ਸ਼ੁੱਧ ਹਵਾ ਲਈ ਘਰ ''ਚ ਲਗਾਓ ਇਹ ਪੌਦੇ

04/16/2017 4:33:22 PM

ਮੁੰਬਈ— ਅੱਜ-ਕਲ੍ਹ ਦੇ ਇਸ ਦੂਸ਼ਿਤ ਵਾਤਾਵਰਨ ''ਚ ਸਾਫ ਹਵਾ ਦਾ ਮਿਲਣਾ ਮੁਸ਼ਕਲ ਲੱਗਦਾ ਹੈ ਪਰ ਕੁਝ ਅਜਿਹੇ ਰੁੱਖ-ਪੌਦੇ ਹਨ ਜਿਨ੍ਹਾਂ ਨੂੰ ਲਗਾਉਣ ਨਾਲ ਸ਼ੁੱਧ ਹਵਾ ਮਿਲ ਸਕਦੀ ਹੈ। ਇਨ੍ਹਾਂ ਪੌਦਿਆਂ ਨੂੰ ਤੁਸੀਂ ਆਪਣੇ ਘਰ ''ਚ ਲਗਾ ਸਕਦੇ ਹੋ। ਇਸ ਨਾਲ ਇਕ ਤਾਂ ਤੁਹਾਨੂੰ ਸ਼ੁੱਧ ਹਵਾ ਮਿਲੇਗੀ ਅਤੇ ਦੂਜਾ ਤੁਹਾਡੇ ਘਰ ਦੀ ਲੁਕ ਬਦਲ ਜਾਵੇਗੀ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਪੌਦਿਆਂ ਬਾਰੇ ਦਸਾਂਗੇ ਜਿੰਨ੍ਹਾਂ ਨੂੰ ਤੁਸੀਂ ਘਰ ''ਚ ਲਗਾ ਸਕਦੇ ਹੋ।
1. ਗੇਰਬੇਰਾ ਡੇਜ਼ੀ
ਰੰਗਦਾਰ ਚਮਕੀਲੇ ਫੁੱਲਾਂ ਵਾਲਾ ਇਹ ਪੌਦਾ ਕਾਰਬਨ ਮੋਨੋਆਕਸਾਈਡ ਅਤੇ ਬੇਂਜੀਨ ਗੈਸ ਨੂੰ ਸੋਖ ਲੈਂਦਾ ਹੈ। ਇਸ ਪੌਦੇ ਨੂੰ ਆਪਣੇ ਸੋਣ ਵਾਲੇ ਕਮਰੇ ''ਚ ਲਗਾ ਸਕਦੇ ਹੋ।
2. ਸਪਾਈਡਰ ਪਲਾਂਟ
ਮਕੜੀ ਵਾਂਗ ਦਿੱਸਣ ਵਾਲੇ ਇਸ ਪੌਦੇ ਦੇ ਪੱਤੇ ਹਵਾ ਨੂੰ ਸ਼ੁੱਧ ਕਰਨ ਅਤੇ ਘਰ ਨੂੰ ਸਜਾਉਣ ਦੇ ਕੰਮ ਆਉਂਦੇ ਹਨ। ਲੋਕ ਇਸ ਪੌਦੇ ਨੂੰ ਇਸ ਲਈ ਲਗਾਉਣਾ ਪਸੰਦ ਕਰਦੇ ਹਨ ਕਿਉਂਕਿ ਇਸ ਦੀ ਜਿਆਦਾ ਦੇਖਭਾਲ ਨਹੀਂ ਕਰਨੀ ਪੈਂਦੀ।
3. ਡਰਾਸਾਈਨਾ
ਲੰਮੇ ਪੱਤਿਆਂ ਵਾਲਾ ਇਹ ਪੌਦਾ ਚਿੱਟੇ, ਕਰੀਮ ਅਤੇ ਲਾਲ ਧਾਰੀਆਂ ''ਚ ਹੁੰਦਾ ਹੈ, ਜੋ ਹਵਾ ਨੂੰ ਸਾਫ ਰੱਖਦਾ ਹੈ ਅਤੇ ਘਰ ਨੂੰ ਠੰਡਾ ਰੱਖਦਾ ਹੈ।
4. ਬੋਸਟਨ ਫਰਨ
ਰੋਸ਼ਨੀ ਲੈਣ ਵਾਲੇ ਇਸ ਪੌਦੇ ਨੂੰ ਸ਼ਾਂਤ ਅਤੇ ਠੰਡੀ ਥਾਂ ''ਤੇ ਰੱਖੋ। ਰੋਜ਼ਾਨਾ ਇਸ ਪੌਦੇ ਨੂੰ ਪਾਣੀ ਦਿਓ।
5. ਫੀਕਸ
ਇਹ ਪੌਦਾ 10 ਫੁੱਟ ਦੀ ਲੰਬਾਈ ''ਚ ਹੀ ਰਹਿੰਦਾ ਹੈ। ਇਸ ਪੌਦੇ ''ਚ ਹਵਾ ਨੂੰ ਸਾਫ ਕਰਨ ਦੀ ਸਮਰੱਥਾ ਹੁੰਦੀ ਹੈ।