ਕਲਰਫੁੱਲ Accessories ਨਾਲ ਬੱਚਿਆਂ ਦੇ ਬਾਥਰੂਮ ਨੂੰ ਦਿਓ ਨਵਾਂ ਲੁੱਕ

08/17/2018 10:40:57 AM

ਮੁੰਬਈ (ਬਿਊਰੋ)— ਬੱਚਿਆਂ ਲਈ ਬਾਥਰੂਮ ਮਸਤੀ ਕਨਰ ਵਾਲੀ ਥਾਂ ਹੁੰਦੀ ਹੈ। ਛੋਟੇ ਬੱਚਿਆਂ ਨੂੰ ਤਾਂ ਸ਼ੁਰੂ-ਸ਼ੁਰੂ 'ਚ ਹਰ ਚੀਜ਼ ਦਾ ਇਸਤੇਮਾਲ ਕਰਨਾ ਸਿਖਾਉਣਾ ਬਹੁਤ ਮੁਸ਼ਕਲ ਭਰਿਆ ਕੰਮ ਹੁੰਦਾ ਹੈ। ਇਸ ਲਈ ਬਾਥਰੂਮ ਐਕਸੈਸਰੀਜ ਨੂੰ ਅਟ੍ਰੈਕਟਿਵ ਬਣਾਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਬੱਚਾ ਦਿਲਚਸਪੀ ਨਾਲ ਬ੍ਰਸ਼ਿੰਗ, ਬਾਥ ਵਰਗੀਆਂ ਹੋਰ ਚੀਜ਼ਾਂ ਸਿੱਖ ਸਕੇ। ਟੂਥਬਰੱਸ਼ ਜੇਕਰ ਕਲਰਫੁੱਲ ਹੋਵੇ ਤਾਂ ਬੱਚਿਆਂ ਨੂੰ ਬਹੁਤ ਪਸੰਦ ਆਉਂਦਾ ਹੈ। ਘਰ 'ਚ ਨੰਨ੍ਹੇ-ਮੁੰਨ੍ਹੇ ਸ਼ੈਤਾਨ ਹਨ ਤਾਂ ਕਿਡੱਸ ਅਕਸੈਸਰੀਜ ਨੂੰ ਆਪਣੇ ਬਾਥਰੂਮ 'ਚ ਸ਼ਾਮਿਲ ਕਰਨਾ ਨਾ ਭੁੱਲੋ।


ਬੱਚੇ ਲਈ ਤੁਸੀਂ ਵੀ ਲੱਕੜੀ ਦੀ ਥਾਂ ਪਲਾਸਟਿਕ ਦੇ ਸਟੂਲ ਦਾ ਇਸਤੇਮਾਲ ਕਰ ਸਕਦੇ ਹੋ। ਜਿਸ 'ਤੇ ਰੰਗ-ਬਿਰੰਗੇ ਕਾਰਟੂਨ ਜਾਂ ਫਿਰ ਫੁੱਲ ਬਣੇ ਹੋਣ। ਗਿੱਲੇ ਪੈਰਾਂ ਨੂੰ ਸਾਫ ਕਰਨ ਲਈ ਰੰਗ ਵੀ ਜੇਕਰ ਬੇਬੀ ਥੀਮ ਦੇ ਹੋਣ ਤਾਂ ਵਧੀਆ ਹੁੰਦਾ ਹੈ। ਬੱਚੇ ਇਸ 'ਤੇ ਬਹੁਤ ਸ਼ੌਂਕ ਨਾਲ ਪੈਰਾਂ ਨੂੰ ਸਾਫ ਕਰਦੇ ਹਨ। ਇਸ ਤੋਂ ਇਲਾਵਾ ਘਰ ਨੂੰ ਵੀ ਇਸ ਨਾਲ ਅਟਰੈਕਟਿਵ ਲੁੱਕ ਮਿਲਦੀ ਹੈ।