ਇਸ ਤਰ੍ਹਾਂ ਬਣਾਓ ਅਤੇ ਖਾਓ Chicken Korma

04/20/2018 2:33:07 PM

ਜਲੰਧਰ— ਚਿਕਨ ਕੋਰਮਾ ਬਹੁਤ ਹੀ ਲਾਜਵਾਬ ਡਿਸ਼ ਹੈ। ਨਾਨਵੈੱਡ ਦੇ ਸ਼ੌਕੀਨ ਜ਼ਿਆਦਾਤਰ ਇਸ ਨੂੰ ਖਾਣਾ ਬਹੁਤ ਪਸੰਦ ਕਰਦੇ ਹਨ। ਇਸ ਨੂੰ ਸੁਆਦੀ ਬਣਾਉਣ ਲਈ ਤੁਸੀਂ ਵੱਖ-ਵੱਖ ਤਰ੍ਹਾਂ ਦੇ ਮਸਾਲਿਆਂ ਨਾਲ ਇਸਤੇਮਾਲ ਕਰ ਸਕਦੇ ਹੋ। ਚਿਕਨ ਕੋਰਮਾ ਖਾ ਕੇ ਲੋਕ ਉਂਗਲੀਆਂ ਚੱਟਦੇ ਰਹਿ ਜਾਂਦੇ ਹਨ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
ਬੋਨਲੇਸ ਚਿਕਨ - 600 ਗ੍ਰਾਮ
ਕਾਲੀ ਮਿਰਚ - 1/2 ਚੱਮਚ
ਨਮਕ - 1/2 ਚੱਮਚ
ਦਹੀਂ - 25 ਗ੍ਰਾਮ
ਤੇਲ - 2 ਚੱਮਚ
ਪਿਆਜ਼ - 400 ਗ੍ਰਾਮ
ਲਸਣ - 2 ਚੱਮਚ
ਅਦਰਕ - 1, 1/2 ਚੱਮਚ
ਇਲਾਇਚੀ (ਪੀਸੀ ਹੋਈ) - 1/2 ਚੱਮਚ
ਹਲਦੀ - 1/2 ਚੱਮਚ
ਜੀਰਾ ਪਾਊਡਰ - 1 ਚੱਮਚ
ਧਨੀਆ ਪਾਊਡਰ - 1 ਚੱਮਚ
ਲਾਲ ਮਿਰਚ - 1/4 ਚੱਮਚ
ਤੇਜ ਪੱਤਾ - 1
ਲੌਂਗ - 4
ਕੇਸਰ - 1/4 ਚੱਮਚ
ਚੀਨੀ - 2 ਚੱਮਚ
ਨਮਕ - 1/2 ਚੱਮਚ
ਪਾਣੀ - 300 ਮਿਲੀਲੀਟਰ
ਫਰੈਸ਼ ਕਰੀਮ - 55 ਗ੍ਰਾਮ
ਧਨੀਆ - ਗਾਰਨਿਸ਼ ਲਈ
ਵਿਧੀ—
1. ਬਾਊਲ ਵਿਚ 600 ਗ੍ਰਾਮ ਬੋਨਲੇਸ ਚਿਕਨ, 1/2 ਚੱਮਚ ਕਾਲੀ ਮਿਰਚ, 1/2 ਚੱਮਚ ਨਮਕ, 25 ਗ੍ਰਾਮ ਦਹੀ ਪਾ ਕਰ ਚੰਗੀ ਤਰ੍ਹਾਂ ਨਾਲ ਮਿਲਾ ਲਓ ਅਤੇ 2 ਘੰਟੇ ਮੈਰੀਨੇਟ ਹੋਣ ਲਈ ਰੱਖ ਦਿਓ।
2. ਕੜ੍ਹਾਈ ਵਿਚ 2 ਚੱਮਚ ਤੇਲ ਗਰਮ ਕਰਕੇ ਉਸ ਵਿਚ 400 ਗ੍ਰਾਮ ਪਿਆਜ਼ ਪਾ ਕੇ 2-3 ਮਿੰਟ ਤੱਕ ਭੁੰਨ ਲਓ।
3. ਹੁਣ 2 ਚੱਮਚ ਲਸਣ, 1,1/2 ਚੱਮਚ ਅਦਰਕ ਮਿਲਾਓ ਅਤੇ ਢੱਕ ਕੇ 15 ਮਿੰਟ ਪਕਾਓ।
4. ਫਿਰ 1/2 ਚੱਮਚ ਇਲਾਇਚੀ (ਪੀਸੀ ਹੋਈ) ਮਿਕਸ ਕਰੋ ਅਤੇ ਫਿਰ 1/2 ਚੱਮਚ ਹਲਦੀ ਪਾ ਕੇ ਹਿਲਾਓ।
5. ਇਸ ਤੋਂ ਬਾਅਦ 1 ਚੱਮਚ ਜੀਰਾ ਪਾਊਡਰ, 1 ਚੱਮਚ ਧਨੀਆ ਪਾਊਡਰ, 1/4 ਚੱਮਚ ਲਾਲ ਮਿਰਚ, 1 ਤੇਜ ਪੱਤਾ, 4 ਲੌਂਗ, 1/4 ਚੱਮਚ ਕੇਸਰ, 2 ਚੱਮਚ ਚੀਨੀ, 1/2 ਚੱਮਚ ਨਮਕ ਚੰਗੀ ਤਰ੍ਹਾਂ ਮਿਲਾ ਕੇ 3 ਤੋਂ 5 ਮਿੰਟ ਤੱਕ ਪੱਕਣ ਦਿਓ।
6. ਹੁਣ 300 ਮਿਲੀਲੀਟਰ ਪਾਣੀ ਮਿਲਾਓ ਅਤੇ ਢੱਕ ਕੇ 10 ਮਿੰਟ ਤੱਕ ਪਕਾਓ।
7. ਫਿਰ ਇਸ ਮਿਸ਼ਰਣ  ਨੂੰ ਬਲੈਂਡਰ 'ਚ ਚੰਗੀ ਤਰ੍ਹਾਂ ਨਾਲ ਬਲੈਂਡ ਕਰੋ।
8. ਕੜ੍ਹਾਈ 'ਚ ਇਸ ਮਿਸ਼ਰਣ ਨੂੰ ਪਾ ਕੇ ਇਸ ਵਿਚ ਮਸਾਲੇਦਾਰ ਚਿਕਨ ਮਿਲਾਓ ਅਤੇ 3 ਤੋਂ 5 ਮਿੰਟ ਤੱਕ ਪੱਕਣ ਦਿਓ।
9. ਫਿਰ ਇਸ ਵਿਚ 55 ਗ੍ਰਾਮ ਫਰੈੱਸ਼ ਕਰੀਮ ਚੰਗੀ ਤਰ੍ਹਾਂ ਨਾਲ ਮਿਲਾਓ।
10. ਚਿਕਨ ਕੋਰਮਾ ਤਿਆਰ ਹੈ। ਹੁਣ ਇਸ ਨੂੰ ਧਨੀਏ ਨਾਲ ਗਾਰਨਿਸ਼ ਕਰਕੇ ਗਰਮਾ-ਗਰਮ ਸਰਵ ਕਰੋ।