ਪੁਰਾਣੇ ਕੱਪੜਿਆਂ ਨਾਲ ਬਣਾਓ ਖੂਬਸੂਰਤ ਪਰਦੇ

01/16/2017 11:59:01 AM

ਜਲੰਧਰ— ਘਰ ਦੇ ਅੰਦਰ ਜਾਂਦਿਆਂ ਹੀ ਸਭ ਤੋਂ ਪਹਿਲਾਂ ਘਰ ਦੇ ਪਰਦਿਆਂ ''ਤੇ ਹੀ ਨਜ਼ਰ ਪੈਂਦੀ ਹੈ। ਘਰ ਦੀ ਸਜਾਵਟ ''ਚ ਪਰਦਿਆਂ ਦਾ ਬਹੁਤ ਵੱਡਾ ਯੋਗਦਾਨ ਹੈ। ਪਰਦਿਆਂ ਨਾਲ ਘਰ ਦੀਆਂ ਖਿੜਕੀਆਂ ਅਤੇ ਦਰਵਾਜ਼ਿਆਂ ਨੂੰ ਨਵਾਂ ਰੂਪ ਮਿਲਦਾ ਹੈ। ਪਰਦਿਆਂ ਦੇ ਨਾਲ ਕਮਰਿਆਂ ਦੀ ਵੰਡ ਕਰਨ ''ਚ ਮਦਦ ਕਰਦੇ ਹਨ। ਇਸ ਨਾਲ ਪਰਦੇਦਾਰੀ ਬਣੀ ਰਹਿੰਦੀ ਹੈ। ਘਰ ''ਚ ਪਰਦੇ ਲਗਾਉਣ ਲਈ ਕਿਤੇ ਬਾਹਰੋ ਖਰੀਦਣ ਦੀ ਜਰੂਰਤ ਨਹੀਂ ਕਿਉਂਕਿ ਇਹ ਤੁਹਾਨੂੰ ਬਹੁਤ ਹੀ ਮੰਹਿਗੇ ਮਿਲਣਗੇ। ਜੇਕਰ ਤੁਸੀਂ ਘਰ ''ਚ ਹੀ ਨਵੇਂ ਤਰੀਕੇ ਨਾਲ ਪਰਦੇ ਬਣਾ ਕੇ ਲਗਾਓ ਤਾਂ ਇਹ ਤੁਹਾਨੂੰ ਸਸਤੇ ਅਤੇ ਘਰ ਨੂੰ ਨਵਾਂ ਰੂਪ ਵੀ ਦੇਣਗੇ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਸੁਝਆ ਦੇਵਾਂਗੇ। ਇਸ ਨਾਲ ਤੁਸੀਂ ਆਪਣੇ ਘਰ ਨੂੰ ਨਵਾਂ ਰੂਪ ਤੇ ਨਵੇਂ ਤਰੀਕੇ ਦੇ ਡਿਜ਼ਾਈਨ ਦਾਰ ਪਰਦੇ ਬਣਾਕੇ ਘਰ ਨੂੰ ਨਵਾਂ ਰੂਪ ਦੇ ਸਕਦੇ ਹੋ। 
1. ਸਾੜੀ
ਆਮ ਘਰਾਂ ''ਚ ਪੁਰਾਣੀਆਂ ਸਾੜੀਆਂ ਪਈਆਂ ਹੀ ਹੁੰਦੀਆਂ ਹਨ। ਜਿਨ੍ਹਾਂ ਦਾ ਅਸੀਂ ਇਸਤੇਮਾਲ ਨਹੀਂ ਕਰਦੇ । ਤਾਂ ਤੁਸੀਂ ਇਨ੍ਹਾਂ ਦਾ ਪ੍ਰਯੋਗ ਘਰ ਦੇ ਡਿਜ਼ਾਈਨ ਦਾਰ ਪਰਦੇ ਬਣਾ ਕੇ ਇਨ੍ਹਾਂ ਦਾ ਇਸਤੇਮਾਲ ਕਰ ਸਕਦੇ ਹਾਂ। ਸਿਲਕ ਦੀਆਂ ਸਾੜੀਆਂ ਹੋਰ ਵੀ ਵਧੀਆ ਲੁਕ ਦਿੰਦੀਆਂ ਹਨ ।
2 .ਸਟਾਲ
ਸਟਾਲ ਦੇ ਅਲੱਗ -ਅਲੱਗ ਰੰਗਾਂ ਨੂੰ ਮਿਲਾ ਕੇ ਅਤੇ ਮੈਂਚਿੰਗ ਕਰਕੇ ਵੀ ਡਰਾਇੰਗ ਰੂਮ ਨੂੰ ਇਕ ਵਧੀਆਂ ਰੂਪ ਦੇ ਸਕਦੇ ਹਾਂ । 
3. ਦੁੱਪਟੇ
ਸੂਟਾਂ ਦੇ ਦੁੱਪਟੇ ਵੈਸੇ ਦੇ ਵੈਸੇ ਹੀ ਕਾਫੀ ਮਾਤਰਾ ''ਚ ਪਏ ਰਹਿੰਦੇ ਹਨ, ਤੁਸੀਂ ਇਨ੍ਹਾਂ ਨੂੰ ਮੈਂਚਿੰਗ ਕਰਕੇ ਅਤੇ ਸਿਟਚ ਕਰਕੇ ਅਤੇ ਇਨ੍ਹਾਂ ਉਪਰ ਲੇਸ ਲਗਾਕੇ ਪਰਦੇ ਦਾ ਰੂਪ ਦੇ ਸਕਦੇ ਹੋ। 
4. ਚਾਦਰਾਂ
ਪੁਰਾਣੀਆਂ ਪਈਆਂ ਚਾਦਰਾਂ ਨੂੰ ਵੀ ਪਰਦੇ ਬਣਾਉਣ ''ਚ ਇਸਤੇਮਾਲ ਕਰ ਸਕਦੇ ਹੈ.। ਇਹ ਸਸਤੇ ਵੀ ਪੈਂਦੇ ਹਨ। ਤੁਸੀਂ ਇਕ ਜਾਂ ਦੋ ਚਾਦਰਾਂ ਨੂੰ ਮਿਕਸ ਕਰਕੇ ਉਨ੍ਹਾਂ ਨੂੰ ਕਲਰਫੁੱਲ ਤਰੀਕੇ ਨਾਲ ਕੱਟ ਕੇ ਫਿਰੀ ਲੇਸ ਲੱਗਾ ਕੇ ਅਤੇ ਪੈਚ ਨਾਲ ਵੀ ਸਜਾ ਕੇ ਘਰ ਨੂੰ ਨਵਾਂ ਰੂਪ ਦੇ ਸਕਦੇ ਹੋ।  
5. ਕਰੋਸ਼ੀਆ
ਜੇਕਰ ਤੁਸੀਂ ਆਪਣੇ ਘਰ ਨੂੰ ਹੋਰ ਵਧੀਆਂ ਰੂਪ ਦੇਣਾ ਚਾਹੁੰਦੇ ਹੋ ਤਾਂ ਕਰੋਸ਼ੀਆ ਦੇ ਪਰਦੇ ਵੀ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਹਲਕੀ -ਹਲਕੀ ਰੌਸ਼ਨੀ ਵੀ ਆਉਂਦੀ ਹੈ ਅਤੇ ਘਰ ਦਾ ਮਹੌਲ ਵੀ ਠੰਢਾ ਰਹਿੰਦੇ ਹਨ।