Cooking Tips : ਮਾਘੀ ਦੇ ਤਿਉਹਾਰ ''ਤੇ ਘਰ ਆਏ ਮਹਿਮਾਨਾਂ ਦਾ ''ਕਲਾਕੰਦ'' ਨਾਲ ਕਰਵਾਓ ਮੂੰਹ ਮਿੱਠਾ

01/14/2022 9:37:36 AM

ਮੁੰਬਈ : ਮਠਿਆਈ ਖਾਣ 'ਚ ਹਰ ਕਿਸੇ ਨੂੰ ਪਸੰਦ ਆਉਂਦੀ ਹੈ, ਉਨ੍ਹਾਂ 'ਚ ਇਕ ਮਠਿਆਈ ਅਜਿਹੀ ਹੈ ਜਿਸ ਨੂੰ ਸੁਣ ਕੇ ਹਰ ਇਕ ਦੇ ਮੂੰਹ 'ਚੋਂ ਪਾਣੀ ਆ ਜਾਵੇਗਾ, ਉਹ ਹੈ ਕਲਾਕੰਦ। ਇਸ ਮਠਿਆਈ ਨੂੰ ਤੁਹਾਡੇ ਬੱਚੇ ਬਹੁਤ ਹੀ ਪਸੰਦ ਕਰਨਗੇ। ਇਸ ਲਈ ਅੱਜ ਅਸੀਂ ਘਰ ਦੀ ਰਸੋਈ 'ਚ ਕਲਾਕੰਦ ਦੀ ਰੈਸਿਪੀ ਲੈ ਕੇ ਆਏ ਹਾਂ ਜਿਸ ਨੂੰ ਤੁਸੀਂ ਅੱਜ ਮਾਘੀ ਦੇ ਤਿਉਹਾਰ 'ਤੇ ਵੀ ਬਣਾ ਸਕਦੇ ਹੋ। ਚੱਲੋ ਜਾਣਦੇ ਹਾਂ ਕਲਾਕੰਦ ਬਣਾਉਣ ਦੀ ਵਿਧੀ...
ਸਮੱਗਰੀ 
ਖੋਇਆ-200 ਗ੍ਰਾਮ 
ਘਿਓ-ਵੱਡਾ ਚਮਚਾ
ਦੁੱਧ-1/2 ਕੱਪ
ਪਨੀਰ-250 ਗ੍ਰਾਮ
ਕ੍ਰੀਮ-1/2 ਕੱਪ
ਇਕ ਕੱਪ ਚੀਨੀ
ਹਰੀ ਇਲਾਇਚੀ ਦਾ ਪਾਊਡਰ-1 ਛੋਟਾ ਚਮਚਾ
ਪਿਸਤਾ ਅਤੇ ਬਾਦਾਮ-2 ਚਮਚੇ (ਬਾਰੀਕ ਕੱਟੇ ਹੋਏ ਗਾਰਨਿਸ਼ ਲਈ)
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਇਕ ਕੌਲੀ 'ਚ ਪਨੀਰ ਅਤੇ ਖੋਇਆ ਮਿਲਾਓ।
2. ਹੁਣ ਇਸ 'ਚ ਦੁੱਧ ਅਤੇ ਕ੍ਰੀਮ ਪਾ ਕੇ ਮਿਸ਼ਰਨ ਤਿਆਰ ਕਰੋ।
3. ਇਕ ਪੈਨ ਨੂੰ ਗੈਸ ਦੀ ਹੌਲੀ ਅੱਗ 'ਤੇ ਰੱਖ ਕੇ ਘਿਓ ਪਾਓ। 
4. ਇਸ 'ਚ ਪਨੀਰ ਦਾ ਮਿਸ਼ਰਨ ਪਾ ਕੇ ਲਗਾਤਾਰ ਹਿਲਾਉਂਦੇ ਹੋਏ ਭੁੰਨੋ।
5. ਮਿਸ਼ਰਨ ਦੇ ਸੁੱਕਣ 'ਤੇ ਚੀਨੀ ਮਿਲਾਓ।
6. ਚੀਨੀ ਪਿਘਲਣ 'ਤੇ ਇਸ 'ਚ ਇਲਾਇਚੀ ਪਾਊਡਰ ਮਿਲਾ ਕੇ ਗੈਸ ਬੰਦ ਕਰੋ। 
7. ਇਕ ਪਲੇਟ 'ਤੇ ਘਿਓ ਲਗਾ ਕੇ ਉਸ 'ਚ ਥੋੜਾ ਠੰਡਾ ਕੀਤਾ ਕਲਾਕੰਦ ਦਾ ਮਿਸ਼ਰਨ ਫੈਲਾਓ। 
8. ਇਸ ਨੂੰ ਚੌਕੋਰ ਆਕਾਰ 'ਚ ਕੱਟ ਲਓ। 
9. ਲਓ ਜੀ ਤੁਹਾਡੀ ਕਲਾਕੰਦ ਬਣ ਕੇ ਤਿਆਰ ਹੈ। 


Aarti dhillon

Content Editor

Related News