Cooking Tips: ਸ਼ਾਮ ਦੀ ਚਾਹ ਨਾਲ ਘਰ ਦੀ ਰਸੋਈ ’ਚ ਬਣਾ ਕੇ ਖਾਓ ਸਮੋਸੇ

02/05/2021 9:58:49 AM

ਨਵੀਂ ਦਿੱਲੀ: ਸਮੋਸੇ ਖਾਣੇ ਹਰ ਕਿਸੇ ਨੂੰ ਪਸੰਦ ਹੁੰਦੇ ਹਨ। ਇਸ ਨੂੰ ਲੋਕ ਖ਼ਾਸ ਤੌਰ ’ਤੇ ਸ਼ਾਮ ਦੀ ਚਾਹ ਦੇ ਨਾਲ ਖਾਣਾ ਪਸੰਦ ਕਰਦੇ ਹਨ। ਨਾਲ ਹੀ ਮਹਿਮਾਨਾਂ ਨੂੰ ਵੀ ਇਹ ਬੇਹੱਦ ਪਸੰਦ ਆਉਂਦੇ ਹੈ। ਅਜਿਹੇ ’ਚ ਜੇਕਰ ਤੁਸੀਂ ਕਿਸੇ ਪਾਰਟੀ ’ਚ ਸਮੋਸੇ ਬਣਾਉਣ ਦੀ ਸੋਚ ਰਹੇ ਹੋ ਤਾਂ ਚੱਲੋ ਅੱਜ ਅਸੀਂ ਤੁਹਾਨੂੰ ਇਸ ਨੂੰ ਬਣਾਉਣ ਦੀ ਆਸਾਨ ਰੈਸਿਪੀ ਦੱਸਦੇ ਹਾਂ। 

ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ
ਸਮੱਗਰੀ
ਮੈਦਾ-500 ਗ੍ਰਾਮ
ਘਿਓ ਜਾਂ ਤੇਲ-1/2 ਕੱਪ 
ਹਰੇ ਮਟਰ-1/3 ਕੱਪ
ਉਬਲੇ ਹੋਏ ਆਲੂ-500 ਗ੍ਰਾਮ (ਛਿੱਲੇ ਅਤੇ ਕੱਟੇ ਹੋਏ)
ਅਜਵੈਣ-5 ਗ੍ਰਾਮ
ਲੂਣ ਸੁਆਦ ਅਨੁਸਾਰ
ਪਾਣੀ ਲੋੜ ਅਨੁਸਾਰ
ਜੀਰਾ-1 ਛੋਟਾ ਚਮਚਾ
ਹਲਦੀ ਪਾਊਡਰ-1/2 ਛੋਟਾ ਚਮਚਾ
ਲਾਲ ਮਿਰਚ ਪਾਊਡਰ-1/4 ਛੋਟਾ ਚਮਚਾ
ਹਰੀ ਮਿਰਚ-2 (ਬਾਰੀਕ ਕੱਟੀ ਹੋਈ)
ਅਦਰਕ-2 ਛੋਟੇ ਚਮਚੇ
ਨਿੰਬੂ-1 
ਹਰਾ ਧਨੀਆ-1 ਵੱਡਾ ਚਮਚਾ (ਕੱਟਿਆ ਹੋਇਆ)
ਚਾਟ ਮਸਾਲਾ ਪਾਊਡਰ-2 ਛੋਟੇ ਚਮਚੇ
ਸੌਂਫ-1 ਛੋਟਾ ਚਮਚਾ
ਗਰਮ ਮਸਾਲਾ-1/2 ਛੋਟਾ ਚਮਚਾ
ਕਾਜੂ-2 ਵੱਡੇ ਚਮਚੇ (ਕੱਟੇ ਹੋਏ)
ਤੇਲ ਤਲਣ ਲਈ

ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ
ਵਿਧੀ 
1. ਸਭ ਤੋਂ ਪਹਿਲਾਂ ਇਕ ਕੌਲੀ ’ਚ ਮੈਦਾ, ਘਿਓ ਪਾ ਕੇ ਸਖ਼ਤ ਆਟਾ ਗੁੰਨ੍ਹ ਕੇ 10 ਮਿੰਟ ਤੱਕ ਵੱਖਰਾ ਰੱਖੋ।
2. ਇਕ ਪੈਨ ’ਚ ਮਸਾਲਾ ਬਣਾਉਣ ਲਈ ਘਿਓ ਗਰਮ ਕਰਕੇ ਜੀਰਾ ਭੁੰਨੋ।
3. ਹੁਣ ਇਸ ’ਚ ਅਦਰਕ, ਆਲੂ ਅਤੇ ਬਾਕੀ ਦੀ ਸਮੱਗਰੀ ਪਾ ਕੇ 5 ਮਿੰਟ ਪਕਾਓ।
4. ਆਟੇ ਦੇ ਪੇੜੇ ਬਣਾ ਕੇ ਪਤਲੇ ਵੇਲ ਲਓ।
5. ਹੁਣ ਇਸ ਨੂੰ ਵਿਚਕਾਰੋਂ ਕੱਟ ਕੇ ਤ੍ਰਿਕੋਣੇ ਆਕਾਰ ’ਚ ਮੋੜ ਲਓ। 
6. ਇਸ ’ਚ ਇਕ ਵੱਡਾ ਚਮਚਾ ਆਲੂ ਦੀ ਸਟੀਫਿੰਗ ਭਰ ਕੇ ਕਿਨਾਰਿਆਂ ’ਤੇ ਹਲਕਾ ਜਿਹਾ ਪਾਣੀ ਲਗਾ ਕੇ ਸਮੋਸੇ ਦਾ ਆਕਾਰ ਦਿਓ। 
7. ਇਸ ਤਰ੍ਹਾਂ ਬਾਕੀ ਦੇ ਕੱਚੇ ਸਮੋਸੇ ਬਣਾ ਲਓ। 
8. ਪੈਨ ’ਚ ਤੇਲ ਗਰਮ ਕਰਕੇ ਸਮੋਸਿਆਂ ਨੂੰ ਮੀਡੀਆ ਅੱਗ ’ਤੇ ਭੂਰੇ ਹੋਣ ਤੱਕ ਫਰਾਈ ਕਰੋ। 
9. ਇਸ ਤਰ੍ਹਾਂ ਸਾਰੇ ਸਮੋਸਿਆਂ ਨੂੰ ਫਰਾਈ ਕਰ ਲਓ। 
10. ਤਿਆਰ ਸਮੋਸੇ ਖਾਣ ਲਈ ਪਲੇਟ ’ਚ ਰੱਖ ਕੇ ਸੋਸ ਅਤੇ ਹਰੀ ਚਟਨੀ ਨਾਲ ਚਾਹ ਦੇ ਨਾਲ ਖਾਓ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News