ਠੰਡ ’ਚ ਸਾੜੀ ਨੂੰ ਡਿਫਰੈਂਟ ਸਟਾਈਲ ’ਚ ਕਰੋ ਕੈਰੀ

12/03/2021 12:46:33 PM

ਸਾੜੀ ਔਰਤਾਂ ਦੀ ਆਲ ਟਾਈਮ ਫੇਵਰੇਟ ਡ੍ਰੈੱਸ ਹੁੰਦੀ ਹੈ। ਉਹ ਵਿਆਹ-ਪਾਰਟੀ ’ਚ ਸਾੜੀ ਪਹਿਨਣਾ ਹੀ ਜ਼ਿਆਦਾ ਪਸੰਦ ਕਰਦੀਆਂ ਹਨ। ਕਈ ਅਜਿਹੀਆਂ ਔਰਤਾਂ ਵੀ ਹਨ ਜੋ ਰੋਜ਼ਾਨਾ ਸਾੜੀ ਹੀ ਕੈਰੀ ਕਰਦੀਆਂ ਹਨ ਜਾਂ ਫਿਰ ਉਨ੍ਹਾਂ ਦਾ ਆਫਿਸ ਡ੍ਰੈੱਸ ਕੋਡ ਵੀ ਸਾੜੀ ਹੁੰਦਾ ਹੈ। ਪਰ ਸਰਦੀਆਂ ਦੇ ਦਿਨਾਂ ’ਚ ਸਾੜੀ ਪਹਿਨਣਾ ਥੋੜ੍ਹਾ ਮੁਸ਼ਕਲ ਹੋ ਜਾਂਦਾ ਹੈ। ਸਮਝ ’ਚ ਨਹੀਂ ਆਉਂਦਾ ਕਿ ਸਾੜੀ ਨੂੰ ਕਿਵੇਂ ਕੈਰੀ ਕਰਨ ਕਿ ਠੰਡ ਵੀ ਨਾ ਲੱਗੇ ਅਤੇ ਫੈਸ਼ਨ ਵੀ ਬਰਕਰਾਰ ਰਹੇ। ਅੱਜ ਅਸੀਂ ਤੁਹਾਨੂੰ ਸਰਦੀਆਂ ’ਚ ਸਾੜੀ ਪਹਿਨਣ ਦੇ ਕੁਝ ਟਿਪਸ ਦੱਸ ਰਹੇ ਹਾਂ। ਜਿਨ੍ਹਾਂ ਨੂੰ ਧਿਆਨ ’ਚ ਰੱਖ ਕੇ ਤੁਸੀਂ ਇਸ ਮੌਸਮ ’ਚ ਵੀ ਸਾੜੀ ਪਹਿਨ ਕੇ ਸਟਾਈਲਿਸ਼ ਦਿਖ ਸਕਦੇ ਹੋ-
ਪੈਂਟ ਸਟਾਈਲ ਸਾੜੀ
ਸਧਾਰਨ ਤੌਰ ’ਤੇ ਔਰਤਾਂ ਸਾੜੀ ਦੇ ਥੱਲੇ ਪੇਟੀਕੋਟ ਪਹਿਨਦੀਆਂ ਹਨ ਪਰ ਸਰਦੀਆਂ ’ਚ ਪੇਟੀਕੋਟ ਪਹਿਨਣ ਨਾਲ ਠੰਡ ਲੱਗ ਸਕਦੀ ਹੈ, ਕਿਉਂਕਿ ਉਹ ਥੱਲਿਓ ਖੁੱਲ੍ਹਾ ਹੁੰਦਾ ਹੈ। ਤੁਸੀਂ ਚਾਹੋ ਤਾਂ ਪੇਟੀਕੋਟ ਦੀ ਥਾਂ ਜੀਨ, ਟ੍ਰਾਊਜ਼ਰ ਅਤੇ ਲੈਗਿੰਗਸ ਦੇ ਨਾਲ ਸਾੜੀ ਨੂੰ ਪੈਂਟ ਸਟਾਈਲ ’ਚ ਕੈਰੀ ਕਰ ਸਕਦੇ ਹੋ। ਇਸ ਤਰ੍ਹਾਂ ਤੁਹਾਨੂੰ ਠੰਡ ਵੀ ਨਹੀਂ ਲੱਗੇਗੀ ਅਤੇ ਸਟਾਈਲਿਸ਼ ਵੀ ਨਜ਼ਰ ਆਓਗੇ।


ਲਾਂਗ ਕੋਟ ਐਂਡ ਜੈਕੇਟ
ਸਰਦੀਆਂ ’ਚ ਠੰਡ ਤੋਂ ਬਚਣ ਲਈ ਸਾੜੀ ਦੇ ਨਾਲ ਲਾਂਗ ਕੋਟ ਜਾਂ ਜੈਕੇਟ ਕੈਰੀ ਕਰ ਸਕਦੇ ਹੋ। ਸਾੜੀ ਦੇ ਨਾਲ ਜਦੋਂ ਵੀ ਓਵਰਕੋਟ ਜਾਂ ਜੈਕੇਟ ਕੈਰੀ ਕਰੋ ਤਾਂ ਉਸ ਦੇ ਨਾਲ ਸਟਾਲ ਨਾ ਲਓ। ਉਸ ਦੀ ਥਾਂ ਸਾੜੀ ਦੇ ਪੱਲੂ ਨੂੰ ਗਲੇ ’ਚ ਪਾ ਕੇ ਸਟਾਲ ਦੀ ਤਰ੍ਹਾਂ ਕੈਰੀ ਕਰੋ। ਤੁਸੀਂ ਚਾਹੋ ਤਾਂ ਪੱਲੂ ਨੂੰ ਕਿਸੇ ਚੰਗੀ ਪਤਲੀ ਬੈਲਟ ਦੇ ਨਾਲ ਕੋਟ ਦੇ ਉੱਪਰ ਟਕ ਕਰ ਕੇ ਪਹਿਨ ਸਕਦੇ ਹੋ। ਜੇਕਰ ਤੁਹਾਡੇ ਕੋਲ ਓਵਰਕੋਟ ਜਾਂ ਜੈਕੇਟ ਨਹੀਂ ਤਾਂ ਕਾਰਡੀਗਨ ਨੂੰ ਜੈਕੇਟ ਦੀ ਤਰ੍ਹਾਂ ਇਸਤੇਮਾਲ ਕਰ ਸਕਦੀ ਹੈ।
ਵੂਲਨ ਕ੍ਰਾਪ ਟਾਪ ਐਂਡ ਸਵੈਟਰ
ਅੱਜਕਲ ਮਾਰਕੀਟ ’ਚ ਕਈ ਵੈਰਾਇਟੀ ਦੇ ਵੂਲਨ ਕ੍ਰਾਪ ਟਾਪ ਆ ਚੁੱਕੇ ਹਨ। ਬਲਾਊਜ ਦੀ ਥਾਂ ਤੁਸੀਂ ਸਾੜੀ ਨਾਲ ਮੈਚ ਕਰਦਾ ਕ੍ਰਾਪ ਟਾਪ ਪਹਿਨ ਸਕਦੇ ਹੋ। ਵੂਲਨ ਕ੍ਰਾਪ ਟਾਪ ਕੈਰੀ ਕਰਨ ਨਾਲ ਤੁਹਾਨੂੰ ਠੰਡ ਵੀ ਨਹੀਂ ਲੱਗੇਗੀ। ਕ੍ਰਾਪ ਟਾਪ ਦੇ ਇਲਾਵਾ ਤੁਸੀਂ ਸਧਾਰਨ ਸਵੈਟਰ ਜਾਂ ਹਾਈ ਨੈੱਕ ਸਵੈਟਰ ਸਾੜੀ ਦੇ ਨਾਲ ਟੀਮ ਕਰ ਕੇ ਪਹਿਨ ਸਕਦੇ ਹੋ।


ਲਾਂਗ ਸਲੀਵਸ ਅਤੇ ਟਰਟਲ ਨੈੱਕ ਬਲਾਊਜ
ਠੰਡ ਤੋਂ ਬਚਣ ਲਈ ਲਾਂਗ ਸਲੀਵਸ ਅਤੇ ਟਰਟਲ ਨੈੱਕ ਬਲਾਊਜ ਵੀ ਤੁਹਾਡੇ ਲਈ ਚੰਗਾ ਰਹੇਗਾ। ਬਾਲੀਵੁੱਡ ਤੋਂ ਲੈ ਕੇ ਟੀ.ਵੀ. ਐਕਟ੍ਰੈੱਸ ਲਾਂਗ ਸਲੀਵਸ ਅਤੇ ਟਰਟਲ ਨੈੱਕ ਬਲਾਊਜ ਦੇ ਨਾਲ ਸਾੜ੍ਹੀ ਪਹਿਨੇ ਸਪਾਟ ਹੁੰਦੀਆਂ ਰਹਿੰਦੀਆਂ ਹਨ। ਬਲਾਊਜ ਨੂੰ ਇਸ ਤਰ੍ਹਾਂ ਪਹਿਨਣ ’ਤੇ ਤੁਹਾਨੂੰ ਸਰਦੀ ਵੀ ਨਹੀਂ ਲੱਗੇਗੀ। ਤੁਸੀਂ ਚਾਹੋਂ ਤਾਂ ਬਲਾਊਜ ਦੀ ਥਾਂ ਟਰਟਲ ਨੈੱਕ ਸਵੈਟਰ ਨਾਲ ਵੀ ਸਾੜ੍ਹੀ ਕੈਰੀ ਕਰ ਸਕਦੀ ਹੋ।
ਸ਼ਰੱਗ ਐਂਡ ਸ਼ਾਲ
ਸਰਦੀਆਂ ’ਚ ਸਟਾਈਲਿਸ਼ ਦਿਸਣ ਲਈ ਤੁਸੀਂ ਸਾੜ੍ਹੀ ਨਾਲ ਲਾਂਗ ਜਾਂ ਸ਼ਾਰਟ ਵੂਲਨ ਸ਼ੱਰਗ ਕੈਰੀ ਕਰ ਸਕਦੇ ਹੋ। ਜੇਕਰ ਤੁਸੀਂ ਸਾੜੀ ਦੇ ਨਾਲ ਸ਼ਾਲ ਕੈਰੀ ਕਰਨਾ ਪਸੰਦ ਕਰਦੇ ਹੋ ਤਾਂ ਉਸ ਨੂੰ ਲੱਕ ਦੇ ਕੋਲ ਪਿੱਛੇ ਟਕ ਕਰਕੇ ਪਹਿਨੋ। ਇੰਟਰਨੈੱਟ ’ਤੇ ਸ਼ਾਲ ਨੂੰ ਸਾੜੀ ਦੇ ਨਾਲ ਵੱਖ-ਵੱਖ ਸਟਾਈਲ ’ਚ ਕੈਰੀ ਕਰਨ ਨਾਲ ਜੁੜੇ ਕਾਫੀ ਸਾਰੇ ਵੀਡੀਓ ਤੁਹਾਨੂੰ ਮਿਲ ਜਾਣਗੇ।

Aarti dhillon

This news is Content Editor Aarti dhillon