Cooking Tips : ਲੋਹੜੀ ਮੌਕੇ ''ਤਿਲਾਂ ਦੀ ਬਰਫ਼ੀ'' ਨਾਲ ਕਰਵਾਓ ਮਹਿਮਾਨਾਂ ਦਾ ਮੂੰਹ ਮਿੱਠਾ

01/13/2022 9:41:18 AM

ਨਵੀਂ ਦਿੱਲੀ: ਅੱਜ ਦੇਸ਼ 'ਚ ਲੋਹੜੀ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸ਼ੁੱਭ ਦਿਨ ’ਤੇ ਲੋਕ ਤਿਲਾਂ ਦੀ ਬਰਫ਼ੀ ਨਾਲ ਇਕ-ਦੂਜੇ ਦਾ ਮੂੰਹ ਮਿੱਠਾ ਕਰਵਾਉਂਦੇ ਹਨ। ਜੇਕਰ ਤੁਸੀਂ ਵੀ ਘਰ ’ਚ ਤਿਲਾਂ ਦੀ ਬਰਫ਼ੀ ਬਣਾਉਣ ਦੀ ਸੋਚ ਰਹੇ ਹੋ ਤਾਂ ਚੱਲੋ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ...
ਸਮੱਗਰੀ
ਦੇਸੀ ਘਿਓ-3 ਕੱਪ
ਖੰਡ-400 ਗ੍ਰਾਮ 
ਚਿੱਟੇ ਤਿਲ-250 ਗ੍ਰਾਮ
ਕਣਕ ਦਾ ਆਟਾ-250 ਗ੍ਰਾਮ
ਕਾਜੂ-20 (ਬਾਰੀਕ ਕੱਟੇ ਹੋਏ)
ਬਾਦਾਮ-20 (ਬਾਰੀਕ ਕੱਟੇ ਹੋਏ)
ਇਲਾਇਚੀ ਪਾਊਡਰ-1 ਛੋਟਾ ਚਮਚਾ
ਪਾਣੀ-2 ਕੱਪ
ਗਾਰਨਿਸ਼ ਲਈ - ਸੁੱਕੇ ਮੇਵੇ ਲੋੜ ਅਨੁਸਾਰ ਕੱਟੇ ਹੋਏ
1. ਸਭ ਤੋਂ ਪਹਿਲਾਂ ਪੈਨ ’ਚ ਤਿਲ ਪਾ ਕੇ ਗੈਸ ਦੀ ਹੌਲੀ ਅੱਗ ’ਤੇ ਭੁੰਨ ਕੇ ਪਲੇਟ ’ਚ ਕੱਢ ਲਓ। 
2. ਫਿਰ ਇਕ ਪੈਨ ’ਚ ਘਿਓ ਗਰਮ ਕਰਕੇ ਹੌਲੀ ਅੱਗ ’ਤੇ ਆਟਾ ਭੁੰਨੋ। ਧਿਆਨ ਰੱਖੋ ਕਿ ਆਟੇ ’ਚ ਗੰਢ ਨਾ ਪਏ।
3. ਇਕ ਵੱਖਰੇ ਪੈਨ ’ਚ ਖੰਡ ਅਤੇ ਪਾਣੀ ਪਾ ਕੇ ਚਾਸ਼ਨੀ ਬਣਾਓ। 
4. ਹੁਣ ਇਸ ’ਚ ਭੁੰਨੇ ਹੋਏ ਤਿਲ, ਆਟਾ, ਕਾਜੂ, ਬਾਦਾਮ, ਇਲਾਇਚੀ ਪਾਊਡਰ ਪਾ ਕੇ ਗੈਸ ਦੀ ਹੌਲੀ ਅੱਗ ’ਤੇ ਪਕਾਓ।
5. ਮਿਸ਼ਰਨ ਭੂਰਾ ਹੋਣ ’ਤੇ ਗੈਸ ਬੰਦ ਕਰ ਦਿਓ। 
6. ਹੁਣ ਇਕ ਪਲੇਟ ਨੂੰ ਘਿਓ ਨਾਲ ਗ੍ਰੀਸ ਕਰਕੇ ਮਿਸ਼ਰਨ ਫਲਾਓ। 
7. ਫਿਰ ਬਰਫ਼ੀ ਦੇ ਉੱਪਰ ਸੁੱਕੇ ਮੇਵੇ ਪਾ ਕੇ ਹਲਕਾ ਦਬਾ ਕੇ ਇਸ ਨੂੰ ਸੈੱਟ ਹੋਣ ਦਿਓ।
8. ਜਮ੍ਹੀ ਹੋਈ ਬਰਫ਼ੀ ਨੂੰ ਮਨਪਸੰਦ ਸ਼ੇਪ ’ਚ ਕੱਟ ਲਓ। 
9. ਲਓ ਜੀ ਤੁਹਾਡੀ ਤਿਲਾਂ ਦੀ ਬਰਫ਼ੀ ਬਣ ਕੇ ਤਿਆਰ ਹੈ ਇਸ ਨੂੰ ਆਪ ਵੀ ਖਾਓ ਅਤੇ ਮਹਿਮਾਨਾਂ ਨੂੰ ਖਾਣ ਲਈ ਦਿਓ।  

Aarti dhillon

This news is Content Editor Aarti dhillon