ਗਰਮੀਆਂ ਦੇ ਮੌਸਮ ''ਚ ਬਣਾ ਕੇ ਖਾਓ ਖੋਇਆ ਕੁਲਫ਼ੀ

04/09/2021 9:40:11 AM

ਨਵੀਂ ਦਿੱਲੀ- ਗਰਮੀ ਦੇ ਮੌਸਮ 'ਚ ਠੰਡਕ ਪਾਉਣ ਲਈ ਲੋਕ ਆਈਸਕਰੀਮ ਖਾਣਾ ਪਸੰਦ ਕਰਦੇ ਹਨ। ਬੱਚੇ ਤਾਂ ਕੁਲਫ਼ੀ ਦੇ ਬਹੁਤ ਦੀਵਾਨੇ ਹੁੰਦੇ ਹਨ ਪਰ ਬਾਜ਼ਾਰ ਦੀਆਂ ਮਿਲਾਵਟੀ ਚੀਜ਼ਾਂ ਖਾਣ ਨਾਲ ਉਨ੍ਹਾਂ ਦੀ ਸਿਹਤ ਖਰਾਬ ਹੋ ਸਕਦੀ ਹੈ। ਤੁਸੀਂ ਬੱਚਿਆਂ ਲਈ ਘਰ 'ਚ ਹੀ ਬਹੁਤ ਆਸਾਨੀ ਨਾਲ ਕੁਲਫ਼ੀ ਬਣਾ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਆਸਾਨ ਵਿਧੀ... 

 

ਇਹ ਵੀ ਪੜ੍ਹੋ-Beauty Tips : ਇਸ ਕੁਦਰਤੀ ਤਰੀਕੇ ਨਾਲ ਹਟਾਓ ਚਿਹਰੇ ’ਤੋਂ ਅਣਚਾਹੇ ਵਾਲ਼
ਬਣਾਉਣ ਲਈ ਸਮੱਗਰੀ
ਦੁੱਧ- 1 ਲੀਟਰ
ਖੋਇਆ- 100 ਗ੍ਰਾਮ
ਮੱਕੀ ਦਾ ਆਟਾ- 2 ਚਮਚੇ 
ਚੀਨੀ- 4 ਚਮਚੇ 
ਬਦਾਮ ਕੱਟੇ ਹੋਏ- 1 ਚਮਚਾ 
ਇਲਾਇਚੀ ਦਾ ਪਾਊਡਰ- 1 ਚਮਚਾ 
ਵੇਨੀਲਾ ਐਸੇਸ- 1 ਚਮਚਾ 
ਪਿਸਤਾ-1 ਚਮਚਾ (ਕੱਟਿਆ ਹੋਇਆ)

ਇਹ ਵੀ ਪੜ੍ਹੋ-ਭਾਰ ਘਟਾਉਣ ਅਤੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੈ ਚੁਕੰਦਰ ਦਾ ਜੂਸ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਇਕ ਭਾਂਡੇ 'ਚ ਦੁੱਧ ਪਾ ਕੇ ਉਬਾਲ ਲਓ। ਇਸ ਨੂੰ ਉਦੋ ਤੱਕ ਉਬਾਲੋ ਜਦੋਂ ਤੱਕ ਇਹ ਅੱਧਾ ਨਾ ਹੋ ਜਾਵੇ। 
ਹੁਣ ਦੁੱਧ 'ਚ ਮੱਕੀ ਦਾ ਆਟਾ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਰੱਖ ਦਿਓ। ਧਿਆਨ ਰੱਖੋ ਕਿ ਇਸ 'ਚ ਗੰਢ ਨਾ ਪਵੇ ਅਤੇ ਇਸ ਨੂੰ ਸਾਈਡ 'ਤੇ ਰੱਖ ਦਿਓ
ਨਾਲ-ਨਾਲ ਗੈਸ 'ਤੇ ਰੱਖੇ ਦੁੱਧ ਨੂੰ ਵੀ ਹਿਲਾਉਂਦੇ ਰਹੋ। ਇਸ ਤੋਂ ਬਾਅਦ ਚੀਨੀ ਮਿਲਾ ਕੇ ਹਿਲਾਓ। 
ਜਦੋਂ ਚੀਨੀ ਦੁੱਧ 'ਚ ਘੁੱਲ ਜਾਵੇ ਤਾਂ ਇਸ 'ਚ ਪਹਿਲਾਂ ਤੋਂ ਰੱਖੇ ਦੁੱਧ ਅਤੇ ਮੱਕੀ ਦੇ ਆਟੇ ਦਾ ਮਿਸ਼ਰਣ ਮਿਲਾ ਦਿਓ। 
ਇਸ ਤੋਂ ਬਾਅਦ ਜਦੋਂ ਦੁੱਧ ਸੰਘਣਾ ਹੋ ਜਾਵੇ ਤਾਂ ਇਸ 'ਚ ਖੋਇਆ ਪਾ ਦਿਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ। ਇਸ ਦੇ ਨਾਲ ਹੀ ਬਦਾਮ, ਪਿਸਤਾ ਅਤੇ ਇਲਾਇਚੀ ਵੀ ਪਾ ਕੇ ਮਿਕਸ ਕਰ ਲਓ ਅਤ ਗੈਸ ਬੰਦ ਕਰ ਦਿਓ। 
ਹੁਣ ਇਸ 'ਚ ਵਨੀਲਾ ਐਸੇਸ ਪਾ ਕੇ ਮਿਕਸ ਕਰ ਲਓ। 
ਜਦੋਂ ਇਹ ਮਿਸ਼ਰਣ ਠੰਡਾ ਹੋ ਜਾਵੇ ਤਾਂ ਇਸ ਨੂੰ ਇਕ ਭਾਂਡੇ 'ਚ ਪਾ ਕੇ ਫਰਿੱਜ 'ਚ ਰੱਖ ਦਿਓ। 
5-6 ਘੰਟਿਆਂ 'ਚ ਕੁਲਫ਼ੀ ਜਮ ਜਾਵੇਗੀ। ਤੁਹਾਡੇ ਖਾਣ ਲਈ ਖੋਇਆ ਕੁਲਫ਼ੀ ਬਣ ਕੇ ਤਿਆਰ ਹੈ ਇਸ ਨੂੰ ਠੰਡੀ-ਠੰਡੀ ਖਾਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 


Aarti dhillon

Content Editor

Related News