ਸ਼ਿੰਗਾਰ ’ਚ ਵਰਤਿਆ ਜਾਣ ਵਾਲ਼ਾ ਇੱਕ ਖੁਸ਼ਬੂਦਾਰ ਪਦਾਰਥ ‘ਅਤਰ’ ਜਾਂ ‘ਇਤਰ’

09/07/2020 12:11:52 PM

ਅਤਰ ਜਾਂ ਇਤਰ ਸ਼ਿੰਗਾਰ ਵਿੱਚ ਵਰਤਿਆ ਜਾਣ ਵਾਲ਼ਾ ਇੱਕ ਖੁਸ਼ਬੂਦਾਰ ਪਦਾਰਥ ਹੁੰਦਾ ਹੈ। ਇਹ ਚੰਦਨ, ਗੁਲਾਬ ਜਾਂ ਹੋਰ ਖੁਸ਼ਬੂਦਾਰ ਜੜੀ-ਬੂਟੀਆਂ ਦੀ ਸੁਗੰਧ ਦਾ ਨਿਚੋੜ ਹੁੰਦਾ ਹੈ। ਇਹ ਆਮ ਤੌਰ ’ਤੇ ਤਰਲ ਰੂਪ ਵਿੱਚ ਹੁੰਦਾ ਹੈ। ਅਤਰ ਕਿਸੇ ਵਿਅਕਤੀ ਦੇ ਸਰੀਰ ਨੂੰ ਚੰਗੀ ਲੱਗਣ ਵਾਲ਼ੀ ਸੁਗੰਧ ਦੇਣ ਲਈ ਜਾਂ ਸਰੀਰ ਦੀ ਗੰਧ ਛੁਪਾਉਣ ਲਈ ਵਰਤਿਆ ਜਾਂਦਾ ਹੈ। ਇਸਨੂੰ ਅੰਗਰੇਜ਼ੀ ਵਿੱਚ ਪਰਫਿਊਮ ( Parfume ) ( The Word Parfume drives from the latin word Perfumare ) ਕਹਿੰਦੇ ਹਨ। 

ਪੜ੍ਹੋ ਇਹ ਵੀ ਖਬਰ - ਅਜਿਹੇ ਪਤੀ-ਪਤਨੀ ਇਕ-ਦੂਜੇ ਨੂੰ ਕਰਦੇ ਹਨ ਬਹੁਤ ‘ਪਿਆਰ’

PunjabKesari

ਪ੍ਰਾਚੀਨ ਗ੍ਰੰਥ ਅਤੇ ਪੁਰਾਤੱਤਵ ਖੁਦਾਈਆਂ, ਪੁਰਾਣੀਆਂ ਮਨੁੱਖੀ ਸੱਭਿਆਤਾਵਾਂ ਵਿੱਚ ਅਤਰ ਦੀ ਵਰਤੋਂ ਬਾਰੇ ਦੱਸਦੀਆਂ ਹਨ। ਭਾਰਤ ਵਿੱਤ ਇੰਦੁਸ ਸਭਿਆਤ ( 3300 ਬੀ.ਸੀ – 1300 ਬੀ.ਸੀ. ਤੱਕ ) ਸਮੇਂ ਵੀ ਅਤਰ ਅਤੇ ਸੁਗੰਧਤ ਪਦਾਰਥ ਮੌਜੂਦ ਸਨ। ਅਧੁਨਿਕ ਸੁਗੰਧ ਵਾਲੇ ਮਿਸ਼ਰਣਾਂ ਦੀ ਸ਼ੁਰੂਆਤ 19 ਵੀਂ ਸਦੀ ਦੇ ਅਖੀਰ ਵਿੱਚ ਹੋਈ ਦੱਸੀ ਜਾਂਦੀ ਹੈ। 

ਪੜ੍ਹੋ ਇਹ ਵੀ ਖਬਰ - ਵਿਆਹ ਤੋਂ ਬਾਅਦ ਸਹੁਰੇ ਘਰ ਰਾਜ ਕਰਦੀਆਂ ਹਨ ਇਹ ਕੁੜੀਆਂ, ਨਹੀਂ ਹੁੰਦੀ ਕਿਸੇ ਚੀਜ਼ ਦੀ ਕਮੀ

ਪੜ੍ਹੋ ਇਹ ਵੀ ਖਬਰ - ਮਿੱਟੀ ਦੇ ਭਾਂਡਿਆਂ ’ਚ ਬਣਾਉਣਾ ਸ਼ੁਰੂ ਕਰੋ ਖਾਣਾ, ਫਾਇਦੇ ਜਾਣ ਹੋ ਜਾਵੋਗੇ ਹੈਰਾਨ

PunjabKesari

ਦੱਸ ਦੇਈਏ ਕਿ ਦਸਵੀਂ ਜਮਾਤ ’ਚ ਪੜ੍ਹਾਈ ਜਾਣ ਵਾਲੇ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਲ ਪੰਜਾਬੀ ਪੁਸਤਕ ‘ ਸਾਹਿਤ ਮਾਲਾ ’ ਵਿੱਚ ਦਰਜ ਪੀਲੂ ਦੁਆਰਾ ਲਿਖੇ ਕਿੱਸੇ ਮਿਰਜਾ-ਸਾਹਿਬਾਂ ਵਿੱਚ ‘ਅਤਰ’ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਪੀਲੂ ਜੀ ਲਿਖਦੇ ਹਨ–

ਬੂਹੇ ਟੰਮਕ ਵੱਜਿਆ ਸਾਹਿਬਾਂ ਘੱਤੇ ਤੇਲ, ਅੰਦਰ ਬੈਠੇ ਨਾਨਕੇ ਬੂਹੇ ਬੈਠਾ ਮੇਲ।
ਥਾਲੀ ਵਟਨਾ ਰਹਿ ਗਿਆ ਕੁੱਪੇ ਅਤਰ ਫਲੇਲ, ਗਹਿਣੇ ਸਣੇ ਪਟਾਰੀਆਂ, ਝਾਂਜਰ ਸਣੇ ਹਮੇਲ।

ਪੜ੍ਹੋ ਇਹ ਵੀ ਖਬਰ - ਰੋਜ਼ਾਨਾ ਖਾਓ ਅਦਰਕ ਦਾ ਇਕ ਟੁਕੜਾ, ਸਰੀਰ ਨੂੰ ਹੋਣਗੇ ਹੈਰਾਨੀਜਨਕ ਫਾਇਦੇ

ਪੜ੍ਹੋ ਇਹ ਵੀ ਖਬਰ - ਬਿਊਟੀ ਟਿਪਸ : ਚਮੜੀ ਨੂੰ ਖੂਬਸੂਰਤ ਤੇ ਆਕਰਸ਼ਕ ਬਣਾਉਣ ਲਈ ਪੜ੍ਹੋ ਇਹ ਖ਼ਬਰ


rajwinder kaur

Content Editor

Related News