲ ਸਭ ਨੂੰ ਪ੍ਰਭਾਵਿਤ ਕੀਤਾ।
ਸੈਨਾ ਅਧਿਕਾਰੀ ਦੇ ਪਰਿਵਾਰ 'ਚੋਂ ਅਤੇ ਮੂਲ ਰੂਪ 'ਚ ਪੰਜਾਬ ਦੇ ਹੁਸ਼ਿਆਰਪੁਰ ਦੀ ਰਹਿਣ ਵਾਲੀ ਦੀਪਤੀ ਰਿਸ਼ੀ ਨੇ ਇਕ ਵਿਸ਼ੇਸ਼ ਇੰਟਰਵਿਊ 'ਚ ਕਿਹਾ ਕਿ ਕਿਸੇ ਵੀ ਬਿਊਟੀ ਪੈਜੇਂਟ ਨੂੰ ਜਿੱਤਣ ਲਈ ਸੁੰਦਰਤਾ ਹੀ ਮਾਪਦੰਡ ਨਹੀਂ ਹੈ, ਸਗੋਂ ਆਤਮ ਵਿਸ਼ਵਾਸ, ਸੁੰਦਰਤਾ, ਅਨੁਸ਼ਾਸਨ ਅਤੇ ਬੁੱਧੀ ਦਾ ਸੰਗਮ ਤੁਹਾਨੂੰ ਦੂਜਿਆਂ ਤੋਂ ਵੱਖ ਕਰਦਾ ਹੈ। ਹੈ। ਦੀਪਤੀ ਨੇ ਕਿਹਾ ਕਿ ਅਸਲੀ ਮਹਿਲਾ ਸਸ਼ਕਤੀਕਰਨ ਉਦੋਂ ਹੁੰਦਾ ਹੈ ਜਦੋਂ ਇਕ ਔਰਤ ਖੇਤਰ 'ਚ ਬਿਨਾਂ ਕਿਸੇ ਝਿੱਜਕ ਦੇ ਆਪਣੀ ਪ੍ਰਤਿਭਾ ਦਿਖਾਉਂਦੀ ਹੈ ਅਤੇ ਆਪਣੇ ਪਰਿਵਾਰ ਦਾ ਸਹਾਰਾ ਅਤੇ ਸਾਥੀ ਔਰਤਾਂ ਲਈ ਰੋਲ ਮਾਡਲ ਬਣ ਜਾਂਦੀ ਹੈ।

ਇਹ ਵੀ ਪੜ੍ਹੋ- ਇੰਸਟਾਗ੍ਰਾਮ ਤੋਂ ਸਭ ਤੋਂ ਜ਼ਿਆਦਾ ਕਮਾਉਣ ਵਾਲੇ ਭਾਰਤੀ ਬਣੇ ਵਿਰਾਟ ਕੋਹਲੀ, ਇਕ ਪੋਸਟ ਤੋਂ ਹੁੰਦੀ ਹੈ ਇੰਨੀ ਕਮਾਈ
ਉਨ੍ਹਾਂ ਦੱਸਿਆ ਕਿ ਦੁਨੀਆ 'ਚ ਆਪਣੀ ਕਿਸਮ ਦਾ ਇਹ ਇਕ ਮੁਕਾਬਲਾ ਦੁਬਈ 'ਚ ਕਰਵਾਇਆ ਗਿਆ ਅਤੇ ਗਲੈਮੋਐੱਨ ਦਾ ਇਹ ਅੱਠਵਾਂ ਆਡੀਸ਼ਨ ਸੀ, ਜਿਸ 'ਚ ਦੁਬਈ ਅਤੇ ਯੂਕੇ ਸਮੇਤ ਭਾਰਤ ਦੀਆਂ 48 ਮਹਿਲਾ ਪ੍ਰਤੀਯੋਗੀਆਂ ਨੇ ਹਿੱਸਾ ਲਿਆ। ਪੰਜ ਦਿਨਾਂ ਤੱਕ ਚੱਲੇ ਇਸ ਆਡੀਸ਼ਨ 'ਚ ਪ੍ਰਤੀਯੋਗੀਆਂ ਦੇ ਚੁਸਤ ਵਿਹਾਰ, ਬਾਹਰੀ ਅਤੇ ਅੰਦਰੂਨੀ ਸੁੰਦਰਤਾ, ਹਿੰਮਤ, ਅਨੁਸ਼ਾਸਨ ਆਦਿ ਨੂੰ ਆਧਾਰ ਬਣਾਇਆ ਗਿਆ, ਜਦਕਿ ਭਾਰ, ਆਕਾਰ ਅਤੇ ਕੱਦ ਨੂੰ ਆਧਾਰ ਨਹੀਂ ਬਣਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਇਹ ਉਮਰ, ਵਜ਼ਨ ਨਹੀਂ, ਸਗੋਂ ਆਪਣੇ ਆਪ ਨੂੰ ਪਿਆਰ ਕਰਨ ਦੀ ਭਾਵਨਾ ਹੈ ਜੋ ਮਾਇਨੇ ਰੱਖਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੰਪੂਰਨ ਮਹਿਲਾ ਸਸ਼ਕਤੀਕਰਨ ਦਾ ਮਤਲਬ ਸਾਰੀਆਂ ਔਰਤਾਂ 'ਚ ਵੀ ਹੈ, ਨਾ ਕਿ ਕਿਸੇ ਵਿਸ਼ੇਸ਼ ਉਮਰ ਵਰਗ 'ਚ।  ਇਸ ਮੁਕਾਬਲੇ 'ਚ ਦੀਪਤੀ ਰਿਸ਼ੀ ਨੇ ਤਾਜ ਦੇ ਨਾਲ ਮਿਸਿਜ਼ ਇੰਡੀਆ ਦਾ ਖਿਤਾਬ ਜਿੱਤਿਆ। ਸਮਾਰੋਹ 'ਚ ਹਿੱਸਾ ਲੈਣ ਵਾਲੀਆਂ ਭਾਰਤ ਅਤੇ ਵਿਦੇਸ਼ ਦੀਆਂ ਮਸ਼ਹੂਰ ਹਸਤੀਆਂ ਦੁਆਰਾ ਉਨ੍ਹਾਂ ਨੂੰ ਤਾਜ ਪਹਿਨਾਇਆ ਗਿਆ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Aarti dhillon

This news is Content Editor Aarti dhillon