ਬਲੂਬੇਰੀ ਪਾਈਸ

02/10/2017 10:33:23 AM

ਜਲੰਧਰ— ਜੇਕਰ ਤੁਸੀਂ ਵੀ ਇਸ ਵੈਲਨਟਾਇਨਸ ਨੂੰ ਕੁਝ ਖਾਸ ਬਣਾਉਣਾ ਚਾਹੁੰਦੇ ਹੋ ਤਾਂ ਘਰ ''ਚ ਹੀ ਬਲੂਬੇਰੀ ਪਾਈਸ ਬਣਾ ਸਕਦੇ ਹੋ। ਇਹ ਤੁਹਾਡੇ ਰਿਸ਼ਤੇ ''ਚ ਹੋਰ ਵੀ ਮਿੱਠਾ ਕਰ ਦਵੇਗੀ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।
ਬਣਾਉਣ ਲਈ ਵਿਧੀ:
- 9 ਇੰਚ ਦੋ ਫ੍ਰੋਜਨ ਪਾਈ ਕ੍ਰਸਟ
- 1 ਕੋਲੀ 
ਬਲੂਬੇਰੀ ਜੈਮ

- 1 ਅੰਡਾ
- ਅੱਧਾ ਛੋਟਾ ਚਮਚ ਪਾਣੀ
ਬਣਾਉਣ ਲਈ ਵਿਧੀ:
- ਸਭ ਤੋਂ ਪਹਿਲਾਂ ਅੋਵਨ ਨੂੰ 176 ਡਿਗਰੀ ਪ੍ਰੀ-ਹੀਟ ਕਰਨ ਲਈ ਰੱਖ ਦਿਓ।
- ਦੋ ਫ੍ਰੋਜਨ ਪਾਈ ਕ੍ਰਸਟ ਲਓ ਅਤੇ ਇਨ੍ਹਾਂ ਨੂੰ ਇਕ ਦੇ ਉਪਰ ਇਕ ਕਰਕੇ ਰੱਖੋ। ਬੇਲਨ ਦੀ ਮਦਦ ਨਾਲ ਚਪਟਾ ਕਰ ਲਓ।
- ਹੁਣ ਹਾਰਟ ਸ਼ੇਪ ਕਟਰ ਨਾਲ ਕ੍ਰਸਟ ਨੂੰ ਕੱਟਦੇ ਹੋਏ 10 ਹਾਰਟ ਸ਼ੇਪ ਬਣਾ ਲਓ।
- ਬੇਕਿੰਗ ਮੈਟ ''ਤੇ ਦੋਵਾਂ ਹਾਰਟ ਸ਼ੇਪਸ ਕ੍ਰਸਟ ਨੂੰ ਅਲੱਗ-ਅਲੱਗ ਰੱਖੋ ਅਤੇ ਕਿਸੇ ਵੀ ਇਕ ਹਾਰਟ ਸ਼ੇਪ ਵਿਚਕਾਰ ਬਲੂਬੇਰੀ ਜੈਮ ਲਗਾਓ।
- ਹੁਣ ਦੂਜੇ ਹਾਰਟ ਸ਼ੇਪ ਕ੍ਰਸਟ ਨਾਲ ਇਸ ਨੂੰ ਢੱਕ ਦਿਓ।
- ਕਿਨਾਰਿਆਂ ਤੋਂ ਇਕ ਕਾਂਟੇ ਦੀ ਮਦਦ ਨਾਲ ਦਬਾ ਕੇ ਬੰਦ ਕਰ ਦਿਓ ਅਤੇ ਉਪਰੋਂ ਅੰਡੇ ਦੇ ਮਿਸ਼ਰਨ ਨੂੰ ਬੁਰਸ਼ ਨਾਲ ਹਲਕਾ ਜਿਹਾ ਲਗਾ ਲਓ।
- ਪ੍ਰੀ-ਹੀਟ ਅੋਵਨ ''ਚ 176 ਡਿਗਰੀ ''ਤੇ ਬਲੂਬੇਰੀ ਪਾਈਸ ਨੂੰ 20-30 ਮਿੰਟ ਲਈ ਬੇਕ ਕਰੋ।
- ਨਿਸ਼ਚਿਤ ਸਮੇਂ ਤੋਂ ਬਾਅਦ ਬਲੂਬੇਰੀ ਪਾਈਸ ਅੋਵਨ ''ਚੋਂ ਬਾਹਰ ਕੱਢ ਲਓ।
- ਤਿਆਰ ਬਲੂਬੇਰੀ ਪਾਈਸ ਨੂੰ ਖਾਓ ਅਤੇ ਪਰੋਸੋ।