Cooking Tips: ਘਰ ਦੀ ਰਸੋਈ ''ਚ ਬੱਚਿਆਂ ਨੂੰ ਬਣਾ ਕੇ ਖਵਾਓ ਕੇਲੇ ਦੇ ਚਿਪਸ

09/15/2021 1:48:52 PM

ਨਵੀਂ ਦਿੱਲੀ- ਚਿਪਸ ਖਾਣੇ ਕਿਸ ਨੂੰ ਪਸੰਦ ਨਹੀਂ ਹੁੰਦੇ। ਇਹ ਖਾਣ 'ਚ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੂੰ ਪਸੰਦ ਆਉਂਦੇ ਹਨ। ਇਹ ਬਾਜ਼ਾਰ 'ਚ ਆਮ ਮਿਲ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਬਾਜ਼ਾਰ ਤੋਂ ਸਗੋਂ ਘਰ ਦੇ ਬਣੇ ਸਪੈਸ਼ਲ ਕੇਲੇ ਦੇ ਚਿਪਸ ਬਣਾਉਣ ਦੀ ਵਿਧੀ ਦੱਸਣ ਜਾ ਰਹੇ ਹਾਂ ਜੋ ਬਹੁਤ ਆਸਾਨ ਵਿਧੀ ਹੈ।  
ਬਣਾਉਣ ਲਈ ਵਰਤੋਂ ਹੋਣ ਵਾਲੀ ਸਮੱਗਰੀ
ਕੱਚੇ ਕੇਲੇ- 6
ਚਿੱਟਾ ਲੂਣ- 1/2 ਵੱਡਾ ਚਮਚਾ 
ਜ਼ੀਰਾ ਪਾਊਡਰ- 1/2 ਵੱਡਾ
ਤੇਲ-ਤਲਣ ਲਈ
ਬਣਾਉਣ ਦਾ ਤਰੀਕਾ
ਪਹਿਲਾਂ ਕੱਚੇ ਕੇਲੇ ਨੂੰ ਧੋ ਕੇ ਛਿਲੋ ਅਤੇ ਫਿਰ ਕੜਾਹੀ ਵਿਚ ਤੇਲ ਗਰਮ ਕਰੋ। ਹੁਣ ਕੱਦੂਕੱਸ ਦੀ ਮਦਦ ਨਾਲ ਚਿਪਸ ਕੱਟ ਲਵੋ। ਜੇ ਤੁਸੀਂ ਚਾਹੋ ਤਾਂ ਇਸ ਨੂੰ ਬਾਰੀਕ ਕੱਟ ਸਕਦੇ ਹੋ। ਤਲਣ ਤੋਂ ਬਾਅਦ ਇਸ ਨੂੰ ਅਲਮੀਨੀਅਮ ਫੁਆਇਲ ਪੇਪਰ ’ਤੇ ਬਾਹਰ ਕੱਢੋ। ਹੁਣ ਇਸ ’ਤੇ ਚਿੱਟਾ ਲੂਣ ਅਤੇ ਜ਼ੀਰਾ ਪਾਊਡਰ ਛਿੜਕ ਦਿਉੇ। ਤੁਹਾਡੇ ਖਾਣ ਲਈ ਕੇਲੇ ਦੇ ਚਿਪਸ ਬਣ ਕੇ ਤਿਆਰ ਹਨ। ਹੁਣ ਇਨ੍ਹਾਂ ਨੂੰ ਗਰਮਾ ਗਰਮ ਚਾਹ ਨਾਲ ਖਾਓ।

Aarti dhillon

This news is Content Editor Aarti dhillon