ਘਰ ਦੀ ਰਸੋਈ 'ਚ ਇੰਝ ਬਣਾਓ ਅੰਬ ਦਾ ਅਚਾਰ

03/16/2021 9:52:23 AM

ਨਵੀਂ ਦਿੱਲੀ—ਅੰਬ ਦਾ ਅਚਾਰ ਖਾਣ 'ਚ ਸਭ ਨੂੰ ਸ਼ੁਆਦ ਲੱਗਦਾ ਹੈ। ਗਰਮੀਆਂ ਸ਼ੁਰੂ ਹੋਣ ਵਾਲੀਆਂ ਹਨ। ਇਨ੍ਹਾਂ ਦਿਨਾਂ 'ਚ ਅੰਬ ਬਾਜ਼ਾਰ 'ਚ ਆਮ ਦੇਖਣ ਨੂੰ ਮਿਲ ਜਾਂਦੇ ਹਨ। ਜ਼ਿਆਦਾਤਰ ਲੋਕਾਂ ਨੂੰ ਭੋਜਨ ਨਾਲ ਅਚਾਰ ਖਾਣਾ ਬਹੁਤ ਪਸੰਦ ਹੁੰਦਾ ਹੈ ਇਸ ਨਾਲ ਭੋਜਨ ਦਾ ਸੁਆਦ ਵੀ ਵਧ ਜਾਂਦਾ ਹੈ ਜੇਕਰ ਤੁਸੀਂ ਵੀ ਅਚਾਰ ਦੇ ਸ਼ੌਕੀਨ ਹੋ ਤਾਂ ਅਸੀਂ ਤੁਹਾਨੂੰ ਘਰ 'ਚ ਹੀ ਅੰਬ ਦਾ ਅਚਾਰ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ।  

ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ
ਬਣਾਉਣ ਲਈ ਸਮੱਗਰੀ
ਅੰਬ- 4 ਕੱਚੇ 
ਮਿਰਚ ਪਾਊਡਰ- 3 ਚਮਚੇ ਲਾਲ 
ਹਲਦੀ ਪਾਊਡਰ- ਇਕ ਚਮਚਾ 
ਤੇਲ- 1/4 ਕੱਪ 
ਸੌਂਫ- 2 ਚਮਚਾ
ਰਾਈ- 2 ਚਮਚੇ 
ਮੇਥੀ ਦੇ ਦਾਣੇ- ਇਕ ਚਮਚਾ  
ਹਿੰਗ ਪੀਸੀ ਹੋਈ- ਅੱਧਾ ਚਮਚਾ 
ਲੂਣ- ਸੁਆਦ ਮੁਤਾਬਕ

ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ
ਬਣਾਉਣ ਦੀ ਵਿਧੀ
- ਸਭ ਤੋਂ ਪਹਿਲਾਂ ਕੱਚੇ ਅੰਬ ਨੂੰ ਧੋ ਕੇ ਸਾਫ਼ ਕੱਪੜੇ ਨਾਲ ਚੰਗੀ ਤਰ੍ਹਾਂ ਸੁੱਕਾ ਲਓ।
- ਇਸ ਤੋਂ ਬਾਅਦ ਅੰਬ ਨੂੰ ਕੱਟ ਕੇ ਇਸ ਦੇ ਛੋਟੇ-ਛੋਟੇ ਟੁੱਕੜੇ ਕੱਟ ਲਓ। 
- ਹੁਣ ਅੰਬ ਦੇ ਟੁਕੜੇ ਨੂੰ ਭਾਂਡੇ 'ਚ ਪਾਓ ਅਤੇ ਫਿਰ ਇਸ 'ਚ ਹਲਦੀ, ਲਾਲ ਮਿਰਚ ਪਾਊਡਰ ਅਤੇ ਲੂਣ ਪਾ ਕੇ ਹਿਲਾ ਲਓ। 
- ਕੜਾਈ 'ਚ ਤੇਲ ਪਾ ਕੇ ਗਰਮ ਕਰੋ। 
- ਹੁਣ ਗਰਮ ਤੇਲ 'ਚ ਸੌਂਫ, ਰਾਈ, ਮੇਥੀ ਦੇ ਦਾਣੇ ਅਤੇ ਹਿੰਗ ਪਾਓ। ਫਿਰ ਜਦੋਂ ਇਹ ਥੋੜ੍ਹੀ ਪੱਕ ਜਾਵੇ ਤਾਂ ਗੈਸ ਬੰਦ ਕਰ ਦਿਓ। 
- ਇਸ ਤੋਂ ਬਾਅਦ ਇਸ ਮਸਾਲੇ ਨੂੰ ਕੱਚੇ ਅੰਬਾਂ 'ਚ ਮਿਲਾ ਦਿਓ ਅਤੇ ਚੰਗੀ ਤਰ੍ਹਾਂ ਮਿਕਸ ਕਰ ਲਓ।
- ਤਿਆਰ ਹੋਏ ਅੰਬ ਦੇ ਅਚਾਰ ਨੂੰ ਠੰਡਾ ਹੋ ਜਾਣ ਤੋਂ ਬਾਅਦ ਕਿਸੇ ਸਾਫ਼ ਅਤੇ ਸੁੱਕੇ ਭਾਂਡੇ 'ਚ ਪਾ ਲਓ। ਤੁਹਾਡੇ ਖਾਣ ਲਈ ਅੰਬਾਂ ਦਾ ਆਚਾਰ ਬਣ ਕੇ ਤਿਆਰ ਹੈ। ਇਸ ਨੂੰ ਤੁਸੀਂ ਪਰਾਂਠੇ ਅਤੇ ਰੋਟੀ ਨਾਲ ਖਾ ਸਕਦੇ ਹੋ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।  

Aarti dhillon

This news is Content Editor Aarti dhillon