Cooking Tips: ਘਰ ਦੀ ਰਸੋਈ ''ਚ ਇੰਝ ਬਣਾਓ ਨਾਰੀਅਲ ਅਤੇ ਲਾਲ ਮਿਰਚਾਂ ਦੀ ਸੁਆਦਿਸ਼ਟ ਚਟਨੀ

03/30/2021 9:57:58 AM

ਨਵੀਂ ਦਿੱਲੀ— ਚਟਨੀ ਖਾਣੀ ਸਭ ਨੂੰ ਪਸੰਦ ਹੁੰਦੀ ਹੈ। ਇਸ ਨੂੰ ਲੋਕ ਵੱਖ-ਵੱਖ ਤਰੀਕੇ ਨਾਲ ਬਣਾਉਂਦੇ ਹਨ। ਅੱਜ ਅਸੀਂ ਤੁਹਾਨੂੰ ਨਾਰੀਅਲ ਅਤੇ ਲਾਲ ਮਿਰਚ ਦੀ ਚਟਨੀ ਬਣਾਉਣ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ। ਇਹ ਖਾਣੇ ਦੇ ਸੁਆਦ ਦੇ ਨਾਲ-ਨਾਲ ਬਣਾਉਣ 'ਚ ਵੀ ਬਹੁਤ ਆਸਾਨ ਹੁੰਦੀ ਹੈ। ਆਓ ਜਾਣਦੇ ਹਾਂ ਇਸ ਚਟਨੀ ਨੂੰ ਬਣਾਉਣ ਦਾ ਤਰੀਕਾ।

ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ
ਬਣਾਉਣ ਲਈ ਸਮੱਗਰੀ 
ਕੱਦੂਕਸ਼ ਕੀਤਾ- ਅੱਧਾ ਕੱਪ  ਹੋਇਆ ਨਾਰੀਅਲ
ਛੋਲਿਆ ਦੀ ਦਾਲ- ਅੱਧਾ ਕੱਪ 
ਲਸਣ- 3 ਕਲੀਆਂ 
ਇਮਲੀ ਦਾ ਪੇਸਟ- 1 ਕੱਪ 
ਅਦਰਕ ਦਾ ਪੇਸਟ- 1 ਛੋਟਾ ਚਮਚਾ 
ਲਾਲ ਮਿਰਚਾਂ- 1-2 ਸਾਬਤ 
ਲੂਣ ਸੁਆਦ ਅਨੁਸਾਰ
ਤੇਲ ਜਾਂ ਘਿਓ
ਰਾਈ-ਇਕ ਛੋਟਾ ਚਮਚਾ 
ਹਿੰਗ- 1 ਚੁਟਕੀ 
ਕੜ੍ਹੀ ਪੱਤੇ- 3 ਤੋਂ 4 

ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ
ਬਣਾਉਣ ਦੀ ਵਿਧੀ 
ਸਭ ਤੋਂ ਪਹਿਲਾਂ ਇਮਲੀ ਦੇ ਬੀਜ ਕੱਢ ਲਓ। ਹੁਣ ਨਾਰੀਅਲ, ਛੋਲਿਆ ਦੀ ਦਾਲ, ਲਸਣ, ਇਮਲੀ, ਲਾਲ ਮਿਰਚਾਂ, ਅਦਰਕ, ਲੂਣ ਅਤੇ ਥੋੜਾ ਪਾਣੀ ਪਾ ਕੇ ਇਸ ਨੂੰ ਮਿਕਸੀ 'ਚ ਪੀਸ ਕੇ ਚਟਨੀ ਦਾ ਪੇਸਟ ਤਿਆਰ ਕਰ ਲਓ। ਇਸ ਤੋਂ ਬਾਅਦ ਗੈਸ 'ਤੇ ਕੜਾਹੀ ਰੱਖ ਕੇ ਗਰਮ ਕਰੋ ਅਤੇ ਬਾਅਦ 'ਚ ਕੜ੍ਹੀ ਪੱਤਾ, ਰਾਈ ਅਤੇ ਹਿੰਗ ਦਾ ਤੜਕਾ ਲਗਾ ਕੇ 30 ਸੈਕਿੰਡ ਤੱਕ ਫਰਾਈ ਕਰੋ। ਹੁਣ ਤੜਕੇ 'ਚ ਚਟਨੀ ਦਾ ਪੇਸਟ ਪਾ ਕੇ ਗੈਸ ਬੰਦ ਕਰ ਦਿਓ। ਚਟਨੀ ਨੂੰ ਚੰਗੀ ਤਰ੍ਹਾਂ ਮਿਕਸ ਕਰੋ। ਲਓ ਜੀ ਤੁਹਾਡੇ ਖਾਣ ਲਈ ਨਾਰੀਅਲ ਅਤੇ ਲਾਲ ਮਿਰਚਾਂ ਦੀ ਚਟਨੀ ਬਣ ਕੇ ਤਿਆਰ ਹੈ। ਇਸ ਨੂੰ ਚਪਾਤੀ ਜਾਂ ਪਰਾਂਠੇ ਨਾਲ ਖਾਣ ਦਾ ਮਜ਼ਾ ਲਓ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 


Aarti dhillon

Content Editor

Related News