ਕੋਰੋਨਾ ਸੰਬੰਧੀ ਕੁਝ ਨੁਸਖੇ, ਆਪਣੇ ਆਪ ’ਚ ਬਦਲਾਅ ਲਿਆਉਣ ਦੀ ਹੈ ਜ਼ਰੂਰਤ

05/07/2020 4:07:42 PM

ਨਰੇਸ਼ ਕੁਮਾਰੀ

ਦੁਨੀਆਂ ਵਿਚ ਕਈ ਵਾਰੀ ਮਹਾਮਾਰੀਆਂ ਫੈਲ ਚੁੱਕੀਆਂ ਹਨ ਪਰ ਅੱਜ ਦੇ ਤਕਨੀਕੀ ਤੇ ਵਿਗਿਆਨਕ ਯੁਗ ਵਿਚ ਕਰੋੜਾਂ ਵਰਗੀ ਨਾ-ਮੁਰਾਦ ਤੇ ਲਾ-ਇਲਾਜ ਬੀਮਾਰੀ ਦਾ ਫੈਲਣਾ ਅਚੰਭੇ ਦੀ ਗੱਲ ਹੈ। ਨਾਲ ਹੀ ਛੇ ਮਹੀਨੇ ਦੇ ਲੱਗਭੱਗ ਗੁਜ਼ਰ ਜਾਣ ’ਤੇ ਵੀ ਕਿਸੇ ਇਲਾਜ ਲੱਭਣ ਦੀ ਨਾ-ਕਾਮਯਾਬੀ, ਕੋਈ ਚੰਗੇ ਸੰਕੇਤ ਨਹੀਂ ਦੇ ਰਹੀ। ਇਥੇ ਇਕ ਗੱਲ ਜਰੂਰ ਕਹਾਂਗੀ ਕਿ ਜੇ ਆਗਾਜ਼ ਹੈ ਤਾਂ ਅੰਜ਼ਾਮ ਵੀ ਜ਼ਰੂਰ ਹੈ। ਥੋੜਾ ਜਿਹਾ ਆਪਣੇ ਰੋਜ਼ਾਨਾ ਦੀਆਂ ਕਿਰਿਆਵਾਂ ਵਿਚ ਬਦਲਾਅ ਲਿਆਉਣ ਦੀ ਲੋੜ ਹੈ, ਜੋ ਅਸੀਂ ਕਿਸੇ ਸਰਕਾਰ, ਦੇਸ਼, ਕਾਨੂੰਨ ਜਾਂ ਕਿਸੇ ਦੂਸਰੇ ਲਈ ਨਹੀਂ, ਸਗੋ ਆਪਣੇ ਨਿੱਜ ਲਈ ਕਰਨਾ ਹੈ, ਸੱਪਸ਼ਟ ਸ਼ਬਦਾਂ ਵਿਚ ਆਪਣੀ ਜਾਨ ਬਚਾਉਣ ਲਈ ਕਰਨਾ ਹੈ। ਇਸ ਲਈ ਸਰਕਾਰਾਂ ਦੀਆਂ ਪਾਬੰਦੀਆਂ ਦੇ ਨਾਲ-ਨਾਲ ਆਪਣੇ ਆਪ ’ਤੇ ਆਪ ਪਾਬੰਦੀਆਂ ਲਾਉਣ ’ਤੇ ਬਦਲਾਅ ਲਿਆਉਣ ਦੀ ਲੋੜ ਹੈ। ਪੁਰਾਣੇ ਸਮਿਆਂ ਵਿਚ ਲੋਕ ਜ਼ਿਆਦਾਤਰ ਬੀਮਾਰੀਆਂ ਤੋਂ ਓਹੜ ਪੋਸੜ ਕਰਕੇ ਅਤੇ ਕੁਝ ਨੁਸਖੇ ਅਖਤਿਆਰ ਕਰਕੇ ਨਿਜਾਤ ਹਾਸਿਲ ਕਰਿਆ ਕਰਦੇ ਸਨ। ਨਾਲ ਹੀ ਆਪਣੀ ਇਮਿਉਨਿਟੀ (ਰੋਗਾਂ ਨਾਲ ਲੜਨ ਦੀ ਅੰਦਰੂਨੀ ਸਰੀਰਕ) ਸਮਰੱਥਾ ਨੂੰ ਵੀ ਕਾਇਮ ਰੱਖਦੇ ਸਨ। ਕਿਹਾ ਜਾਂਦਾ ਹੈ ਇਲਾਜ ਨਾਲੋਂ ਪਰਹੇਜ਼ ਬਿਹਤਰ ਹੈ। ਕੋਰੋਨਾ ਮਹਾਮਾਰੀ ਵਿਚ ਅਜਿਹੇ ਹੀ ਕੁਝ ਪਰਹੇਜ਼ ਅਤੇ ਨੁਸਖੇ ਦੱਸੇ ਜਾਣਗੇ, ਜੋ ਇਸ ਨਾਲ ਲੜਨ ਲਈ ਰਾਮਬਾਣ ਸਿੱਧ ਹੋ ਸਕਦੇ ਹਨ। ਇਸ ਤੋਂ ਪਹਿਲਾਂ ਬੀਮਾਰੀ ਬਾਰੇ ਥੋੜੀ ਜਿਹੀ ਜਾਣਕਾਰੀ ਦੇਣੀ ਚਾਹਾਂਗੀ।

ਵਾਇਰਸ ਰੋਗਾਣੂਆਂ ਦੀ ਉਹ ਕਿਸਮ ਹੈ, ਜਿਸ ’ਤੇ ਐਂਟੀ ਬਾਓਟਿਕ ਦਵਾਈਆਂ ਦਾ ਅਸਰ ਨਹੀਂ ਹੁੰਦਾ ਪਰ ਕੋਰੋਨਾ ਉਨ੍ਹਾਂ ਸਾਰਿਆਂ ਦਾ ਸਿਰਮੌਰ ਬਣ ਕੇ ਉੱਭਰਿਆ ਹੈ। ਕਾਰਣ ਇਹ ਕਿ ਇਹ ਫੇਫੜਿਆਂ ਨੂੰ ਜਕੜ ਕੇ ਸਾਹ ਪ੍ਰਕ੍ਰਿਆ ਰੋਕ ਦਿੰਦਾ ਹੈ, ਜੋ ਰੋਗੀ ਦੀ ਮੌਤ ਦਾ ਸਿੱਧਾ ਜਿਹਾ ਕਾਰਣ ਬਣਦਾ ਹੈ। ਇਸ ਦੇ ਨਾਲ ਹੀ ਇਹ ਦਿਲ ਜਿਹੇ ਮਹੱਤਵਪੂਰਨ ਅੰਗ ਨੂੰ ਵੀ ਆਪਣੀ ਲਪੇਟ ਵਿਚ ਲੈਂਦਾ ਜਾਂਦਾ ਹੈ। ਅਸੀਂ ਜਾਣਦੇ ਹੀ ਹਾਂ ਕਿ ਫੇਫੜੇ ਸਾਡੀ ਸਾਹ ਪ੍ਰਨਾਲੀ ਤੇ ਖੂਨ ਦੇ ਸੁਧੀਕਰਣ ਲਈ ਸਭ ਤੋਂ ਜ਼ਰੂਰੀ ਅੰਗ ਹੈ। ਇਹ ਵਾਇਰਸ ਇਸ ’ਤੇ ਹਮਲਾ ਕਰਕੇ ਸਾਹ ਪ੍ਰਕਿਰਿਆ ’ਤੇ ਰੋਕ ਲਗਾ ਦਿੰਦਾ ਹੈ, ਜਿਸ ਨਾਲ, ਖੂਨ ਸਾਫ ਕਰਨ ਦੀ ਇਸ ਦੀ ਅਸਮਰਥਾ ਤੇ ਸਰੀਰ ਦੇ ਸੈੱਲਾਂ ਨੂੰ ਆਕਸੀਜਨ ਪਹੁੰਚਾਉਣ ਵਾਲੀ ਪ੍ਰਕਿਰਿਆ ਨਾਕਾਮ ਹੋ ਜਾਂਦੀ ਹੈ, ਜਿਸ ਨਾਲ ਮਰੀਜ਼ ਦੀ ਮੌਤ ਹੋ ਜਾਂਦੀ ਹੈ।

PunjabKesari

ਇਸ ਨਾ ਮੁਰਾਦ ਮਹਾਮਾਰੀ ਦੇ ਛੇ ਮਹੀਨੇ ਲੰਘ ਜਾਣ ’ਤੇ ਕੋਈ ਦਵਾਈ ਨਹੀਂ ਬਣ ਸਕੀ ਪਰ ਨਿਰਾਸ਼ ਹੋਣ ਦੀ ਲੋੜ ਨਹੀਂ, ਅਸੀਂ ਆਪਣੇ ਰੋਜ਼ਾਨਾ ਜੀਵਨ ਵਿਚ ਕੁਝ ਪਰਹੇਜ਼ ਅਤੇ ਛੋਟੀਆਂ ਮੋਟੀਆਂ ਤਬਦੀਲੀਆਂ ਨਾਲ ਇਸ ਤੋਂ ਆਪਣਾ ਪੂਰੀ ਤਰ੍ਹਾਂ ਬਚਾਅ ਕਰ ਸਕਦੇ ਹਾਂ।

ਸਰੀਰਕ ਸਫਾਈ: 
ਰੋਜ਼ਾਨਾ ਨਹਾਉਣਾ, ਕੋਈ ਵੀ ਕੰਮ ਕਰਨ ਤੋਂ ਪਹਿਲਾਂ ਤੇ ਬਾਅਦ ਵਿਚ ਸਾਬਣ ਨਾਲ ਰਗੜ-ਰਗੜ ਕੇ ਚੰਗੀ ਤਰ੍ਹਾਂ ਹੱਥ ਧੋਣੇ, ਧੁੱਪ ਵਿਚ ਕੱਪੜੇ ਸੁਕਾਉਣੇ, ਖਾਣ ਵਾਲ਼ੇ ਭਾਂਡੇ ਡਿਸਵਾਸ਼ ਨਾਲ ਸਾਫ ਕਰਨਾ। ਆਮ ਲੋਕਾਂ ਦੁਆਰਾ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਜਿਵੇਂ, ਪਬਲਿਕ ਟਾਇਲਟ ਦੇ ਦਰਵਾਜ਼ੇ ਦਾ ਹੈਂਡਲ, ਪੌੜੀਆਂ ਦੀ ਰੇਲਿੰਗ, ਕੰਮਪਿਊਟਰ, ਦੂਸਰੇ ਦਾ ਮੋਬਾਇਲ, ਦੂਸਰੇ ਦੀ ਬੀੜੀ, ਸਿਗਰੇਟ, ਸਿਗਾਰ, ਚਿਲਮ, ਨਾਈ ਦਾ ਉਸਤਰਾ ਤੇ ਕਈਆਂ ਲੋਕਾਂ ਲਈ ਵਰਤਿਆ ਜਾਣ ਵਾਲਾ ਇਕੋ ਕੱਪੜਾ ਆਦਿ ਤੋਂ ਬਚਾਅ ਰੱਖਣਾ ਚਾਹੀਦਾ ਹੈ।

ਇਮਿਊਨ ਸਿਸਟਮ ਨੂੰ ਤਾਕਤਵਰ ਰੱਖਣਾ:
ਸਾਡੇ ਸਰੀਰ ਵਿਚ ਕੁਦਰਤ ਨੇ ਰੋਗਾਂ ਨਾਲ ਲੜਨ ਦੀ ਇਕ ਤਾਕਤ ਵਿਕਸਿਤ ਕੀਤੀ ਹੈ, ਜਿਸ ਨੂੰ ਇਮਿਊਨ ਸਿਸਟਮ ਦਾ ਨਾਂ ਦਿੱਤਾ ਹੈ। ਇਹ ਪ੍ਰਣਾਲੀ ਸਾਡੇ ਸਰੀਰ ਵਿਚ ਦਾਖਿਲ ਹੋਣ ਵਾਲੇ ਵਿਸ਼ਾਣੂਆਂ ਨੂੰ ਪਛਾਣ ਕੇ ਖਤਮ ਕਰ ਦਿੰਦੀ ਹੈ ਪਰ ਜੇ ਸਾਡੇ ਅੰਦਰ ਇਹ ਤਾਕਤ ਘੱਟ ਹੋਵੇਗੀ ਤਾਂ ਅਸੀਂ ਬੀਮਾਰੀ ਦੀ ਲਪੇਟ ਵਿਚ ਜਲਦੀ ਅਤੇ ਅਸਾਨੀ ਨਾਲ ਆ ਜਾਵਾਂਗੇ। ਇਸ ਲਈ ਇਸ ਤਾਕਤ ਨੂੰ ਵਧਾਉਣ ਲਈ ਸਾਨੂੰ ਰੋਜ਼ਾਨਾ ਆਪਣੇ ਭੋਜਨ ਵਿਚ ਸਲਾਦ, ਹਰੀਆਂ ਸਬਜ਼ੀਆਂ, ਦਾਲਾਂ, ਫਲ, ਅੰਕੁਰਿਤ ਅਨਾਜ, ਅਲਸੀ, ਸੁੰਢ, ਲੌਂਗ, ਅਦਰਕ, ਹਲਦੀ ਆਦਿ ਦੀ ਵਰਤੋਂ ਯਕੀਨੀ ਬਣਾਉਣੀ ਚਾਹੀਦੀ ਹੈ। ਇਸਦੇ ਨਾਲ-ਨਾਲ ਮਨ ਦੀ ਸਕਾਰਾਤਮਿਕਤਾ (ਚੜਦੀ ਕਲਾ), ਵਰਜਿਸ਼ ਤੇ ਸੈਰ, ਖੁਲ੍ਹੇ ਥਾਂ ਤੇ ਸਾਫ਼ ਹਵਾ ਵਿਚ ਲੰਬੇ-ਲੰਬੇ ਸਾਹ ਲੈਣਾ ਤੇ ਸਭ ਤੋਂ ਵੱਡਾ ਤੇ ਪੱਕਾ ਇਲਾਜ ਪ੍ਰਭੂ ਦਾ ਨਾਂ ਜਪਣਾ।

PunjabKesari

ਗਰਮ ਚੀਜ਼ਾਂ ਦਾ ਇਸਤੇਮਾਲ:
ਕਿਉਂਕਿ ਇਸ ਵਾਇਰਸ ਉਤੇ ਗਰਮ ਚੀਜ਼ਾਂ ਦਾ ਪ੍ਰਭਾਵ ਇਸ ਨੂੰ ਖਤਮ ਕਰਨ ਵਿਚ ਮਦਦ ਕਰਦਾ ਹੈ, ਇਸ ਲਈ ਜਿੰਨਾਂ ਹੋ ਸਕੇ ਗਰਮ ਪਾਣੀ, ਚਾਹ, ਦੁੱਧ, ਸੂਪ ਆਦਿ ਪੀਣਾ ਚਾਹੀਦਾ ਹੈ। ਖਾਣਾ ਗਰਮ, ਥੋੜਾ-ਥੋੜਾ ਤੇ ਦਿਨ ਵਿੱਚ ਪੰਜ ਵਾਰੀ, ਤਾਜਾ ਲੈਣਾ ਚਾਹੀਦਾ ਹੈ। ਖਾਣਾ ਨਾ ਜ਼ਿਆਦਾ ਪੱਕਿਆ ਤੇ ਨਾ ਹੀ ਕੱਚਾ ਹੋਣਾ ਚਾਹੀਦਾ ਹੈ। ਜਿਥੇ ਜ਼ਿਆਦਾ ਪੱਕੇ ਖਾਣੇ ਦੇ ਤੱਤ ਖਤਮ ਹੋ ਜਾਂਦੇ ਹਨ, ਓਥੇ ਘੱਟ ਪੱਕੇ ਭੋਜਨ ਵਿੱਚ ਕੀਟਾਣੂ ਰਹਿ ਜਾਂਦੇਂ ਹਨ। ਪਾਣੀ ਦੀ ਮਾਤਰਾ ਵਧਾ ਦੇਣੀ ਚਾਹੀਦੀ ਹੈ, ਖਾਸ ਕਰਕੇ ਖਾਲੀ ਪੇਟ ਸਵੇਰੇ। ਇਸ ਨਾਲ ਰਾਤ ਦੇ ਸਰੀਰ ਵਿਚ ਇਕੱਠੇ ਹੋਏ ਜ਼ਹਿਰੀਲੇ ਤੱਤ ਨਿਕਲ ਜਾਣਗੇ। ਇਸਦੇ ਨਾਲ-ਨਾਲ ਹੀ ਸ਼ਾਕਾਹਾਰੀ ਨਿਯਮਿਤਤਾ ਅਪਨਾਉਣੀ ਚਾਹੀਦੀ ਹੈ, ਕਿਉਂਕਿ ਮਾਸ ਵਿਚ ਕੁਝ ਅਜਿਹੇ ਵਾਇਰਸ ਹੁੰਦੇ ਹਨ, ਜੋ ਪਕਾਉਣ ਤੋਂ ਬਾਅਦ ਵੀ ਨਹੀ ਮਰਦੇ।

PunjabKesari

ਕੁਝ ਹੋਰ ਜ਼ਰੂਰੀ ਉਪਾਅ :
ਬਾਰ-ਬਾਰ ਹੱਥ ਧੋਣੇ, ਇਕ ਦੂਜੇ ਤੋਂ ਘੱਟ ਤੋਂ ਘੱਟ ਚਾਰ ਮੀਟਰ ਦੀ ਦੂਰੀ ਬਣਾ ਕੇ ਰੱਖਣੀ, ਹੱਥ ਮਿਲਾਉਣ ਤੋਂ ਗ਼ੁਰੇਜ਼ ਕਰਨਾ, ਤਾਂ ਦੋ ਦੂਸਰੇ ਦੇ ਸਾਹ ਰਾਹੀਂ ਤੇ ਸਿੱਧੇ ਸੰਪਰਕ ਰਾਹੀਂ ਇੰਨਫੈਕਸ਼ਨ ਸਾਡੇ ਤੱਕ ਨਾ ਪਹੁੰਚ ਸਕੇ, ਮਾਸਕ ਤੇ ਦਸਤਾਨਿਆਂ ਦਾ ਪਬਲਿਕ ਪਲੇਸ ਤੇ ਇਸਤੇਮਾਲ ਕਰਨਾ, ਛਿੱਕਣ ਜਾਂ ਖੰਘਣ ਲੱਗੇ ਮੂੰਹ ਢੱਕਣਾ, ਜਾਂ ਕੂਹਣੀ ਅੱਗੇ ਕਰ ਲੈਣੀ,ਭਾਫ ਲੈਣੀ ਤੇ ਗਰਮ ਪਾਣੀ ਦੇ ਨੱਕ ਨਾ ਕੇ ਗਰਾਰੇ ਕਰਨੇ।

ਉਪਰੋਕਤ ਦੱਸੇ ਨੁਸਖੇ ਕੋਰੋਨਾ ਦੇ ਬਚਾਅ ਤੇ ਬੀਮਾਰੀ ਨੂੰ ਠੀਕ ਕਰਨ , ਦੋਨਾਂ ਹਾਲਾਤਾਂ ਲਈ ਕਾਰਗਰ ਹਨ।
 


rajwinder kaur

Content Editor

Related News