Cooking Tips : ਬੱਚਿਆਂ ਨੂੰ ਬਹੁਤ ਪਸੰਦ ਆਵੇਗਾ ਕ੍ਰੀਮੀ ਪਾਸਤਾ ਸਲਾਦ, ਜਾਣੋ ਬਣਾਉਣ ਦੀ ਵਿਧੀ

01/12/2022 9:56:29 AM

ਨਵੀਂ ਦਿੱਲੀ : ਆਮ ਤੌਰ 'ਤੇ ਲੋਕ ਣਾ ਬਹੁਤ ਪਸੰਦ ਕਰਦੇ ਹਨ। ਜੇਕਰ ਤੁਸੀਂ ਵੀ ਪਾਸਤਾ ਅਤੇ ਸਲਾਦ ਖਾਣ ਦੇ ਸ਼ੌਕੀਨ ਹੋ ਤਾਂ ਅੱਜ ਅਸੀਂ ਦੋਵਾਂ ਨੂੰ ਮਿਲਾ ਕੇ ਇਕ ਵਧੀਆ ਡਿਸ਼ ਬਣਾਉਣ ਜਾ ਰਹੇ ਹਾਂ। ਜਿਸ ਦਾ ਨਾਮ ਹੈ ਕ੍ਰੀਮੀ ਪਾਸਤਾ ਸਲਾਦ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੇ ਤਰੀਕੇ ਬਾਰੇ। 
ਸਮੱਗਰੀ
- ਅੱਧਾ ਕੱਪ ਕਰੀਮ
- 1 ਛੋਟਾ ਚਮਚਾ ਨਮਕ
- ਅੱਧਾ ਚਮਚਾ ਲਸਣ ਦਾ ਪਾਊਡਰ
- 1 ਛੋਟਾ ਚਮਚਾ ਸਰ੍ਹੋਂ ਦਾ ਪਾਊਡਰ
- ਅੱਧਾ ਕੱਪ ਬਾਰੀਕ ਕੱਟਿਆ ਹੋਇਆ ਪਿਆਜ਼
- ਅੱਧਾ ਚਮਚਾ ਆਨੀਅਨ ਪਾਊਡਰ
- 3 ਛੋਟੇ ਚਮਚੇ ਕੱਟੀ ਹੋਈ ਹਰੀ ਸ਼ਿਮਲਾ ਮਿਰਚ
- 3 ਛੋਟੇ ਚਮਚੇ ਕੱਟੀ ਹੋਈ ਲਾਲ ਸ਼ਿਮਲਾ ਮਿਰਚ
- 2 ਛੋਟੇ ਚਮਚੇ ਕੱਟੀ ਹੋਈ ਪੀਲੀ ਸ਼ਿਮਲਾ ਮਿਰਚ
- ਇਕ ਚੌਥਾਈ ਚਮਚਾ ਕਾਲੀ ਮਿਰਚ ਪਾਊਡਰ
- ਇਕ ਚੌਥਾਈ ਚਮਚਾ ਸਫੈਦ ਮਿਰਚ ਪਾਊਡਰ
- 2 ਕੱਪ ਉੱਬਲਿਆ ਹੋਇਆ ਪਾਸਤਾ
- ਅੱਧਾ ਕੱਪ ਬਾਰੀਕ ਕੱਟੀ ਗਾਜਰ
- ਡੇਢ ਕੱਪ ਮਾਇਨੀਜ
- ਨਮਕ ਸੁਆਦ ਅਨੁਸਾਰ
ਬਣਾਉਣ ਦੀ ਵਿਧੀ
1. ਇਕ ਬਰਤਨ 'ਚ ਚੁਟਕੀ ਭਰ ਇਕ ਛੋਟਾ ਚਮਚਾ ਨਮਕ, ਪਾਸਤਾ ਅਤੇ ਜ਼ਰੂਰਤ ਅਨੁਸਾਰ ਪਾਣੀ ਪਾ ਕੇ ਘੱਟ ਗੈਸ 'ਤੇ ਉਬਾਲਣ ਦੇ ਲਈ ਰੱਖ ਦਿਓ। 
2. 8-10 ਮਿੰਟਾਂ ਬਾਅਦ ਪਾਸਤਾ ਪਾਣੀ 'ਚੋ ਕੱਢ ਕੇ ਠੰਡਾ ਹੋਣ ਲਈ ਰੱਖ ਦਿਓ। 
3. ਹੁਣ ਬਰਤਨ ਜਾ ਕਿਸੇ ਬਾਊਲ 'ਚ ਸਰ੍ਹੋਂ ਦਾ ਪਾਊਡਰ, ਲਸਣ ਪਾਊਡਰ, ਪਿਆਜ਼ ਪਾਊਡਰ, ਸਫੈਦ ਮਿਰਚ ਪਾਊਡਰ, ਕਾਲੀ ਮਿਰਚ ਪਾਊਡਰ ਅਤੇ ਨਮਕ ਪਾ ਕੇ ਮਿਲਾ ਲਓ। ਹੁਣ ਪਾਸਤੇ ਦਾ ਮਸਾਲਾ ਤਿਆਰ ਹੈ। 
4. ਇਕ ਦੂਜਾ ਬਰਤਨ ਲਓ ਅਤੇ ਇਸ 'ਚ ਕ੍ਰੀਮ ਅਤੇ ਮਿਊਨੀਜ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਫਿਰ ਇਸ 'ਚ ਉਬਲਿਆਂ ਹੋਇਆ ਪਾਸਤਾ ਪਾ ਦਿਓ। 
5. ਇਸ ਤੋਂ ਬਾਅਦ ਇਸ 'ਚ ਪਾਸਤੇ ਦਾ ਮਸਾਲਾ ਪਾ ਦਿਓ। 
6. ਤਿੰਨਾਂ ਤਰ੍ਹਾਂ ਦੀ ਸ਼ਿਮਲਾ ਮਿਰਚ ਪਾ ਕੇ ਗਾਰਨਿਸ਼ ਕਰੋ ਅਤੇ ਖਾਓ।  

Aarti dhillon

This news is Content Editor Aarti dhillon