Cooking Tips: ਸਿਹਤ ਨੂੰ ਬਰਕਰਾਰ ਰੱਖਣ ਲਈ ਸਰਦੀਆਂ ’ਚ ਜ਼ਰੂਰ ਖਾਓ ਗੁੜ ਨਾਲ ਬਣੇ ਮਿੱਠੇ ਪੂੜੇ

02/07/2021 10:07:00 AM

ਨਵੀਂ ਦਿੱਲੀ- ਕਈ ਲੋਕ ਮਿੱਠਾ ਖਾਣ ਦੇ ਬਹੁਤ ਸ਼ੌਕੀਨ ਹੁੰਦੇ ਹਨ, ਜੇਕਰ ਤੁਹਾਡੇ ਘਰ ‘ਚ ਵੀ ਸਾਰੇ ਮਿੱਠਾ ਖਾਣ ਦੇ ਸ਼ੌਕੀਨ ਹਨ ਤਾਂ ਤੁਸੀਂ ਗੁੜ ਵਾਲੇ ਮਿੱਠੇ ਪੂੜੇ ਬਣਾ ਕੇ ਦੇ ਸਕਦੇ ਹੋ। ਇਹ  ਬਣਾਉਣ ‘ਚ ਆਸਾਨ ਹੋਣ ਦੇ ਨਾਲ-ਨਾਲ ਇਹ ਖਾਣ ‘ਚ ਵੀ ਸੁਆਦ ਹੁੰਦੇ ਹਨ। ਨਾਲ ਹੀ ਇਹ ਵੱਡਿਆਂ ਤੋਂ ਲੈ ਕੇ ਬੱਚਿਆਂ ਤਕ ਨੂੰ ਪਸੰਦ ਆਉਣਗੇ ਤਾਂ ਚੱਲੋ ਜਾਣਦੇ ਹਾਂ ਗੁੜ ਦੇ ਪੂੜੇ ਬਣਾਉਣ ਦੀ ਆਸਾਨ ਵਿਧੀ।

ਇਹ ਵੀ ਪੜ੍ਹੋ:ਅੱਖਾਂ ਦੀ ਰੌਸ਼ਨੀ ਬਰਕਰਾਰ ਰੱਖਣ ਲਈ ਜ਼ਰੂਰ ਖਾਓ ਚੀਕੂ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
ਸਮੱਗਰੀ
ਆਟਾ – 350 ਗ੍ਰਾਮ
ਗੁੜ – 125 ਗ੍ਰਾਮ
ਤੇਲ ਜਾਂ ਘਿਓ – ਚਾਰ ਚਮਚੇ

ਪਾਣੀ ਲੋਡ਼ ਅਨੁਸਾਰ

ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਇਕ ਕੌਲੀ ‘ਚ ਆਟਾ ਛਾਣ ਲਓ। ਫਿਰ ਪੈਨ ‘ਚ ਗੁੜ ਅਤੇ ਤਿੰਨ ਕੱਪ ਪਾਣੀ ਪਾ ਕੇ ਘੱਟ ਗੈਸ ‘ਤੇ ਪੱਕਣ ਦਿਓ। ਜਦੋਂ ਗੁੜ ਪਾਣੀ ‘ਚ ਚੰਗੀ ਤਰ੍ਹਾਂ ਨਾਲ ਮਿਕਸ ਹੋ ਜਾਵੇ ਤਾਂ ਗੈਸ ਬੰਦ ਕਰ ਦਿਓ। ਪਾਣੀ ਠੰਡਾ ਹੋ ਜਾਵੇ ਤਾਂ ਇਸ ਨੂੰ ਆਟੇ ‘ਚ ਪਾ ਕੇ ਪਤਲਾ ਪੇਸਟ ਬਣਾ ਲਓ। ਇਸ ਪੇਸਟ ‘ਚ ਇਕ ਚਮਚਾ ਤੇਲ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ 15-20 ਮਿੰਟ ਲਈ ਇਕ ਸਾਈਡ 'ਤੇ ਰੱਖ ਦਿਓ।
ਤਵਾ ਗੈਸ ‘ਤੇ ਰੱਖ ਕੇ ਉਸ ਨੂੰ ਗਰਮ ਹੋਣ ਦਿਓ। ਇਸ ਦੇ ਚਾਰੇ ਪਾਸੇ ਤੇਲ ਲਗਾਓ। ਇਕ ਚਮਚ ਪੂੜੇ ਦੇ ਪੇਸਟ ਨੂੰ ਤਵੇ ‘ਤੇ ਪਾ ਕੇ ਫ਼ੈਲਾ ਲਓ। ਫ਼ਿਰ ਇਸ ਦੀ ਸਾਈਡ ‘ਤੇ ਤੇਲ ਪਾਉੰਦੇ ਹੋਏ ਦੋਹਾਂ ਪਾਸੇ ਤੋਂ ਭੂਰਾ ਹੋਣ ਤਕ ਫ਼੍ਰਾਈ ਕਰੋ। ਗਰਮਾ-ਗਰਮ ਗੁੜ ਦੇ ਪੂੜੇ ਬਣ ਕੇ ਤਿਆਰ ਹਨ, ਇਨ੍ਹਾਂ ਨੂੰ ਖਾਣ ਲਈ ਪਲੇਟ 'ਚ ਪਾਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News