ਘਰ ''ਚ ਮੌਜੂਦ ਕਾਕਰੋਚ ਤੋਂ ਪ੍ਰੇਸ਼ਾਨ ਹੋ ਤਾਂ ਕਰੋ ਇਹ ਕੰਮ

01/16/2020 3:55:09 PM

ਨਵੀਂ ਦਿੱਲੀ— ਤੁਸੀਂ ਆਪਣੇ ਘਰ ਨੂੰ ਬੜੇ ਯਤਨ ਨਾਲ ਸਜਾਉਂਦੀ ਹੋ ਅਤੇ ਸਫਾਈ ਦਾ ਵੀ ਪੂਰਾ ਧਿਆਨ ਰੱਖਦੀ ਹੋ ਪਰ ਫਿਰ ਵੀ ਜਦੋਂ ਤੁਸੀਂ ਰਸੋਈ 'ਚ ਜਾਂਦੀ ਹੋ ਤਾਂ ਤੁਹਾਨੂੰ 2 ਤੋਂ 3 ਕਾਕਰੋਚ ਰਸੋਈ 'ਚ ਇੱਧਰ-ਉਧਰ ਭੱਜਦੇ ਦਿੱਸ ਹੀ ਜਾਂਦੇ ਹਨ। ਜੇਕਰ ਤੁਸੀਂ ਵੀ ਇਨ੍ਹਾਂ ਗੰਦਗੀ ਫੈਲਾਉਣ ਵਾਲੇ ਕਾਕਰੋਚ ਤੋਂ ਪ੍ਰੇਸ਼ਾਨ ਹੋ ਗਈ ਹੋ ਅਤੇ ਤੁਹਾਨੂੰ ਸਮਝ ਨਹੀਂ ਆ ਰਿਹਾ ਕਿ ਤੁਸੀਂ ਅਜਿਹਾ ਕੀ ਕਰੋ ਕਿ ਇਹ ਕਾਕਰੋਚ ਤੁਹਾਡੇ ਘਰ ਤੋਂ ਚਲੇ ਜਾਣ। ਤੁਸੀਂ ਕੁਝ ਘਰੇਲੂ ਟਿਪਸ ਅਪਣਾ ਕੇ ਵੀ ਇਨ੍ਹਾਂ ਨੂੰ ਭਜਾ ਸਕਦੀ ਹੋ।
 

1. ਲੌਂਗ 
ਲੌਂਗ ਨੂੰ ਅਸੀਂ ਖਾਣਾ ਬਣਾਉਂਦੇ ਸਮੇਂ ਇਸਤੇਮਾਲ ਕਰਦੇ ਹਾਂ ਪਰ ਤੁਸੀਂ ਇਸ ਨੂੰ ਕਾਕਰੋਚ ਤੋਂ ਮੁਕਤੀ ਪਾਉਣ ਲਈ ਵੀ ਇਸਤੇਮਾਲ ਕਰ ਸਕਦੀ ਹੋ। ਰਸੋਈ ਦੀ ਕੈਬਿਨਟ ਦੇ ਅੰਦਰ ਥੋੜ੍ਹੇ ਜਿਹਾ ਲੌਂਗ ਰੱਖ ਦਿਓ ਅਤੇ ਫਿਰ ਦੇਖੋ ਕਾਕਰੋਚ ਕਿਵੇਂ ਭੱਜਦੇ ਹਨ।
 

2. ਰੈੱਡ ਵਾਈਨ 
ਰਸੋਈ ਦੀ ਕੈਬਿਨਟ ਦੇ ਅੰਦਰ ਰੈੱਡ ਵਾਈਨ ਰੱਖ ਦਿਓ। ਸਿਰਫ ਇਕ ਕੋਲੀ 'ਚ 1/3 ਰੈੱਡ ਵਾਈਨ ਪਾਓ ਅਤੇ ਉਸ ਨੂੰ ਕੈਬਿਨਟ 'ਚ ਰੱਖੋ ਜਾਂ ਫਿਰ ਉੱਥੇ ਜਿੱਥੇ ਕਾਕਰੋਚ ਦਾ ਆਤੰਕ ਸਭ ਤੋਂ ਜ਼ਿਆਦਾ ਰਹਿੰਦਾ ਹੈ।
 

3. ਖੰਡ 
ਪਾਊਡਰ ਵਾਲੀ ਖੰਡ ਨੂੰ ਕਿਸੇ ਕੋਲੀ ਜਾਂ ਕਿਸੇ ਬੋਤਲ ਦੇ ਢੱਕਣ 'ਚ ਭਰ ਕੇ ਰੱਖ ਦਿਓ। ਤੁਸੀਂ ਖੰਡ ਨੂੰ ਬੋਰਿਕ ਐਸਿਡ ਨਾਲ ਮਿਲਾ ਕੇ ਕੈਬਿਨਟ 'ਚ ਰੱਖ ਸਕਦੀ ਹੋ। 
 

4. ਅੰਡਾ 
ਜੇਕਰ ਤੁਸੀਂ ਅੰਡਾ ਖਾਂਦੇ ਹੋ ਤਾਂ ਅੰਡਾ ਖਾਣ ਦੇ ਬਾਅਦ ਉਸ ਦੇ ਛਿਲਕਿਆਂ ਨੂੰ ਸੁਟੋ ਨਾ ਕਿਉਂਕਿ ਇਹ ਕਾਕਰੋਚ ਭਜਾਉਣ ਦੇ ਕੰਮ ਆ ਸਕਦਾ ਹੈ। ਸਿਰਫ ਖਾਲੀ ਅੰਡੇ ਦੇ ਛਿਲਕਿਆਂ ਨੂੰ ਕੈਬਿਨਟ ਜਾਂ ਸਲੈਬ 'ਤੇ ਰੱਖ ਦਿਓ। ਇਸ ਨਾਲ ਕਾਕਰੋਚ ਰਸੋਈ 'ਚ ਪ੍ਰਵੇਸ਼ ਨਹੀਂ ਕਰਨਗੇ। 
 

5. ਕੈਰੋਸਿਨ ਆਇਲ ਦਾ ਇਸਤੇਮਾਲ 
ਕੈਰੋਸਿਨ ਆਇਲ ਦੇ ਇਸਤੇਮਾਲ ਨਾਲ ਵੀ ਕਾਕਰੋਚ ਭੱਜ ਜਾਂਦੇ ਹਨ ਪਰ ਇਸ ਦੀ ਬਦਬੂ ਨਾਲ ਨਿਪਟਣ ਲਈ ਤੁਹਾਨੂੰ ਤਿਆਰ ਰਹਿਣਾ ਪਵੇਗਾ।


manju bala

Content Editor

Related News