ਕੋਰੋਨਾ ਕਰ ਰਿਹੈ ਇਨਸਾਨ ਦੇ ਦਿਮਾਗ ''ਤੇ ਅਟੈਕ, ਵਿਗੜੀ ਮਰੀਜ਼ਾਂ ਦੀ ਮਾਨਸਿਕ ਸਥਿਤੀ

09/29/2020 10:32:36 AM

ਜਲੰਧਰ—ਕੋਰੋਨਾ ਦੇ ਮਾਮਲੇ ਦੁਨੀਆ ਭਰ 'ਚ ਤੇਜ਼ੀ ਨਾਲ ਵਧ ਰਹੇ ਹਨ। ਆਏ ਦਿਨ ਕੋਰੋਨਾ ਦੇ ਕੁਝ ਅਜਿਹੇ ਮਰੀਜ਼ ਸਾਹਮਣੇ ਆ ਰਹੇ ਹਨ ਜਿਨ੍ਹਾਂ ਦੇ ਲੱਛਣ ਬਿਲਕੁੱਲ ਵੱਖਰੇ ਹਨ। ਸਾਹ ਲੈਣ 'ਚ ਤਕਲੀਫ, ਸੁੱਕੀ ਖਾਂਸੀ, ਤੇਜ਼ ਬੁਖਾਰ, ਗਲੇ 'ਚ ਸੋਜ, ਥਕਾਵਟ, ਕੋਰੋਨਾ ਦੇ ਮੁੱਖ ਲੱਛਣ ਹਨ। ਪਰ ਹਾਲ ਹੀ 'ਚ ਕੁਝ ਮਰੀਜ਼ਾਂ 'ਚ ਨਿਊਰੋਲਾਜ਼ੀਕਲ ਲੱਛਣ ਜਿਵੇਂ ਕੰਫਿਊਜ਼ਨ, ਲਾਸ ਆਫ ਸਮੈਲ ਅਚਾਨਕ ਸੁਭਾਅ 'ਚ ਬਦਲਾਅ ਵੀ ਦੇਖਣ ਨੂੰ ਮਿਲੇ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਮਰੀਜ਼ਾਂ ਦੀ ਮਾਨਸਿਕ ਹਾਲਤ 'ਤੇ ਬੁਰਾ ਅਸਰ ਪਾ ਰਿਹਾ ਹੈ। 
ਇਨਸਾਨ ਦੇ ਦਿਮਾਗ 'ਤੇ ਕਿੰਝ ਅਟੈਕ ਕਰ ਰਿਹਾ ਹੈ ਕੋਰੋਨਾ?
ਕੋਰੋਨਾ ਵਾਇਰਸ ਦੇ ਮਰੀਜ਼ਾਂ 'ਤੇ ਸਟਰਾਕ, ਬ੍ਰੇਨ ਹੇਮਰੇਜ, ਮੈਮੋਰੀ ਲਾਲ, ਸਿਰਦਰਦ ਵਰਗੇ ਲੱਛਣ ਵੀ ਦੇਖਣ ਨੂੰ ਮਿਲ ਰਹੇ ਹਨ। ਜਾਸ ਹੋਪਕਿੰਸ ਯੂਨੀਵਰਸਿਟੀ ਦੇ ਐੱਮ ਡੀ ਰਾਬਰਟ ਸਟੀਵਨਸ ਮੁਤਾਬਕ ਕਰੀਬ ਅੱਧੇ ਮਰੀਜ਼ਾਂ 'ਚ ਨਿਊਰੋਲਾਜ਼ੀਕਲ ਲੱਛਣ ਦਿਸ ਰਹੇ ਹਨ ਜੋ ਕਿ ਚਿੰਤਾ ਦੀ ਗੱਲ ਹੈ। ਹਾਲਾਂਕਿ ਵਿਗਿਆਨੀ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਵਾਇਰਸ ਦਿਮਾਗ 'ਤੇ ਬੁਰਾ ਅਸਰ ਕਿਉਂ ਪਾ ਰਿਹਾ ਹੈ।
ਸਾਹਮਣੇ ਆ ਰਹੇ ਹਨ ਇਹ ਲੱਛਣ 
ਰਾਬਰਟ ਸਟੀਵੰਸ ਨੇ ਜਾਨਸ ਹਾਪਕਿੰਸ 'ਚ ਛਪੇ ਆਪਣੇ ਇਕ ਆਰਟੀਕਲ ਮੁਤਾਬਕ ਦੁਨੀਆ ਭਰ ਦੇ ਕੋਰੋਨਾ ਮਰੀਜ਼ਾਂ ਦੇ ਦਿਮਾਗ ਨਾਲ ਜੁੜੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਇਸ 'ਚ ਕੰਫਿਊਜ਼ਨ, ਦੌਰਾ ਪੈਣਾ, ਸਟਰੋਕ, ਹੋਸ਼ ਖੋ ਦੇਣਾ, ਸੁਆਦ ਅਤੇ ਖੁਸ਼ਬੂ ਨਾ ਆਉਣਾ, ਸਿਰਦਰਦ, ਫੋਕਸ ਨਾ ਕਰ ਪਾਉਣਾ ਅਤੇ ਸੁਭਾਅ 'ਚ ਬਦਲਾਅ ਵਰਗੀਆਂ ਪ੍ਰੇਸ਼ਾਨੀਆਂ ਆ ਰਹੀਆਂ ਹਨ। 


ਕੋਵਿੰਡ-19 ਦਾ ਦਿਮਾਗ ਨਾਲ ਕਨੈਕਸ਼ਨ
ਕੋਰੋਨਾ ਦੇ ਕੁਝ ਮਰੀਜ਼ਾਂ 'ਚ ਤਾਂ 'ਕਾਮਨ ਪੇਰੀਫੇਰਲ ਨਰਵ' ਨਾਲ ਜੁੜੀ ਸਮੱਸਿਆ ਵੀ ਦੇਖਣ ਨੂੰ ਮਿਲੀ ਹੈ, ਜੋ ਪੈਰਾਲਾਈਜ਼ ਅਤੇ ਰੈਸਪਿਰੇਟਰੀ ਫੇਲੀਅਰ ਦਾ ਕਾਰਨ ਬਣ ਸਕਦੀ ਹੈ। ਦੱਸ ਦੇਈਏ ਕਿ ਕੋਰੋਨਾ ਦੇ ਕਾਰਨ ਫੈਲੇ ਸਾਰਸ ਅਤੇ ਮਰਸ 'ਚ ਵੀ ਅਜਿਹੇ ਹੀ ਲੱਛਣ ਸਾਹਮਣੇ ਆਏ ਸਨ। 
ਕੋਰੋਨਾ ਅਤੇ ਇਨਸਾਨ ਦੇ ਦਿਮਾਗ ਦਾ ਕੀ ਕਨੈਕਸ਼ਨ ਹੈ ਇਸ ਨੂੰ ਲੈ ਕੇ ਜਾਨਸ ਹੋਪਕਿੰਸ ਦੀ ਸਟਡੀ 'ਚ 4 ਗੱਲਾਂ ਦੱਸੀਆਂ ਗਈਆਂ ਹਨ...
1. ਗੰਭੀਰ ਇੰਫੈਕਸ਼ਨ
ਰਿਪੋਰਟ ਮੁਤਾਬਕ, ਦਿਮਾਗ 'ਚ ਵਾਇਰਸ ਦੇ ਦਾਖਲ ਹੋਣ 'ਤੇ ਗੰਭੀਰ ਅਤੇ ਅਚਾਨਕ ਇੰਫੈਕਸ਼ਨ ਦਾ ਖਤਰਾ ਵਧ ਜਾਣਾ। ਚੀਨ ਅਤੇ ਜਾਪਾਨ 'ਚ ਕੁਝ ਅਜਿਹੇ ਮਾਮਲੇ ਸਾਹਮਣੇ ਆਏ ਸਨ, ਜਿਥੇ ਸਪਾਈਨਲ ਫਲੂਡ 'ਚ ਵਾਇਰਸ ਦਾ ਜੈਨੇਟਿਕ ਮੈਟੇਰੀਅਲ ਪਾਇਆ ਗਿਆ ਸੀ। ਇਹੀਂ ਨਹੀਂ ਫਲੋਰੀਡਾ 'ਚ ਵੀ ਦਿਮਾਗ ਦੀਆਂ ਕੋਸ਼ਿਕਾਵਾਂ 'ਚ ਵਾਇਰਸ ਪਾਰਟੀਕਲਸ ਮਿਲਣ ਦਾ ਇਕ ਕੇਸ ਸਾਹਮਣੇ ਆਇਆ ਸੀ। ਹਾਲਾਂਕਿ ਅਜਿਹਾ ਸਿਰਫ ਉਦੋਂ ਹੋ ਸਕਦਾ ਹੈ ਜਦੋਂ ਵਾਇਰਸ ਬਲੱਡ ਸਰਕੁਲੇਸ਼ਨ ਜਾਂ ਤੰਤਰਿਕਾ 'ਚ ਦਾਖਲ ਹੋਵੇ।
2. ਇਮਿਊਨ ਸਿਸਟਮ

ਕੋਰੋਨਾ ਵਾਇਰਸ ਸਭ ਤੋਂ ਪਹਿਲਾਂ ਆਪਣਾ ਅਸਰ ਇਮਿਊਨ ਸਿਸਟਮ 'ਤੇ ਪਾਉਂਦੀ ਹੈ। ਇਸ ਨਾਲ ਇੰਫਲੈਮੇਟਰੀ ਰਿਸਪਾਂਸ ਦੌਰਾਨ 'ਮਲਾਡੈਪਟਿਵ ਪ੍ਰੋਡਿਊਸ ਹੁੰਦਾ ਹੈ, ਜਿਸ ਨਾਲ ਸਰੀਰ ਦੇ ਕਈ ਅੰਗਾਂ ਦੇ ਡੈਮੇਜ ਹੋਣ ਦਾ ਖਤਰਾ ਰਹਿੰਦਾ ਹੈ। 


3. ਸਾਈਕਲੋਜ਼ੀਕਲ ਚੇਂਜੇਸ

ਬਹੁਤ ਸਾਰੇ ਮਰੀਜ਼ ਤਾਂ ਅਜਿਹੇ ਵੀ ਹਨ ਜਿਨ੍ਹਾਂ 'ਚ ਸਾਈਕਲੋਜ਼ੀਕਲ ਬਦਲਾਅ ਦੇਖਣ ਨੂੰ ਮਿਲੇ। ਇਸ ਨੂੰ ਬ੍ਰੇਨ ਡਿਸਫੰਕਸ਼ਨ ਦਾ ਕਾਰਨ ਤੇਜ਼ ਬੁਖਾਰ ਤੋਂ ਲੈ ਕੇ ਆਕਸੀਜਨ ਦੀ ਕਮੀ ਹੋ ਸਕਦੀ ਹੈ। ਉੱਧਰ ਕੁਝ ਮਰੀਜ਼ਾਂ 'ਚ ਬੇਹੋਸ਼ ਹੋਣਾ ਜਾਂ ਕੋਮਾ 'ਚ ਚਲੇ ਜਾਣ ਦਾ ਖਤਰਾ ਰਿਹਾ।
4. ਸਟਰੋਕ

ਕਈ ਰਿਪੋਰਟ ਮੁਤਾਬਕ ਕਰੀਬ 30 ਫੀਸਦੀ ਗੰਭੀਰ ਮਰੀਜ਼ਾਂ 'ਚ ਬਲੱਡ ਕਲਾਟ ਬਣਨ ਦੀ ਸਮੱਸਿਆ ਵੀ ਸਾਹਮਣੇ ਆਈ ਸੀ, ਜੋ ਇਨਸਾਨ ਦੇ ਫੇਫੜਿਆਂ ਤੋਂ ਲੈ ਕੇ ਡੂੰਘੀਆਂ ਨਸਾਂ 'ਚ ਜਾ ਸਕਦਾ ਹੈ। ਇਸ ਦੇ ਕਾਰਨ ਸਰੀਰ ਦੇ ਜ਼ਰੂਰੀ ਅੰਗਾਂ ਤੱਕ ਖੂਨ ਦਾ ਦੌਰਾ ਬੰਦ ਹੋ ਸਕਦਾ ਹੈ, ਜਿਸ ਨਾਲ ਸਟਰੋਕ ਜਾਂ ਮੌਤ ਦਾ ਖਤਰਾ ਰਹਿੰਦਾ ਹੈ।
ਕੋਰੋਨਾ ਨਾਲ ਹੋਣ ਵਾਲੀ ਅਚਾਨਕ ਮੌਤ ਦਾ ਕਾਰਨ ਬਲੱਡ ਕਲਾਟਿੰਗ
ਕੋਰੋਨਾ ਵਾਇਰਸ ਐਂਡੋਥੇਲੀਅਲ ਸੈਲਸ ਭਾਵ ਖੂਨ ਧਮਨੀਆਂ 'ਤੇ ਹਮਲਾ ਕਰਦਾ ਹੈ ਤਾਂ ਬਲੱਡ ਕਲਾਟਸ ਬਣ ਜਾਂਦੇ ਹਨ। ਇਸ ਦੀ ਵਜ੍ਹਾ ਨਾਲ ਖੂਨ ਅਤੇ ਆਕਸੀਜ਼ਨ ਦਾ ਦੌਰਾ ਰੁੱਕ ਜਾਂਦਾ ਹੈ। ਇਸ ਕਾਰਨ ਕੋਰੋਨਾ ਮਰੀਜ਼ਾਂ ਦੀ ਜਾਨ ਤੱਕ ਜਾ ਸਕਦੀ ਹੈ। ਪਿਛਲੇ ਮਹੀਨੇ ਸਾਹਮਣੇ ਆਈ ਰਿਪੋਰਟ ਮੁਤਾਬਕ ਬਲੱਡ ਕਲਾਟਸ ਕਾਰਨ ਹੀ ਕੋਰੋਨਾ ਮਰੀਜ਼ਾਂ 'ਚ ਮੌਤ ਦੀ ਦਰ ਵਧੀ ਹੈ।  

Aarti dhillon

This news is Content Editor Aarti dhillon