ਖੱਟੇ ਡਕਾਰ ਆਉਣ ਦੇ ਕਾਰਨ

01/10/2017 3:47:56 PM

ਜਲੰਧਰ— ਭੋਜਨ ਤੋਂ ਬਾਅਦ ਲੋਕਾਂ ਨੂੰ ਡਕਾਰ ਆਉਣ ਦੀ ਪਰੇਸ਼ਨੀ ਹੁੰਦੀ ਹੈ। ਇਸ ਦਾ ਕਾਰਨ ਪਾਚਨ ਪ੍ਰਕਿਰਿਆ ''ਚ ਗੜਬੜੀ ਦਾ ਹੋਣਾ ਹੈ। ਗਲਤ ਤਰੀਕੇ ਨਾਲ ਖਾਣ ਤੋਂ ਇਲਾਵਾ ਇਸਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ। ਡਕਾਰ ਆਉਣਾ ਤਾਂ ਇਕ ਆਮ ਸਮੱਸਿਆ ਹੈ। ਪਰ ਇਸ ਨਾਲ ਤੁਹਾਨੂੰ ਤਾਂ ਪਰੇਸ਼ਾਨੀ ਹੁੰਦੀ ਹੀ ਹੈ, ਦੂਸਰਿਆਂ ਦੇ ਸਾਹਮਣੇ ਸ਼ਰਮਿੰਦਾਂ ਵੀ ਹੋਣਾ ਪੈ ਸਕਦਾ ਹੈ। ਆਓ ਜਾਣਦੇ ਹਾਂ ਕਿ ਖੱਟੇ ਡਕਾਰ ਆਉਣ ਦੇ ਕਾਰਨਾਂ ਬਾਰੇ।
1. ਕਬਜ਼
ਪੇਟ ਸਾਫ ਨਾ ਹੋਣ ਅਤੇ ਕਬਜ਼ ਰਹਿਣ ਨਾਲ ਵੀ ਡਕਾਰ ਆਉਦੇ ਹਨ। ਡਕਾਰ ਤੋਂ ਛੁਟਕਾਰਾ ਪਾਉਣ ਤੋਂ ਪਹਿਲਾਂ ਜ਼ਰੂਰੀ ਹੈ ਕਿ ਪਹਿਲਾਂ ਪੇਟ ਦੀ ਪਰੇਸ਼ਾਨੀ ਨੂੰ ਦੂਰ ਕੀਤਾ ਜਾਵੇ। 
2. ਗਲਤ ਖਾਣ-ਪੀਣ
ਕਈ ਵਾਰ ਗਲਤ ਖਾਣ-ਪੀਣ ਨਾਲ ਵੀ ਡਕਾਰ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਤਲੀਆਂ ਚੀਜ਼ਾਂ, ਫਾਸਟ ਫੂਡ, ਮਸਾਲੇਦਾਰ ਭੋਜਨ, ਕੋਲਡਿੰਰਕ ਆਦਿ ਡਕਾਰ ਦਾ ਕਾਰਨ ਬਣ ਸਕਦੇ ਹਨ।
3. ਪੇਟ ਦੀ ਗੜਬੜੀ ਜਾਂ ਬਦਹਜ਼ਮੀ
ਭੋਜਨ ਸਹੀ ਤਰੀਕੇ ਨਾਲ ਨਾ ਪਚਾਉਣਾ ਅਤੇ ਭੁੱਖ ਘੱਟ ਲੱਗਣ ਨਾਲ ਵੀ ਇਹ ਪਰੇਸ਼ਾਨੀ ਆ ਸਕਦੀ ਹੈ। ਪਾਚਨ ਪ੍ਰਕਿਰਿਆ ਠੀਕ ਹੋਵੇਗੀ ਤਾਂ ਹੀ ਭੋਜਨ ਪਚ ਵੀ ਸਕਦਾ ਹੈ ਅਤੇ ਇਸ ਨਾਲ ਡਕਾਰ ਵੀ ਨਹੀਂ ਆਉਣਗੇ ।  
4. ਪੇਟ ਦੀ ਗੈਸ 
ਭੋਜਨ ਖਾਂਦੇ ਸਮੇਂ ਗੱਲਾਂ ਕਰਨ ਜਾਂ ਜ਼ਰੂਰਤ ਤੋ ਜ਼ਿਅਦਾ ਪੇਟ ਭਰ ਕੇ ਖਾਣ ਨਾਲ ਵੀ ਪੇਟ ''ਚ ਗੈਸ ਦੀ ਸਮੱਸਿਆ ਦਾ ਕਾਰਨ ਹੋ ਸਕਦਾ ਹੈ। ਇਸ ਨਾਲ ਸਾਰਾ ਦਿਨ ਡਕਾਰ ਆਉਣ ਦਾ ਡਰ ਬਣਿਆ ਰਹੇਗਾ। 
5. ਭੋਜਨ ਠੀਕ ਤਰ੍ਹਾਂ ਨਾ ਚਬਾਉਣਾ
ਜਲਦੀ-ਜਲਦੀ ਭੋਜਨ ਚਬਾਉਣ ਨਾਲ ਵੀ ਡਕਾਰ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਭੋਜਨ ਨੂੰ ਚਬਾਅ ਕੇ ਹੀ ਖਾਉ।