ਬੇਕਾਰ ਪਏ ਖਿਡੌਣਿਆਂ ਨਾਲ ਘਰ ਨੂੰ ਇਸ ਤਰ੍ਹਾਂ ਸਜਾਓ

03/24/2017 4:19:59 PM

ਨਵੀਂ ਦਿੱਲੀ— ਬੱਚੇ ਹਰ ਵੇਲੇ ਨਵੇਂ ਖਿਡੌਣਿਆਂ ਦੀ ਮੰਗ ਕਰਦੇ ਰਹਿੰਦੇ ਹਨ। ਇਸ ਦਾ ਇਕ ਕਾਰਨ ਹੈ ਕਿ ਉਹ ਆਪਣੇ ਪੁਰਾਣੇ ਖਿਡੌਣਿਆਂ ਨਾਲ ਖੇਡ ਕੇ ਬੋਰ ਹੋ ਚੁੱਕੇ ਹੁੰਦੇ ਹਨ ਅਤੇ ਦੂਜਾ ਕਿ ਉਹ ਖਿਡੌਣੇ ਟੁੱਟ ਜਾਂਦੇ ਹਨ। ਇੰਨ੍ਹਾਂ ਮਹਿੰਗੇ ਖਿਡੌਣਿਆਂ ਨੂੰ ਬੇਕਾਰ ਸੁੱਟਣ ਦੀ ਥਾਂ ਤੁਸੀਂ ਇਨ੍ਹਾਂ ਨਾਲ ਘਰ ਸਜਾ ਸਕਦੇ ਹੋ। ਇਨ੍ਹਾਂ ''ਚ ਮਿੱਟੀ ਭਰ ਕੇ ਛੋਟੇ-ਛੋਟੇ ਪੌਦੇ ਲਗਾਏ ਜਾ ਸਕਦੇ ਹਨ। ਇਨ੍ਹਾਂ ਪੌਦਿਆਂ ਨੂੰ ਬਾਲਕਨੀ, ਵਿਹੜੇ, ਪੌੜੀਆਂ ਜਾਂ ਰਸੋਈ ''ਚ ਰੱਖ ਕੇ ਇਨ੍ਹਾਂ ਥਾਵਾਂ ਨੂੰ ਹੋਰ ਖੂਬਸੂਰਤ ਬਣਾ ਸਕਦੇ ਹੋ। ਤੁਸੀਂ ਇਨ੍ਹਾਂ ਖਿਡੌਣਿਆਂ ''ਤੇ ਮਨ ਪਸੰਦ ਰੰਗ ਵੀ ਕਰ ਸਕਦੇ ਹੋ। 
ਖਿਡੌਣਾ ਕਾਰ, ਬੇਕਾਰ ਕੁਰਸੀ ਜਾਂ ਫਿਰ ਅਜਿਹੇ ਹੋਰ ਖਿਡੌਣਿਆਂ ਦੀ ਬਿਹਤਰੀਨ ਵਰਤੋਂ ਕਰਕੇ ਘਰ ਨੂੰ ਸਜਾਇਆ ਜਾ ਸਕਦਾ ਹੈ। ਵੱਖ-ਵੱਖ ਰੰਗਾਂ ਦੇ ਛੋਟੇ ਪੌਦਿਆਂ ਵਾਲੇ ਫੁੱਲ, ਜਿਨ੍ਹਾਂ ਨੂੰ ਪਾਣੀ ਦੀ ਲੋੜ ਘੱਟ ਹੁੰਦੀ ਹੈ ਇਨ੍ਹਾਂ ਖਿਡੌਣਿਆਂ ''ਚ ਲਗਾਇਆ ਜਾ ਸਕਦਾ ਹੈ। ਇਸ ਤਰ੍ਹਾਂ ਬੱਚਿਆਂ ਨੂੰ ਵੀ ਪੌਦਿਆਂ ਦੀ ਦੇਖਭਾਲ ਕਰਨੀ ਸਿਖਾਈ ਜਾ ਸਕਦੀ ਹੈ। 
ਪੌਦੇ ਲਗਾਉਣ ਲਈ ਤੁਸੀਂ ਘਰ ''ਚ ਬੇਕਾਰ ਪਏ ਟਾਇਰ, ਬੱਚਿਆਂ ਦੇ ਪੁਰਾਣੇ ਸਾਇਕਲ, ਪੁਰਾਣੇ ਜੁੱਤੇ, ਟੁੱਟੀ ਹੋਈ ਕੁਰਸੀ, ਲੋਹੇ ਦੇ ਖਾਲੀ ਡੱਬੇ, ਟੋਕਰੀਆਂ ਅਤੇ ਚਾਹ ਦੀ ਕੇਤਲੀ ਆਦਿ ਦੀ ਵਰਤੋਂ ਕਰ ਸਕਦੇ ਹੋ।