Cooking Tips: ਲੋਹੜੀ ਦੇ ਤਿਉਹਾਰ ’ਤੇ ਤਿਲਾਂ ਦੀ ਬਰਫ਼ੀ ਨਾਲ ਕਰਵਾਓ ਮਹਿਮਾਨਾਂ ਦਾ ਮੂੰਹ ਮਿੱਠਾ

01/09/2021 9:54:46 AM

ਨਵੀਂ ਦਿੱਲੀ: ਲੋਹੜੀ ਦਾ ਤਿਉਹਾਰ ਆਉਣ ਹੀ ਵਾਲਾ ਹੈ। ਇਸ ਸ਼ੁੱਭ ਦਿਨ ’ਤੇ ਲੋਕ ਤਿਲਾਂ ਦੀ ਬਰਫ਼ੀ  ਨਾਲ ਇਕ-ਦੂਜੇ ਦਾ ਮੂੰਹ ਮਿੱਠਾ ਕਰਵਾਉਂਦੇ ਹਨ। ਜੇਕਰ ਤੁਸੀਂ ਵੀ ਘਰ ’ਚ ਤਿਲ ਦੀ ਬਰਫ਼ੀ ਬਣਾਉਣ ਦੀ ਸੋਚ ਰਹੇ ਹੋ ਤਾਂ ਚੱਲੋ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ...

ਇਹ ਵੀ ਪੜ੍ਹੋ:Beauty Tips: ਟਮਾਟਰ ਵੀ ਬਣਾਉਂਦੈ ਤੁਹਾਡੇ ਚਿਹਰੇ ਨੂੰ ਚਮਕਦਾਰ, ਇੰਝ ਕਰੋ ਵਰਤੋਂ
ਸਮੱਗਰੀ
ਦੇਸੀ ਘਿਓ-3 ਕੱਪ
ਖੰਡ-400 ਗ੍ਰਾਮ 
ਚਿੱਟੇ ਤਿਲ-250 ਗ੍ਰਾਮ
ਕਣਕ ਦਾ ਆਟਾ-250 ਗ੍ਰਾਮ
ਕਾਜੂ-20 (ਬਾਰੀਕ ਕੱਟੇ ਹੋਏ)
ਬਾਦਾਮ-20 (ਬਾਰੀਕ ਕੱਟੇ ਹੋਏ)
ਇਲਾਇਚੀ ਪਾਊਡਰ-1 ਛੋਟਾ ਚਮਚਾ
ਪਾਣੀ-2 ਕੱਪ

PunjabKesari

ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ
ਗਾਰਨਿਸ਼ ਲਈ - ਸੁੱਕੇ ਮੇਵੇ ਲੋੜ ਅਨੁਸਾਰ ਕੱਟੇ ਹੋਏ
1. ਸਭ ਤੋਂ ਪਹਿਲਾਂ ਪੈਨ ’ਚ ਤਿਲ ਪਾ ਕੇ ਗੈਸ ਦੀ ਹੌਲੀ ਅੱਗ ’ਤੇ ਭੁੰਨ ਕੇ ਪਲੇਟ ’ਚ ਕੱਢ ਲਓ। 
2. ਫਿਰ ਇਕ ਪੈਨ ’ਚ ਘਿਓ ਗਰਮ ਕਰਕੇ ਹੌਲੀ ਅੱਗ ’ਤੇ ਆਟਾ ਭੁੰਨੋ। ਧਿਆਨ ਰੱਖੋ ਕਿ ਆਟੇ ’ਚ ਗੰਢ ਨਾ ਪਏ।
3. ਇਕ ਵੱਖਰੇ ਪੈਨ ’ਚ ਖੰਡ ਅਤੇ ਪਾਣੀ ਪਾ ਕੇ ਚਾਸ਼ਨੀ ਬਣਾਓ। 
4. ਹੁਣ ਇਸ ’ਚ ਭੁੰਨੇ ਹੋਏ ਤਿਲ, ਆਟਾ, ਕਾਜੂ, ਬਾਦਾਮ, ਇਲਾਇਚੀ ਪਾਊਡਰ ਪਾ ਕੇ ਗੈਸ ਦੀ ਹੌਲੀ ਅੱਗ ’ਤੇ ਪਕਾਓ।
5. ਮਿਸ਼ਰਨ ਭੂਰਾ ਹੋਣ ’ਤੇ ਗੈਸ ਬੰਦ ਕਰ ਦਿਓ। 
6. ਹੁਣ ਇਕ ਪਲੇਟ ਨੂੰ ਘਿਓ ਨਾਲ ਗ੍ਰੀਸ ਕਰਕੇ ਮਿਸ਼ਰਨ ਫਲਾਓ। 
7. ਫਿਰ ਬਰਫ਼ੀ ਦੇ ਉੱਪਰ ਸੁੱਕੇ ਮੇਵੇ ਪਾ ਕੇ ਹਲਕਾ ਦਬਾ ਕੇ ਇਸ ਨੂੰ ਸੈੱਟ ਹੋਣ ਦਿਓ।
8. ਜਮ੍ਹੀ ਹੋਈ ਬਰਫ਼ੀ ਨੂੰ ਮਨਪਸੰਦ ਸ਼ੇਪ ’ਚ ਕੱਟ ਲਓ। 
9. ਲਓ ਜੀ ਤੁਹਾਡੀ ਤਿਲਾਂ ਦੀ ਬਰਫ਼ੀ ਬਣ ਕੇ ਤਿਆਰ ਹੈ ਇਸ ਨੂੰ ਆਪ ਵੀ ਖਾਓ ਅਤੇ ਮਹਿਮਾਨਾਂ ਨੂੰ ਖਾਣ ਲਈ ਦਿਓ।  

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News