ਚਿਹਰੇ ਦੀ ਹਰ ਸਮੱਸਿਆ ਦੂਰ ਕਰੇਗਾ ਚੰਦਨ ਦਾ ਲੇਪ

10/04/2019 3:50:29 PM

ਜਲੰਧਰ(ਬਿਊਰੋ)— ਪੁਰਾਣੇ ਸਮੇਂ ਤੋਂ ਹੀ ਚੰਦਨ ਦਾ ਇਸਤੇਮਾਲ ਪੂਜਾ ਤੋਂ ਲੈ ਕੇ ਹੋਰ ਕੰਮਾਂ ਲਈ ਕੀਤਾ ਜਾਂਦਾ ਹੈ। ਉਥੇ ਹੀ ਕੁਝ ਲੜਕੀਆਂ ਤਾਂ ਇਸ ਦਾ ਇਸਤੇਮਾਲ ਚਿਹਰੇ ਨੂੰ ਨਰਮ ਅਤੇ ਚਮਕਦਾਰ ਬਣਾਉਣ ਲਈ ਕਰਦੀਆਂ ਹਨ। ਕੁਦਰਤੀ ਗੁਣਾਂ ਨਾਲ ਭਰਪੂਰ ਚੰਦਨ ਦਾ ਇਸਤੇਮਾਲ ਕਿੱਲ, ਮੁਹਾਸੇ, ਟੈਨ ਤੋਂ ਲੈ ਕੇ ਏਜਿੰਗ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਚੰਦਨ ਦਾ ਇਸਤੇਮਾਲ ਤੁਹਾਡੀ ਖੂਬਸੂਰਤੀ ਨੂੰ ਵਧਾਉਣ ਦਾ ਕੰਮ ਕਰਦਾ ਹੈ।
1. ਕਿੱਲ-ਮੁਹਾਸੇ ਦੂਰ
1/2 ਚੱਮਚ ਹਲਦੀ ਪਾਊਡਰ ਅਤੇ 1 ਚੱਮਚ ਚੰਦਨ ਪਾਊਡਰ ਨੂੰ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਕਿੱਲ-ਮੁਹਾਸਿਆਂ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
2. ਏਜਿੰਗ ਸਕਿਨ ਨੂੰ ਕਰਦਾ ਹੈ ਰਿਮੂਵ
ਅੰਡੇ ਦਾ ਪੀਲਾ ਭਾਗ, ਸ਼ਹਿਦ, ਚੰਦਨ ਪਾਊਡਰ ਅਤੇ ਜੈਤੂਨ ਦੇ ਤੇਲ ਨੂੰ ਮਿਕ‍ਸ ਕਰਕੇ ਚਿਹਰੇ 'ਤੇ ਲਗਾਓ ਅਤੇ ਸੁੱਕਣ ਤੇ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ। ਹਫਤੇ ਵਿਚ ਘੱਟ ਤੋਂ ਘੱਟ 2 ਵਾਰ ਇਸ ਦਾ ਰੇਗੂਲਰ ਇਸਤੇਮਾਲ ਚਮੜੀ ਨੂੰ ਟਾਈਟ ਰੱਖਦਾ ਹੈ। ਜਿਸ ਨਾਲ ਝੁਰੜੀਆਂ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।
3. ਚਮੜੀ ਨੂੰ ਰੱਖਦਾ ਹੈ ਨਰਮ
ਜੇਕਰ ਤੁਹਾਡੀ ਚਮੜੀ ਡਰਾਈ ਹੈ ਤਾਂ ਚੰਦਨ ਪਾਊਡਰ 'ਚ ਬਾਦਾਮ ਅਤੇ ਨਾਰੀਅਲ ਤੇਲ ਮਿਕਸ ਕਰਕੇ ਲਗਾਓ। 15 ਮਿੰਟ ਇਸ ਪੈਕ ਨੂੰ ਲਗਾਉਣ ਤੋਂ ਬਾਅਦ ਪਾਣੀ ਨਾਸ ਚਿਹਰੇ ਨੂੰ ਸਾਫ਼ ਕਰ ਲਓ। ਇਸ ਦਾ ਇਸਤੇਮਾਲ ਚਮੜੀ ਨੂੰ ਨਰਮ ਬਣਾਏਗਾ।
4. ਚਮੜੀ ਦੀ ਰੰਗਤ ਵਿਚ ਨਿਖਾਰ
1 ਚੱਮਚ ਚੰਦਨ ਅਤੇ ਬਾਦਾਮ ਪਾਊਡਰ ਵਿਚ ਦੁੱਧ ਮਿਕਸ ਕਰੋ। ਇਸ ਨੂੰ 10 ਮਿੰਟ ਲਗਾਉਣ ਤੋਂ ਬਾਅਦ ਠੰਡੇ ਪਾਣੀ ਨਾਲ ਚਿਹਰਾ ਧੋ ਲਓ। ਚਮੜੀ ਵਿਚ ਨਿਖਾਰ ਲਿਆਉਣ ਲਈ ਰੋਜ਼ ਇਸ ਪੇਸਟ ਨੂੰ ਲਗਾਓ।  ਤੁਹਾਨੂੰ ਕੁਝ ਸਮੇਂ ਵਿਚ ਹੀ ਫਰਕ ਦਿਖਾਈ ਦੇਣ ਲੱਗੇਗਾ।


manju bala

Content Editor

Related News