ਇਨ੍ਹਾਂ ਤਰੀਕਿਆਂ ਨਾਲ ਕਰੋ ਫਰਿੱਜ ਦੀ ਸਫਾਈ

04/24/2017 2:59:26 PM

ਨਵੀਂ ਦਿੱਲੀ— ਗਰਮੀ ਦੇ ਮੌਸਮ ''ਚ ਖਾਣ-ਪੀਣ ਦੀਆਂ ਚੀਜ਼ਾਂ ਜ਼ਿਆਦਾ ਦੇਰ ਬਾਹਰ ਰੱਖਣ ਨਾਲ ਖਰਾਬ ਹੋ ਜਾਂਦੀਆਂ ਹਨ। ਇਸ ਲਈ ਉਨ੍ਹਾਂ ਨੂੰ ਫਰਿੱਜ ''ਚ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਤੋਂ ਇਲਾਵਾ ਪਾਣੀ ਨੂੰ ਠੰਡਾ ਰੱਖਣ ਲਈ ਵੀ ਫਰਿੱਜ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਲਈ ਫਰਿੱਜ ਨੂੰ ਸਾਫ-ਸੁਥਰਾ ਰੱਖਣਾ ਜ਼ਰੂਰੀ ਹੈ ਨਹੀਂ ਤਾਂ ਇਸ ''ਚੋਂ ਬਦਬੂ ਆਉਣ ਲਗੇਗੀ। ਪਰ ਕੁਝ ਲੋਕ ਫਰਿੱਜ ਦੀ ਸਫਾਈ ਕਰਨਾ ਬਹੁਤ ਵੱਡਾ ਕੰਮ ਸਮੱਝਦੇ ਹਨ। ਜਿਸ ਦੀ ਵਜ੍ਹਾ ਨਾਲ ਉਹ ਉਸ ਨੂੰ ਜਲਦੀ ਸਾਫ ਨਹੀਂ ਕਰਦੇ। ਇਸ ਲਈ ਕੁਝ ਆਸਾਨ ਅਤੇ ਜ਼ਰੂਰੀ ਤਰੀਕੇ ਅਪਣਾ ਕੇ ਫਰਿੱਜ ਨੂੰ ਸਾਫ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਕੁਝ ਅਜਿਹੇ ਹੀ ਆਸਾਨ ਤਰੀਕਿਆਂ ਬਾਰੇ
- ਫਰਿੱਜ ਨੂੰ ਸਾਫ ਕਰਨ ਲਈ ਪਾਣੀ ਨੂੰ ਹਲਕਾ ਗਰਮ ਕਰੋ। ਇਸ ''ਚ ਸੋਡਾ ਬਾਈਕਾਰਬੋਨੇਟ ਪਾਓ। ਪਾਣੀ ਦੇ ਇਸ ਘੋਲ ''ਚ ਸਾਫ ਮੁਲਾਅਮ ਕੱਪੜਾ ਭਿਓਂਕੇ ਫਰਿੱਜ ਨੂੰ ਸਾਫ ਕਰੋ। 
- ਕਈ ਵਾਰ ਫਰਿੱਜ ''ਚ ਸਬਜ਼ੀ ਆਦਿ ਡਿੱਗ ਜਾਂਦੀ ਹੈ ਜਿਸ ਦੇ ਨਾਲ ਦਾਗ ਪੈ ਜਾਂਦੇ ਹਨ। ਕੁਝ ਔਰਤਾਂ ਜਮੇ ਦਾਗਾਂ ਨੂੰ ਸਾਫ ਕਰਨ ਲਈ ਚਾਕੂ ਨਾਲ ਰਗੜਦੀਆਂ ਹਨ ਪਰ ਇੰਝ ਨਹੀਂ ਕਰਨਾ ਚਾਹੀਦਾ। ਇਸ ਨਾਲ ਫਰਿੱਜ ਦਾ ਪੇਂਟ ਉਤਰਨ ਦਾ ਡਰ ਹੁੰਦਾ ਹੈ। 
- ਫਰਿੱਜ ਨੂੰ ਕਦੇ ਵੀ ਖੁੱਲੇ ਪਾਣੀ ਨਾਲ ਨਾ ਧੋਵੋ। ਇਸ ਨਾਲ ਕਰੰਟ ਆ ਸਕਦਾ ਹੈ ਅਤੇ ਫਰਿੱਜ ਵੀ ਖਰਾਬ ਹੋ ਸਕਦਾ ਹੈ। ਇਸ ਲਈ ਸੂਤੀ ਕੱਪੜੇ ਨੂੰ ਗਿੱਲਾ ਕਰਕੇ ਉਸ ਨਾਲ ਫਰਿੱਜ ਨੂੰ ਸਾਫ ਕਰੋ।
- ਸਫਾਈ ਤੋਂ ਬਾਅਦ ਫਰਿੱਜ ''ਚ ਹਰ ਸਾਮਾਨ ਨੂੰ ਢੱਕ ਕੇ ਰੱਖੋ। ਇਸ ਨਾਲ ਖਾਣੇ ਦੀ ਖੂਸ਼ਬੂ ਦੂਜੀ ਚੀਜ਼ਾਂ ''ਚ ਨਹੀਂ ਆਵੇਗੀ। ਇਸ ਤੋਂ ਇਲਾਵਾ ਫਰਿੱਜ ''ਚ ਅੱਧਾ ਨਿੰਬੂ ਕੱਟ ਕੇ ਜ਼ਰੂਰ ਰੱਖੋ। ਇਸ ਨਾਲ ਫਰਿੱਜ ਚੋਂ ਬਦਬੂ ਨਹੀਂ ਆਵੇਗੀ।
- ਕੁਝ ਔਰਤਾਂ ਗਰਮ ਸਬਜ਼ੀ ਜਾਂ ਦੁੱਧ ਹੀ ਫਰਿੱਜ ''ਚ ਰੱਖ ਦਿੰਦੀਆਂ ਹਨ। ਜਿਸ ਦੇ ਨਾਲ ਉਹ ਖਰਾਬ ਹੋ ਜਾਂਦੇ ਹੈ। ਇਸ ਲਈ ਖਾਣਾ ਹਮੇਸ਼ਾ ਠੰਡਾ ਕਰਕੇ ਹੀ ਰੱਖੋ।
- ਫਰਿੱਜ ''ਚ ਕਦੇ ਵੀ ਕੇਲਾ ਅਤੇ ਕੱਟਿਆ ਪਿਆਜ ਨਾ ਰੱਖੋ। ਇਸ ਨਾਲ ਫਰਿੱਜ ''ਚੋਂ ਬਦਬੂ ਆਉਣ ਲਗਦੀ ਹੈ। ਪਨੀਰ ਨੂੰ ਫਰਿੱਜ ''ਚ ਰੱਖਣ ਤੋਂ ਪਹਿਲਾਂ ਲਿਫਾਫੇ ''ਚ ਪੈਕ ਕਰ ਕੇ ਰੱਖੋ।
- ਫਰਿੱਜ ਦੀ ਸਫਾਈ ਕਰਨ ਤੋਂ ਪਹਿਲਾਂ ਉਸ ਦਾ ਹੋਲਡਰ ਕੱਢਣਾ ਨਾ ਭੁੱਲੋ।