ਚਿਕਨ ਜਲਫ੍ਰੇਜ਼ੀ

04/26/2018 3:40:12 PM

ਨਵੀਂ ਦਿੱਲੀ— ਅੱਜ ਅਸੀਂ ਤੁਹਾਨੂੰ ਰੈਸਟੋਰੈਂਟ ਦੇ ਸੁਆਦ ਵਰਗੀ ਚਿਕਨ ਜਲਫ੍ਰੈਜ਼ੀ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਖਾ ਕੇ ਘਰ ਦੇ ਸਾਰੇ ਮੈਂਬਰ ਖੁਸ਼ ਹੋ ਜਾਣਗੇ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੇ ਤਰੀਕਾ ਬਾਰੇ...
ਸਮੱਗਰੀ
- ਚਿਕਨ 850 ਗ੍ਰਾਮ
- ਹਲਦੀ 1/2 ਚੱਮਚ
- ਲਾਲ ਮਿਰਚ 1 ਚੱਮਚ
- ਜੀਰਾ ਪਾਊਡਰ 1 ਚੱਮਚ
- ਧਨੀਆ ਪਾਊਡਰ 1 ਚੱਮਚ
- ਨਮਕ 1 ਚੱਮਚ
- ਤੇਲ 2 ਚੱਮਚ
- ਲਸਣ 1 ਚੱਮਚ
- ਅਦਰਕ 2 ਚੱਮਚ
- ਪਿਆਜ਼ 85 ਗ੍ਰਾਮ
- ਸ਼ਿਮਲਾ ਮਿਰਚ 120 ਗ੍ਰਾਮ
- ਟਮਾਟਰ 500 ਗ੍ਰਾਮ
- ਨਮਕ 1 ਚੱਮਚ
- ਪਾਣੀ 60 ਮਿਲੀਲੀਟਰ
- ਧਨੀਆ ਗਾਰਨਿਸ਼ਿੰਗ ਲਈ
ਬਣਾਉਣ ਦੀ ਵਿਧੀ
1.
ਬਾਊਲ 'ਚ 850 ਗ੍ਰਾਮ ਚਿਕਨ, 1/2 ਚੱਮਚ ਹਲਦੀ, 1 ਚੱਮਚ ਲਾਲ ਮਿਰਚ, 1 ਚੱਮਚ ਜੀਰਾ ਪਾਊਡਰ, 1 ਚੱਮਚ ਧਨੀਆ ਪਾਊਡਰ, 1 ਚੱਮਚ ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ 30 ਮਿੰਟ ਤਕ ਮੈਰੀਨੇਟ ਹੋਣ ਲਈ ਰੱਖ ਦਿਓ।
2. ਪੈਨ 'ਚ 2 ਚੱਮਚ ਤੇਲ ਗਰਮ ਕਰਕੇ ਉਸ 'ਚ 2 ਚੱਮਚ ਲਸਣ, 2 ਚੱਮਚ ਅਦਰਕ ਪਾਓ ਅਤੇ 2-3 ਮਿੰਟ ਤਕ ਭੁੰਨ ਲਓ।
3. ਫਿਰ 85 ਗ੍ਰਾਮ ਪਿਆਜ਼ ਪਾ ਕੇ ਚੰਗੀ ਤਰ੍ਹਾਂ ਨਾਲ ਪਕਾਓ ਅਤੇ ਫਿਰ 120 ਗ੍ਰਾਮ ਸ਼ਿਮਲਾ ਮਿਰਚ ਮਿਲਾਓ
4. ਫਿਰ 500 ਗ੍ਰਾਮ ਟਮਾਟਰ ਪਾਓ ਅਤੇ ਉਦੋਂ ਤਕ ਪਕਾਓ ਜਦੋਂ ਤਕ ਕਿ ਟਮਾਟਰ ਸਾਫਟ ਨਾ ਹੋ ਜਾਣ।
5. ਇਸ ਤੋਂ ਬਾਅਦ 1 ਚੱਮਚ ਨਮਕ ਮਿਲਾ ਕੇ 60 ਮਿਲੀਲੀਟਰ ਪਾਣੀ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਲਾਓ।
6. ਫਿਰ ਇਸ 'ਚ ਮੈਰੀਨੇਟ ਕੀਤਾ ਹੋਇਆ ਚਿਕਨ ਮਿਲਾਓ ਅਤੇ 7 ਤੋਂ 10 ਮਿੰਟ ਤਕ ਪਕਾਓ। ਜਦੋਂ ਤਕ ਕਿ ਚਿਕਨ ਚੰਗੀ ਤਰ੍ਹਾਂ ਨਾਲ ਪਕ ਨਾ ਜਾਵੇ।
7. ਚਿਕਨ ਜਲਫ੍ਰੇਜ਼ੀ ਬਣ ਕੇ ਤਿਆਰ ਹੈ ਇਸ ਨੂੰ ਧਨੀਏ ਨਾਲ ਗਾਰਨਿਸ਼ ਕਰਕੇ ਸਰਵ ਕਰੋ।