Cooking Tips: ਬਾਜ਼ਾਰ ਤੋਂ ਨਹੀਂ ਘਰੇ ਬਣਾ ਕੇ ਖਾਓ ''ਆਲੂ ਟਿੱਕੀ ਬਰਗਰ''

08/07/2021 5:03:47 PM

ਨਵੀਂ ਦਿੱਲੀ: ਅੱਜ ਦੀ ਰੈਸਿਪੀ ਵਿਚ ਅਸੀਂ ਤੁਹਾਨੂੰ ਆਲੂ ਟਿੱਕੀ ਬਰਗਰ ਬਣਾਉਣ ਦਾ ਤਰੀਕਾ ਦੱਸਣ ਜਾ ਰਹੇ ਹਾਂ। ਬਰਗਰ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਖ਼ਾਸ ਕਰ ਕੇ ਬੱਚੇ ਤਾਂ ਬਰਗਰ ਦਾ ਨਾਮ ਸੁਣ ਕੇ ਹੀ ਖੁਸ਼ ਹੋ ਜਾਂਦੇ ਹਨ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ:
ਸਮੱਗਰੀ
ਤੇਲ- 3 ਚਮਚੇ
ਜੀਰਾ- 1 ਚਮਚਾ
ਹਰੀ ਮਿਰਚ- 1 ਚਮਚਾ
ਧਨੀਆ ਪਾਊਡਰ- 1 ਚਮਚਾ
ਲਾਲ ਮਿਰਚ ਪਾਊਡਰ- 1 ਚਮਚਾ
ਹਲਦੀ ਪਾਊਡਰ- 1 ਚਮਚਾ
ਚਾਟ ਮਸਾਲਾ- 1 ਚਮਚਾ
ਉਬਾਲੇ ਹੋਏ ਆਲੂ- 500 ਗ੍ਰਾਮ
ਸੁਆਦ ਅਨੁਸਾਰ ਨਮਕ
ਫਰਾਈ ਕਰਨ ਲਈ ਤੇਲ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਇਕ ਕੜਾਹੀ ਲਓ। ਇਸ ਵਿਚ ਤੇਲ, ਜੀਰਾ, ਹਰੀ ਮਿਰਚ, ਧਨੀਆ ਪਾਊਡਰ, ਲਾਲ ਮਿਰਚ ਪਾਊਡਰ, ਹਲਦੀ ਪਾਊਡਰ ਅਤੇ ਚਾਟ ਮਸਾਲਾ ਪਾਓ।
ਹੁਣ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਫਿਰ ਉਬਾਲੇ ਹੋਏ ਆਲੂ ਪਾਓ। ਪੱਕ ਜਾਣ ਤੋਂ ਬਾਅਦ ਪੈਨ ਨੂੰ ਗੈਸ ਤੋਂ ਉਤਾਰ ਦਿਓ।
ਮਿਸ਼ਰਣ ਨੂੰ ਠੰਡਾ ਹੋਣ ਦਿਓ ਅਤੇ ਇਸ ਨੂੰ ਛੋਟੇ ਹਿੱਸਿਆਂ ਵਿਚ ਵੰਡੋ। ਹੁਣ ਇਸ ਮਿਸ਼ਰਣ ਨੂੰ ਟਿੱਕੀਆਂ ਦਾ ਆਕਾਰ ਦਿਓ। ਇਕ ਪੈਨ ਲਓ ਅਤੇ ਇਸ ਵਿਚ ਤੇਲ ਪਾਓ। ਹੁਣ ਇਕ ਬਰਗਰ ਬਨ ਲਓ ਅਤੇ ਇਸ 'ਤੇ ਮਿਓਨੀਜ਼ ਸੌਸ ਫੈਲਾਓ। ਇਸ ਤੋਂ ਬਾਅਦ ਇਸ ਵਿਚ ਆਲੂ ਦਾ ਮਿਸ਼ਰਨ, ਕੱਟਿਆ ਹੋਇਆ ਪਿਆਜ਼, ਟਮਾਟਰ ਅਤੇ ਖੀਰੇ ਪਾਓ। ਇਸ ਤੋਂ ਬਾਅਦ ਇਕ ਵਾਰ ਫਿਰ ਮਿਓਨੀਜ਼ ਸੌਸ ਲਗਾਓ ਅਤੇ ਸਬਜ਼ੀਆਂ ਰੱਖੋ। ਇਸ ਨੂੰ ਇਕ ਹੋਰ ਬਰਗਰ ਬਨ ਨਾਲ ਢੱਕ ਦਿਓ। ਆਲੂ ਟਿੱਕੀ ਬਰਗਰ ਬਣ ਕੇ ਤਿਆਰ ਹੈ। ਇਸ ਨੂੰ ਸੌਸ ਦੇ ਨਾਲ ਸਰਵ ਕਰੋ।
 


Aarti dhillon

Content Editor

Related News