Cooking Tips: ਚਾਹ ਦੇ ਨਾਲ ਲਓ ਛੋਲਿਆਂ ਦੀ ਦਾਲ ਨਾਲ ਬਣੇ ਕਟਲੇਟ ਦਾ ਮਜ਼ਾ

02/02/2021 10:03:53 AM

ਨਵੀਂ ਦਿੱਲੀ— ਸ਼ਾਮ ਦੀ ਚਾਹ ਦੇ ਨਾਲ ਕੁਝ ਕ੍ਰਿਸਪੀ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਸੀਂ ਛੋਲਿਆਂ ਦੀ ਦਾਲ ਦਾ ਕਟਲੇਟ ਬਣਾ ਸਕਦੇ ਹੋ। ਖਾਣ 'ਚ ਸੁਆਦ ਹੋਣ ਦੇ ਨਾਲ-ਨਾਲ ਇਨ੍ਹਾਂ ਨੂੰ ਬਣਾਉਣਾ ਵੀ ਬੇਹੱਦ ਆਸਾਨ ਹੈ ਤਾਂ ਚਲੋ ਜਾਣਦੇ ਹਾਂ ਘਰ 'ਚ ਛੋਲਿਆਂ ਦੀ ਦਾਲ ਦਾ ਕਟਲੇਟ ਬਣਾਉਣ ਦੀ ਆਸਾਨ ਵਿਧੀ ਬਾਰੇ...

ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ
ਸਮੱਗਰੀ 
ਛੋਲਿਆਂ ਦੀ ਦਾਲ-1 ਕੱਪ (3-4 ਘੰਟਿਆਂ ਤੱਕ ਭਿਓਂ ਕੇ ਰੱਖੀ ਹੋਈ)
ਹਲਦੀ-1/2 ਚਮਚਾ 
ਲਾਲ ਮਿਰਚ ਪਾਊਡਰ-1/2 ਚਮਚਾ 
ਹਰੀ ਮਿਰਚ-2
ਲਸਣ- 2 ਕਲੀਆਂ 
ਤੇਲ-ਫਰਾਈ ਕਰਨ ਲਈ 
ਲੂਣ-ਸੁਆਦ ਅਨੁਸਾਰ 

ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ

ਕਟਲੇਟ ਬਣਾਉਣ ਦੀ ਰੈਸਿਪੀ 
1. ਕਟਲੇਟ ਬਣਾਉਣ ਲਈ ਸਭ ਤੋਂ ਪਹਿਲਾਂ ਭਿਓਂ ਕੇ ਰੱਖੀ ਹੋਈ ਦਾਲ ਨੂੰ ਮਿਕਸੀ 'ਚ ਪਾ ਕੇ ਪੀਸ ਲਓ। 

2. ਫਿਰ ਇਸ 'ਚ 1/2 ਚਮਚਾ ਹਲਦੀ, 1/2 ਚਮਚਾ ਲਾਲ ਮਿਰਚ ਪਾਊਡਰ, 2 ਹਰੀਆਂ ਮਿਰਚਾਂ, 2-3 ਲਸਣ ਦੀਆਂ ਕਲੀਆਂ ਅਤੇ ਸੁਆਦ ਮੁਤਾਬਕ ਲੂਣ ਪਾ ਕੇ ਦੁਬਾਰਾ ਪੀਸ ਲਓ ਅਤੇ ਸਮੂਦ ਪੇਸਟ ਬਣਾ ਲਓ। 

3. ਇਸ ਤੋਂ ਬਾਅਦ ਛੋਲਿਆਂ ਦੀ ਦਾਲ ਦੇ ਮਿਕਸਚਰ 'ਚੋਂ ਥੋੜ੍ਹਾ ਜਿਹਾ ਮਿਸ਼ਰਣ ਲੈ ਕੇ ਉਸ ਨੂੰ ਟਿੱਕੀ ਦੀ ਸ਼ੇਪ ਦਿਓ। 

4. ਫਿਰ ਪੈਨ 'ਚ ਤੇਲ ਗਰਮ ਕਰਕੇ ਇਨ੍ਹਾਂ ਕਟਲੇਟ ਨੂੰ ਭੂਰੇ ਅਤੇ ਕ੍ਰਿਸਪੀ ਹੋਣ ਤੱਕ ਫਰਾਈ ਕਰੋ।

5. ਫਰਾਈ ਕਰਨ ਤੋਂ ਬਾਅਦ ਇਸ ਨੂੰ ਫਾਇਲ ਪੇਪਰ 'ਤੇ ਰੱਖ ਦਿਓ ਤਾਂ ਕਿ ਐਕਸਟਰਾ ਆਇਲ ਨਿਕਲ ਜਾਵੇ।

6. ਲਓ ਜੀ ਤੁਹਾਡੇ ਛੋਲਿਆਂ ਦੀ ਦਾਲ ਦੇ ਕਟਲੇਟ ਬਣ ਕੇ ਤਿਆਰ ਹਨ। ਇਸ ਨੂੰ ਗਰਮਾ-ਗਰਮ ਚਾਹ ਨਾਲ ਖਾਓ ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News