Cooking Tips: ਘਰ ਦੀ ਰਸੋਈ ''ਚ ਇੰਝ ਬਣਾਓ ਮਲਾਈ ਕੁਲਫੀ

03/18/2021 9:53:48 AM

ਨਵੀਂ ਦਿੱਲੀ—ਸਰਦੀਆਂ ਖ਼ਤਮ ਹੁੰਦੇ ਹੀ ਸਭ ਨੂੰ ਗਰਮੀਆਂ 'ਚ ਬਣਨ ਵਾਲੀ ਠੰਡੀਆਂ-ਠੰਡੀਆਂ ਵਸਤੂਆਂ ਦੀ ਉਡੀਕ ਹੁੰਦੀ ਹੈ। ਗਰਮੀ ਦੀ ਤੇਜ਼ ਧੁੱਪ ਵਾਰ-ਵਾਰ ਪਾਣੀ ਦੀ ਪਿਆਸ ਨੂੰ ਜਗਾ ਦਿੰਦੀ ਹੈ ਅਤੇ ਹਰ ਥਾਂ 'ਤੇ ਪਾਣੀ ਵਾਲੇ ਜਾਂ ਫਿਰ ਕੁਲਫੀ ਵਾਲੇ ਆਮ ਹੀ ਖੜ੍ਹੇ ਰਹਿੰਦੇ ਹਨ। ਲੋਕ ਪਾਣੀ ਪੀਣ ਤੋਂ ਜ਼ਿਆਦਾ ਕੁਲਫੀਆਂ ਦੀ ਵਰਤੋਂ ਕਰਦੇ ਹਨ ਜਦੋਂ ਵੀ ਘਰ ਤੋਂ ਬਾਹਰ ਜਾਂਦੇ ਹਾਂ ਕਿਉਂਕਿ ਕੁਲਫੀ ਸੁਆਦ ਦੇ ਨਾਲ-ਨਾਲ ਪਿਆਸ ਵੀ ਠੰਡੀ ਕਰ ਦਿੰਦੀ ਹੈ। ਗਰਮੀਆਂ 'ਚ ਢਿੱਡ (ਪੇਟ) ਨੂੰ ਠੰਡਕ ਪਹੁੰਚਾਉਣ ਲਈ ਵੱਖਰੀ-ਵੱਖਰੀ ਕਿਸਮ ਦੀਆਂ ਵਸਤੂਆਂ ਖਾਧੀਆਂ ਜਾਂਦੀਆਂ ਹਨ ਜਿਵੇਂ ਕਿ ਰਸ ਮਲਾਈ, ਮੈਂਗੋ ਸ਼ੇਕ, ਬਨਾਨਾ ਸ਼ੇਕ, ਆਈਸ ਕ੍ਰੀਮ, ਫਲੂਦਾ ਆਦਿ। ਗਰਮੀਆਂ ਦੇ ਮੌਸਮ ਵਿਚ ਠੰਡੀਆਂ ਵਸਤੂਆਂ ਖਾਣ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਹੈ ਅਤੇ ਜੇਕਰ ਇਹ ਠੰਡੀ ਚੀਜ਼ ਹੋਵੇ ਮਲਾਈਦਾਰ ਕੁਲਫੀ ਤਾਂ ਗੱਲ ਹੀ ਬਣ ਜਾਵੇ। ਬੱਚਿਆਂ ਦੀ ਤਾਂ ਇਹ ਪਸੰਦੀਦਾ ਡਿਸ਼ ਹੁੰਦੀ ਹੈ ਤਾਂ ਆਓ ਜਾਣਦੇ ਹਾਂ ਕਿਵੇਂ ਬਣਾਈਏ ਮਲਾਈਦਾਰ ਕੁਲਫੀ...

ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ
ਸਮੱਗਰੀ 
1/2 ਕੱਪ ਦੁੱਧ
1 ਚੁਟਕੀ ਕੇਸਰ
1 ਕੌਲੀ ਮਲਾਈ
ਪੀਸੀ ਹੋਈ ਖੰਡ (ਸਵਾਦ ਅਨੁਸਾਰ)
2 ਛੋਟੇ ਚਮਚੇ ਇਲਾਇਚੀ ਪਾਊਡਰ
5 ਬਾਰੀਕ ਕੱਟੇ ਹੋਏ ਬਦਾਮ
10 ਬਾਰੀਕ ਕਟੇ ਹੋਏ ਪਿਸਤਾ

ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ
ਬਣਾਉਣ ਦੀ ਵਿਧੀ 
ਸਭ ਤੋਂ ਪਹਿਲਾਂ ਅੱਧਾ ਕੱਪ ਤੇਜ਼ ਗਰਮ ਦੁੱਧ ਲੈ ਲਓ ਅਤੇ ਇਸ 'ਚ ਕੇਸਰ ਦੀਆਂ ਪੱਤੀਆਂ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ। ਹੁਣ ਇਕ ਭਾਂਡੇ 'ਚ ਮਲਾਈ ਲੈ ਲਓ। ਇਸ ਨੂੰ ਚਮਚ ਨਾਲ ਚੰਗੀ ਤਰ੍ਹਾਂ ਮਿਲਾ ਲਓ, ਜਿਸ ਨਾਲ ਇਸ 'ਚ ਕੋਈ ਵੀ ਗੁਠਲੀ ਨਾ ਬੱਝੇ। ਹੁਣ ਇਸ 'ਚ ਪੀਸੀ ਹੋਈ ਖੰਡ ਨੂੰ ਮਿਲਾ ਲਓ। ਇਸ ਤੋਂ ਬਾਅਦ ਕੇਸਰ ਵਾਲਾ ਦੁੱਧ, ਇਲਾਇਚੀ ਪਾਊਡਰ ਅਤੇ ਬਾਰੀਕ ਕੱਟਿਆ ਹੋਏ ਬਦਾਮ ਅਤੇ ਪਿਸਤਾ ਵੀ ਪਾਓ ਅਤੇ ਚੰਗੀ ਤਰ੍ਹਾਂ ਤੋਂ ਮਿਲਾ ਲਓ। ਹੁਣ ਇਸ ਤਿਆਰ ਮਿਸ਼ਰਣ ਨੂੰ ਕੁਲਫੀ ਦੇ ਸਾਂਚੇ 'ਚ ਪਾ ਲਓ ਅਤੇ ਫਰੀਜ਼ਰ 'ਚ 8 ਤੋਂ 10 ਘੰਟੇ ਲਈ ਰੱਖ ਦਿਓ। ਲਓ ਜੀ ਤਿਆਰ ਹੈ ਸਵਾਦਿਸ਼ਟ ਮਲਾਈਦਾਰ ਕੁਲਫੀ। ਇਸ ਨੂੰ ਆਪ ਵੀ ਖਾਓ ਅਤੇ ਬੱਚਿਆਂ ਨੂੰ ਵੀ ਖਵਾਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।  


Aarti dhillon

Content Editor

Related News