ਗੁੱਸੇ ਹੋਏ ਬੱਚੇ ਨੂੰ ਕਰਨਾ ਹੈ ਕੰਟਰੋਲ, ਤਾਂ ਅਪਣਾਓ ਇਹ ਆਸਾਨ ਟਿਪਸ

09/23/2017 4:52:50 PM

ਨਵੀਂ ਦਿੱਲੀ— ਕਈ ਬੱਚੇ ਹੱਦ ਤੋਂ ਜ਼ਿਆਦਾ ਜਿੱਦੀ ਅਤੇ ਗੁੱਸੇ ਵਾਲੇ ਹੁੰਦੇ ਹਨ। ਉਨ੍ਹਾਂ ਨੂੰ ਗੱਲ-ਗਲ 'ਤੇ ਮਾਰਨ ਜਾਂ ਚੀਜ਼ਾਂ ਤੋੜਣ ਦੀ ਆਦਤ ਹੁੰਦੀ ਹੈ। ਬੱਚਿਆਂ ਨੂੰ ਗੁੱਸਾ ਆਮਤੌਰ 'ਤੇ ਉਦੋਂ ਹੀ ਆਉਂਦਾ ਹੈ ਜਦੋਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਅਜਿਹੇ ਬੱਚਿਆਂ ਦਾ ਗੁੱਸਾ ਦੇਖਕੇ ਪੇਰੇਂਟਸ ਨੂੰ ਵੀ ਸਮਝ ਨਹੀਂ ਆਉਂਦਾ ਕਿ ਇਨ੍ਹਾਂ 'ਤੇ ਕਿਵੇਂ ਕੰਟਰੋਲ ਕੀਤਾ ਜਾਵੇ। ਅੱਜ ਅਸੀਂ ਤੁਹਾਨੂੰ ਅਜਿਹੇ ਬੱਚੇ ਨੂੰ ਕੰਟਰੋਲ ਕਰਨ ਦੇ ਟਿਪਸ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦੇ ਹਨ।
- ਬੱਚਿਆਂ ਦੇ ਸਾਹਮਣੇ ਕਦੇਂ ਵੀ ਆਪਣੇ ਗੁੱਸੇ ਨੂੰ ਜ਼ਾਹਿਰ ਨਾ ਕਰੋ। 
- ਬੱਚਿਆਂ ਦੇ ਸਾਹਮਣੇ ਲੜਾਈ ਝਗੜੇ ਵਾਲੀਆਂ ਫਿਲਮਾਂ ਅਤੇ ਸੀਰੀਅਲਸ ਨਾ ਦੇਖੋ। 
- ਬੱਚਿਆਂ ਨੂੰ ਅਜਿਹੇ ਲੋਕਾਂ ਤੋਂ ਦੂਰ ਰੱਖੋ ਜਿਨ੍ਹਾਂ ਨੂੰ ਬਹੁਤ ਜਲਦੀ ਗੁੱਸਾ ਆਉਂਦਾ ਹੈ। 
- ਬੱਚਾ ਗੁੱਸੇ ਵਾਲਾ ਹੈ ਤਾਂ ਉਸ ਨਾਲ ਚੰਗੀ ਤਰ੍ਹਾਂ ਨਾਲ ਪੇਸ਼ ਆਓ। 
- ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਸਰੀਰਕ ਸਜਾ ਦੇਣ ਤੋਂ ਬਚੋ। 
- ਬੱਚੇ ਅਟੈਂਸ਼ਨ ਪਾਉਣ ਲਈ ਵੀ ਅਜਿਹਾ ਵਿਵਹਾਰ ਕਰਦੇ ਹਨ। ਇਸ ਗੱਲ ਦਾ ਧਿਆਨ ਰੱਖੋ। 
- ਬੱਚਿਆਂ ਨੂੰ ਦੱਸੋ ਕਿ ਤੁਸੀਂ ਉਨ੍ਹਾਂ ਨਾਲ ਬੇਹੱਦ ਪਿਆਰ ਕਰਦੇ ਹੋ।